Saturday, November 7, 2026

ਦੋ ਰੋਜ਼ਾ ਪਸ਼ੂ ਧਨ ਮੇਲਾ ਅੱਜ ਇੰਡਸਟਰੀਅਲ ਗਰੋਥ ਸੈਂਟਰ ਪਿੰਡ ਝੰਜੇਲੀ ਵਿਖੇ ਸਮਾਪਤ

ACD Systems Digital Imaging
ACD Systems Digital Imaging
ACD Systems Digital Imaging
ACD Systems Digital Imaging

ਪਠਾਨਕੋਟ, 15 ਨਵੰਬਰ (ਪ.ਪ)- ਪਸ਼ੂ ਪਾਲਣ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਰਵਾਇਆ ਗਿਆ ਦੋ ਰੋਜ਼ਾ ਪਸ਼ੂ ਧਨ ਮੇਲਾ ਅੱਜ ਇੰਡਸਟਰੀਅਲ ਗਰੋਥ ਸੈਂਟਰ, ਪਿੰਡ ਝੰਜੇਲੀ ਵਿਖੇ ਸਮਾਪਤ ਹੋ ਗਿਆ। ਇਨਾਮ ਵੰਡ ਸਮਾਗਮ ਵਿੱਚ ਸ੍ਰੀ ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ ਮੁੱਖ ਮਹਿਮਾਨ ਅਤੇ ਸ਼੍ਰੀ ਦਿਨੇਸ਼ ਸਿੰਘ ਬੱਬੂ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਵਿਸ਼ੇਸ ਮਹਿਮਾਨ ਵਜੋਂ ਸ਼ਾਮਲ ਹੋਏ । ਇਸ ਮੋਕੇ ਹੋਰਨਾ ਤੋਂ ਇਲਾਵਾ ਸਰਵਸ੍ਰੀ ਸ਼੍ਰੀ ਡਾ. ਐਚ. ਐਸ. ਸੰਧਾ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ, ਅਮਿਤ ਮਹਾਜਨ ਐਸ.ਡੀ.ਐਮ. ਪਠਾਨਕੋਟ, ਨਗਰ ਨਿਗਮ ਪਠਾਨਕੋਟ ਦੇ ਮੇਅਰ ਅਨਿਲ ਵਾਸੂਦੇਵਾ, ਅਨਿਲ ਰਾਮਪਾਲ ਮੰਡਲ ਪ੍ਰਧਾਨ ਭਾਜਪਾ, ਹਰਦੀਪ ਸਿੰਘ ਲਮੀਨੀ ਜਿਲ੍ਹਾ ਪ੍ਰਧਾਨ ਸਰੋਮਣੀ ਅਕਾਲੀ ਦਲ, ਬਖਸ਼ੀਸ ਸਿੰਘ ਪ੍ਰਧਾਨ ਜਿਲ੍ਹਾ ਯੂਵਾ ਮੋਰਚਾ ਭਾਜਪਾ ਆਦਿ ਹਾਜਰ ਸਨ।
ਇਸ ਮੌਕੇ ਕਰਵਾਏ ਡਾਗ ਸ਼ੋਅ, ਘੋੜੀਆਂ ਦੇ ਨਾਚ ਅਤੇ ਗਾਇਕ ਸੁਭਾਸ਼ ਸੂਫੀ ਐਮ.ਆਰ. ਰਾਜਨ, ਜੱਗੀ ਠਾਕੁਰ ਅਤੇ ਅਕਾਲ ਐਕਡਮੀ ਭਰਿਆਲ ਲਾਹੜੀ ਦੇ ਬੱਚਿਆਂ ਵੱਲੋਂ ਪੇਸ਼ ਕੀਤਾ ਗਿਆ ਸੱਭਿਆਚਾਰਕ ਪ੍ਰੋਗਰਾਮ ਵਿਸ਼ੇਸ਼ ਖਿੱਚ ਦਾ ਕੇਂਦਰ ਬਣਿਆ। ਇਸ ਮੌਕੇ ਸਬੰਧਤ ਵਿਭਾਗਾਂ ਵੱਲੋਂ ਇੱਕ ਸ਼ਾਨਦਾਰ ਪ੍ਰਦਰਸ਼ਨੀ ਵੀ ਲਗਾਈ ਗਈ।
ਸ਼੍ਰੀ ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ ਨੇ ਪਸ਼ੂ ਪਾਲਕਾਂ ਦੇ ਇੱਕ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹ ਚੌਥਾ ਪਸ਼ੂ ਧਨ ਮੇਲਾ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਪਸ਼ੂ ਧਨ ਮੇਲਿਆਂ ਨਾਲ ਪਸ਼ੂ ਪਾਲਕਾਂ ਵਿੱਚ ਬਹੁਤ ਉਤਸ਼ਾਹ ਵੱਧ ਰਿਹਾ ਹੈ ਅਤੇ ਇਸ ਸਾਲ ਪਿਛਲੇ ਸਾਲ ਨਾਲੋ ਜਿਆਦਾ ਪਸ਼ੂ ਪਾਲਕ ਵਧੀਆ ਨਸਲ ਦੇ ਪਸ਼ੂਆਂ ਨੂੰ ਮੇਲੇ ਵਿੱਚ ਲੈ ਕੇ ਆਏ ਹਨ। ਉਨ੍ਹਾਂ ਦੱਸਿਆ ਕਿ ਇਸ ਜ਼ਿਲ੍ਹਾ ਪੱਧਰੀ ਪਸ਼ੂ ਧਨ ਮੇਲੇ ਵਿੱਚ 2765 ਅਗਾਹ ਵਧੂ ਪਸ਼ੂ ਪਾਲਕਾਂ ਨੇ ਹਿੱਸਾ ਲਿਆ ਹੈ। ਜਿੰਨ੍ਹਾਂ ਦੇ ਪਸ਼ੂ ਜੇਤੂ ਰਹੇ ਹਨ,ਉਹਨਾਂ ਨੂੰ 5.50 ਲੱਖ ਰੁਪਏ ਦੇ ਨਕਦ ਇਨਾਮ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜਿਲਿਆਂ ਵਿੱਚ ਪਸ਼ੂ ਧਨ ਮੇਲਿਆਂ ਤੋਂ ਬਾਅਦ ਸੂਬਾ ਪੱਧਰੀ ਮੇਲਾ ਸ਼੍ਰੀਮੁਕਤਸਰ ਸਾਹਿਬ ਲਗਾਇਆ ਜਾਵੇਗਾ।
ਸ਼੍ਰੀ ਦਿਨੇਸ਼ ਸਿੰਘ ਬੱਬੂ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਅਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਵਿਸਾਲ ਸੋਚ ਸਦਕਾ ਕਿਸਾਨਾਂ ਨੂੰ ਇਸ ਤਰਾਂ ਦੇ ਮੇਲੇਆਂ ਦਾ ਮਹੋਲ ਮਿਲ ਸਕਿਆ ਹੈ ਅਤੇ ਕਿਸਾਨਾਂ ਨੂੰ ਇਕ ਨਵੀਂ ਦਿਸਾ ਮਿਲ ਰਹੀ ਹੈ।

