Monday, August 31, 2026

ਬਾਲ ਦਿਵਸ ਅਤੇ ਰਾਸ਼ਟਰੀ ਏਕਤਾ ਦਿਵਸ ਮੌਕੇ ਵਿਸ਼ੇਸ਼ ਸਮਾਗਮ

PPN1511201505

ਸੰਦੌੜ, 15 ਨਵੰਬਰ (ਹਰਮਿੰਦਰ ਸਿੰਘ ਭੱਟ)- ਸੋਹਰਾਬ ਪਬਲਿਕ ਸਕੂਲ ਵਿਖੇ ਚਾਚਾ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਤੇ ਮਨਾਏ ਜਾਂਦੇ ਬਾਲ ਦਿਵਸ ਅਤੇ ਰਾਸ਼ਟਰੀ ਏਕਤਾ ਦਿਵਸ ਦੇ ਮੌਕੇ ਤੇ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸਕੂਲ ਦੇ ਚੇਅਰਮੈਨ ਅਮਜਦ ਅਲੀ, ਸਕੂਲ ਦੇ ਡਾਇਰੈਕਟਰ ਅਤੇ ਹਰਫ ਕਾਲਜ ਦੇ ਪ੍ਰਿੰਸੀਪਲ ਇਰਸ਼ਾਦ ਅਹਿਮਦ ਖਾਨ ਨੇ ਸ਼ਮੂਲੀਅਤ ਕੀਤੀ। ਸਮਾਗਮ ਦੀ ਸ਼ੁਰੂਆਤ ਬੱਚਿਆਂ ਵਲੋਂ ਰਾਸ਼ਟਰੀ ਏਕਤਾ ਨਾਲ ਸਬੰਧਤ ਗੀਤ ਨਾਲ ਕੀਤੀ। ਸਕੂਲ ਦੇ ਹਾਊਸ ਭਾਈ ਵੀਰ ਸਿੰਘ ਹਾਊਸ, ਮਦਰ ਟਰੈਸਾ ਹਾਊਸ, ਸਵਾਮੀ ਵਿਵੇਕਾਨੰਦ ਹਾਊਸ ਅਤੇ ਸਰ ਸਈਅਦ ਹਾਊਸ ਵਿੱਚਕਾਰ ਭਾਸ਼ਣ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਹਾਊਸਾਂ ਦੇ ਟੀਚਰ, ਡਿਪਟੀ ਹਾਊਸ ਟੀਚਰ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ ਜਿਸ ਵਿੱਚ ਰਾਸ਼ਟਰੀ ਏਕਤਾ ਦੇ ਵਿਸ਼ੇ ਉੱਪਰ ਆਪਣੇ ਵੱਡਮੁੱਲੇ ਵਿਚਾਰ ਪੇਸ਼ ਕੀਤੇ ਅਤੇ ਰਾਸ਼ਟਰੀ ਏਕਤਾ ਪ੍ਰਤੀ ਜਾਗਰੂਕਤਾ ਪੈਦਾ ਕੀਤੀ। ਸਕੂਲ ਦੇ ਚੇਅਰਮੈਨ ਅਮਜਦ ਅਲੀ ਅਤੇ ਡਾਇਰੈਕਟਰ ਪ੍ਰਿੰਸੀਪਲ ਇਰਸ਼ਾਦ ਅਹਿਮਦ ਨੇ ਨਤੀਜੇ ਦਾ ਐਲਾਣ ਕੀਤਾ। ਜਿਸ ਵਿੱਚ ਪਹਿਲਾ ਸਥਾਨ ਸਵਾਮੀ ਵਿਵੇਕਾਨੰਦ ਤੇ ਭਾਈ ਵੀਰ ਸਿੰਘ, ਸਰ ਸਈਅਦ ਹਾਊਸ ਨੇ ਦੂਜਾ ਅਤੇ ਮਦਜ ਟਰੇਸਾ ਹਾਊਸ ਨੇ ਤੀਜਾ ਸਥਾਨ ਨੇ ਪ੍ਰਾਪਤ ਕੀਤਾ। ਚੇਅਰਮੈਨ ਅਮਜਦ ਅਲੀ ਨੇ ਜੇਤੂ ਹਾਊਸ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਇਨਾਮ ਵੰਡਣ ਉਪਰੰਤ ਸੰਬੋਧਨ ਕਰਦਿਆਂ ਕਿਹਾ ਕਿ ਰਾਸ਼ਟਰੀ ਏਕਤਾ ਅਤੇ ਅਖੰਡਤਾਂ ਨੂੰ ਮੁੱਖ ਰੱਖਕੇ ਹੀ ਸਕੂਲ ਦੀ ਸਥਾਪਨਾ ਕੀਤੀ ਗਈ ਸੀ ਅਤੇ ਸਕੂਲ ਨਿਰੰਤਰ ਇਸ ਮਕਸਦ ਦੀ ਪੂਰਤੀ ਕੀਤੀ ਜਾ ਰਹੀ ਹੈ। ਉਹਨਾਂ ਵਿਦਿਆਰਥੀਆਂ ਨੂੰ ਫ਼ਿਰਕੂ ਤਾਕਤਾਂ ਦੀਆਂ ਸੌੜੀਆਂ ਸੋਚਾ ਤੋਂ ਉਪਰ ਉਠ ਕੇ ਰਾਸ਼ਟਰੀ ਏਕਤਾ ਲਈ ਇੱਕਜੁੱਟ ਹੋਣ ਦਾ ਸੰਦੇਸ਼ ਦਿੱਤਾ। ਡਾਇਰੈਕਟਰ ਪ੍ਰਿੰਸੀਪਲ ਇਰਸ਼ਾਦ ਅਹਿਮਦ ਖਾਨ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਰਾਸ਼ਟਰੀ ਏਕਤਾ ਬਣਾਈ ਰੱਖਣ ਦੀ ਅਪੀਲ ਕਰਦੇ ਹੋਏ ਇਸ ਦਿਵਸ ਦੀ ਵਧਾਈ ਦਿੱਤੀ। ਪ੍ਰਿੰਸੀਪਲ ਜ਼ੋਹਰਾ ਸੱਤਾਰ ਨੇ ਬਾਲ ਦਿਵਸ ਦੀ ਵਧਾਈ ਦਿੰਦੇ ਹੋਏ ਬੱਚਿਆਂ ਨੂੰ ਪ੍ਰੇਰਣਾ ਦਿੰਦਿਆ ਕਿਹਾ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣਾ ਸਾਡਾ ਨੈਤਿਕ ਫ਼ਰਜ ਹੈ।

Check Also

ਸਿਮਰਿਤ ਲੂਥਰਾ ਵਲੋਂ ਪੇਟਿੰਗ ਦੀ ਸੋਲੋ ਪ੍ਰਦਰਸ਼ਨੀ ਦਾ ਰਜਿੰਦਰ ਮੋਹਨ ਸਿੰਘ ਛੀਨਾ ਵਲੋਂ ਉਦਘਾਟਨ

ਅੰਮ੍ਰਿਤਸਰ, 29 ਅਗਸਤ (ਜਗਦੀਪ ਸਿੰਘ) – ਸਥਾਨਕ ਆਰਟ ਗੈਲਰੀ ਵਿਖੇ ਸਿਮਰਿਤ ਲੂਥਰਾ ਵਲੋਂ ਪੇਟਿੰਗ ਦੀ …

Leave a Reply