ਡਾ. ਕੁਲਦੀਪ ਮਹਾਜਨ ਡਿਪਟੀ ਡਾੲਰੈਕਟਰ ਪਸ਼ੂ ਪਾਲਣ ਵਿਭਾਗ ਪਠਾਨਕੋਟ ਨੇ ਮੁੱਖ ਮਹਿਮਾਨ ਤੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਅਤੇ ਦੱਸਿਆ ਕਿ ਇਸ ਦੋ ਰੋਜ਼ਾ ਮੇਲੇ ਵਿੱਚ ਪਸ਼ੂ ਪਾਲਕਾਂ ਨੇ ਵੱਖ ਵੱਖ ਕਿਸਮਾਂ ਦੇ 2765 ਪਸ਼ੂਆਂ ਦੀ ਰਜਿਸਟ੍ਰੇਸ਼ਨ ਕਰਵਾਈ। ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿੱਚ ਜੇਤੂ ਰਹਿਣ ਵਾਲੇ ਪਸ਼ੂ ਪਾਲਕਾਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਹੈ ਅਤੇ ਜਿਲ੍ਹਾ ਪੱਧਰੀ ਮੇਲਿਆਂ ਵਿੱਚੋਂ ਜੇਤੂ ਰਹੇ ਪਸ਼ੂ ਪਾਲਕ ਸੂਬਾ ਪੱਧਰੀ ਪਸ਼ੂ ਧਨ ਮੇਲੇ ਵਿੱਚ ਭਾਗ ਲੈਣਗੇ।
ਪਸ਼ੂ ਧਨ ਮੇਲੇ ਵਿੱਚ ਹੋਏ ਵੱਖ ਵੱਖ ਮੁਕਾਬਲਿਆਂ ਵਿੱਚ ਮੁਰਹਾ ਮੱਝ ਦੁੱਧ ਚੁਆਈ ਮੁਕਾਬਲੇ ਵਿੱਚ ਬੜੋਈ ਨਿਚਲੀ ਦੇ ਬਲਵਿੰਦਰ ਸਿੰਘ ਨੇ ਪਹਿਲਾ, ਥਰਿਆਲ ਦੇ ਜੋਗਿੰਦਰ ਸਿੰਘ ਨੇ ਦੂਸਰਾ ਅਤੇ ਅਖਵਾਨਾ ਪਿੰਡ ਦੇ ਦਲਵੀਰ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰਾਂ ਨੀਲੀ ਰਾਵੀ ਨਸ਼ਲ ਦੇ ਮੁਕਾਬਲੇ ਵਿੱਚ ਚੱਕ ਧਾਰੀਵਾਲ ਦੇ ਰੂਪ ਸਿੰਘ ਨੇ ਪਹਿਲਾ, ਮਨਵਾਲ ਦੇ ਅਲਾਦੀਨ ਨੇ ਦੂਸਰਾ ਅਤੇ ਨੌਸਹਿਰਾ ਖੁਰਦ ਪਿੰਡ ਦੇ ਮੁਰਾਦ ਅਲੀ ਨੇ ਤੀਸਰਾ ਸਥਾਨ, ਐਚ. ਐਫ. ਕਰਾਸ (ਗਾਂ) ਮੁਕਾਬਲੇ ਵਿੱਚ ਪਠਾਨਕੋਟ ਦੇ ਕਪਿਲ ਮਹਾਜਨ ਨੇ ਪਹਿਲਾ, ਪਠਾਨਕੋਟ ਦੇ ਬਚਨ ਕੁਮਾਰ ਨੇ ਦੂਸਰਾ ਅਤੇ ਗੋਸ਼ਾਈਪੁਰ ਪਿੰਡ ਦੀ ਪਰਮਜੀਤ ਕੋਰ ਨੇ ਤੀਸਰਾ ਸਥਾਨ, ਜਰਸੀ ਕਰਾਸ (ਗਾਂ)ਮੁਕਾਬਲੇ ਵਿੱਚ ਜਿੰਦਰਈ ਦੇ ਨਰਿੰਦਰ ਸਿੰਘ ਨੇ ਪਹਿਲਾ, ਪਠਾਨਕੋਟ ਦੇ ਬਚਨ ਕੁਮਾਰ ਨੇ ਦੂਸਰਾ ਅਤੇ ਝੰਜੇਲੀ ਪਿੰਡ ਦੇ ਸ਼ਾਮ ਸਿੰਘ ਨੇ ਤੀਸਰਾ ਸਥਾਨ, ਸ਼ਾਹੀਵਾਲ ਨਸਲ ਦੇ ਮੁਕਾਬਲੇ ਵਿੱਚ ਅਖਵਾਨਾ ਦੇ ਦਲਵੀਰ ਸਿੰਘ ਨੇ ਪਹਿਲਾ, ਜਿਆਨੀ ਦੇ ਅਜੈ ਕੁਮਾਰ ਨੇ ਦੂਸਰਾ ਅਤੇ ਅਖਵਾਨਾ ਪਿੰਡ ਦੇ ਸੇਖਰ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰਾਂ ਬੱਕਰੀਆਂ ਦੇ ਮੁਕਾਬਲੇ ਵਿੱਚ ਪਿੰਡ ਛੰਨੀ ਮਿਨਹਾਸ਼ਾ ਦੇ ਰਮੇਸ ਕੁਮਾਰ ਨੇ ਪਹਿਲਾ ਅਤੇ ਅਖਵਾਨਾ ਦੇ ਬਲਵੰਤ ਸਿੰਘ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਡਾੱਗ ਸੋ, ਘੋੜੀਆਂ, ਕੁੱਕੜਾਂ ਅਤੇ ਹੋਰ ਮੁਕਾਬਲਿਆਂ ਦੇ ਜੇਤੁਆਂ ਨੂੰ ਵੀ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਡਾ. ਕਵਿਤਾ ਸ਼ਰਮਾ, ਡਾ. ਕੁਲਭੂਸ਼ਣ ਸ਼ਰਮਾ, ਡਾ. ਪਵਨ ਗਾਂਧੀ, ਡਾ. ਅਰਵਿੰਦ ਸਰਮਾ, ਡਾ. ਸ਼ਾਮ ਸਿੰਘ, ਡਾ.ਭਾਰਤ ਸਰਨ ਟੰਡਨ, ਡਾ. ਵਿਜੈ ਕੁਮਾਰ, ਡਾ. ਅਮਿਤ ਸਰਮਾ, ਡਾ. ਗੁਲਸਨ ਸਰਮਾ, ਇੰਸਪੈਕਟਰ ਕਿਸ਼ਨ ਚੰਦ, ਇਸੰਪੈਕਟਰ ਰਿਪਨ ਕੁਮਾਰ, ਵਿਪਨ, ਮਨਮਹੇਸ਼, ਪਵਨ ਕੁਮਾਰ, ਜਸਵੰਤ ਸਿੰਘ ਰਾਣੀਪੁਰ, ਰਮੇਸ਼ਵਰ ਨਾਥ ਗੋਤਮ, ਸਰਪੰਚ ਝੰਜੇਲੀ ਸੰਦੀਪ ਸਿੰਘ, ਸਰਪੰਚ ਪਵਨ ਸਿੰਘ, ਪਿਆਰੇ ਲਾਲ ਅਤੇ ਇਲਾਕੇ ਦੇ ਪਸ਼ੂ ਪਾਲਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Check Also

ਰੈਡ ਕਰਾਸ ਸੋਸਾਇਟੀ ਵਲੋਂ ਆਪਦਾ ਪ੍ਰਬੰਧਨ ਲਈ ਦੋ ਰੋਜਾ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦਲਵਿੰਦਰਜੀਤ ਸਿੰਘ,ਅੰਮ੍ਰਿਤਸਰ ਦੀ …

Leave a Reply