Friday, March 6, 2026

23 ਤਰੀਕ ਤੱਕ ਕਾਰਵਾਈ ਨਾ ਹੋਈ ਤਾਂ ਥਾਣਾ ਖਾਲੜਾ ਦਾ ਕੀਤਾ ਜਾਵੇਗਾ ਘਿਰਾਓ ਕਿਸਾਨ ਸੰਘਰਸ਼ ਕਮੇਟੀ

PPN1611201508

ਖਾਲੜਾ, 16 ਨਵੰਬਰ (ਲਖਵਿੰਦਰ ਗੌਲਣ, ਰਿੰਪਲ ਗੌਲਣ) – ਕਿਸਾਨ ਸੰਘਰਸ਼ ਕਮੇਟੀ ਪੰਜ਼ਾਬ (ਕੰਵਲਜੀਤ ਸਿੰਘ ਪੰਨੂ) ਦੇ ਸੁਬਾਈ ਆਗੂਆਂ ਅਤੇ ਇਲਾਕੇ ਦੇ ਕਿਸਾਨਾਂ ਦੀ ਅੱਜ ਥਾਣਾ ਖਾਲੜਾ ਦੇ ਬਾਹਰ ਇਕ ਹੰਗਾਮੀ ਮੀਟਿੰਗ ਹੋਈ।ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿਧਵਾਂ ਦੇ ਕਿਸਾਨ ਆਗੂ ਵੱਲੋ ਦਿੱਤੀ ਦਰਖਾਸਤ ਐਮ.ਆਰ ਅਤੇ ਹਲਫੀਆ ਬਿਆਨ ਹੋਣ ਦੇ ਬਾਵਜੂਦ ਦੋ ਮਹੀਨੇ ਬਾਅਦ ਵੀ ਥਾਣੇ ਵੱਲੋਂ ਕੋਈ ਕਾਰਵਾਈ ਨਾ ਕਰਨ, ਐਸ.ਐਚ.ਓ ਦਾ ਥਾਣੇ ਹਾਜ਼ਰ ਨਾ ਮਿਲਣ ਅਤੇ ਇਨਸਾਫ ਨਾ ਦੇਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਉਹਨਾ ਕਿਹਾ ਕਿ ਇਕ ਵਾਰ ਨਹੀ ਬਾਰ-ਬਾਰ ਤਰੀਕਾਂ ਅੱਗੇ ਪਾਈਆ ਜਾ ਰਹੀਆਂ ਹਨ।ਗੁਰਬਾਜ਼ ਸਿੰਘ ਨੇ ਕਿਹਾ ਕੀ ਅੱਜ ਵੀ ਕਿਸਾਨ ਆਗੂ ਕਰਮਜੀਤ ਸਿੰਘ ਤਲਵੰਡੀ, ਕਾਰਜ ਸਿੰਘ ਘੜਿਆਲਾ, ਇੰਦਰਜੀਤ ਸਿੰਘ ਕੋਟ ਬੁੱਢਾ, ਸੁਖਵੰਤ ਸਿੰਘ ਦੁਬਲੀ, ਸੁੱਚਾ ਸਿੰਘ, ਦਲੇਰ ਸਿੰਘ ਰਾਜੋਕੇ, ਮਹਾਬੀਰ ਸਿੰਘ ਨਾਰਲੀ, ਇੰਦਰਜੀਤ ਸਿੰਘ ਮਾੜੀ ਮੇਘਾ, ਗਿਆਨ ਸਿੰਘ ਧੁੰਨ ਸਮੇਤ ਦਰਜਨਾਂ ਕਿਸਾਨ ਆਗੂ ਹਾਜਰ ਸਨ। ਉਨਾਂ ਕਿਹਾ ਕਿ ਥਾਣਾ ਖਾਲੜਾ ਵਿੱਚ ਮੁਨਸ਼ੀ ਮਨਜੀਤ ਸਿੰਘ ਨੂੰ ਮਿਲਣ ਤੋਂ ਬਾਅਦ ਐਸ.ਐਚ.ਓ ਨੂੰ ਫੋਨ ਲਾੳਂੁਦੇ ਰਹੇ, ਪਰ ਇੱਕ ਰਿੰਗ ਵੱਜ ਕੇ ਫੋਨ ਬੰਦ ਹੋ ਗਿਆ ਅਤੇ ਬਾਅਦ ਵਿਚ ਫੋਨ ਲੱਗਾ ਹੀ ਨਹੀ। ਕਿਸਾਨ ਆਗੂ ਗੁਰਬਾਜ ਨੇ ਕਿਹਾ ਕੀ ਫੋਨ ਨਾ ਲੱਗਣ ਦੇ ਬਾਵਜੂਦ ਵੀ ਕਿਸਾਨ ਆਗੁਆਂ ਵੱਲੋ ਐਸ਼.ਐਚ.ਓ ਦੀ ਇੱਕ ਘੰਟਾ ਉਡੀਕ ਕਰਨ ‘ਤੇ ਵੀ ਕੋਈ ਸੰਪਰਕ ਨਹੀ ਹੋਇਆ ਅਤੇ ਏ.ਐਸ.ਆਈ ਜਿਸ ਨੂੰ ਇਸ ਕੇਸ ਦੀ ਤਫਤੀਸ਼ ਕਰਨ ਲਈ ਕਿਹਾ ਗਿਆ।ਉਸ ਨਾਲ ਵੀ ਸੰਪਰਕ ਕਰਨਾ ਚਾਹਿਆ ਪਰ ਕੋਈ ਸੰਪਰਕ ਨਹੀ ਹੋਇਆ।ਮੀਟਿੰਗ ਵਿਚ ਕਿਸਾਨ ਸੰਘਰਸ ਦੀ ਟੀਮ ਨੇ ਥਾਣਾ ਇੰਚਾਰਜ ਨੂੰ ਲਿਖਤੀ ਦਿੱਤਾ ਹੈ ਕਿ ਜੇਕਰ ਇਸ ਕੇਸ ਦੀ ਕੋਈ ਕਾਨੂੰਨੀ ਕਾਰਵਾਈ ਨਾ ਹੋਈ ਤਾਂ ਕਿਸਾਨ ਸੰਘਰਸ਼ ਕਮੇਟੀ ਦੀ ਇਕ ਵੱਡੀ ਮੀਟਿੰਗ ਕਰਕੇ ਥਾਣਾ ਖਾਲੜਾ ਦਾ ਘਿਰਾਉ ਕਰਕੇ ਇਨਸਾਫ ਦੀ ਮੰਗ ਕਰੇਗੀ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਕਰਵਾ ਕੇ ਹੀ ਧਰਨਾ ਚੁੱਕਿਆ ਜਾਵੇਗਾ।ਇਸ ਸਮੇ ਕਿਸਾਨ ਆਗੂ ਪਹੂਵਿੰਡ ਕਾਬਲ ਸਿੰਘ, ਦਰਬਾਰਾ ਸਿੰਘ ਪਹੂਵਿੰਡ, ਜੱਸਾ ਸਿੰਘ, ਪ੍ਰਗਟ ਨਾਰਲੀ, ਸੁਰਜਨ ਸਿੰਘ ਨਾਰਲੀ, ਮਹਾਬੀਰ ਸਿੰਘ, ਕੁਲਵੰਤ ਸਿੰਘ ਆਦਿ ਹਾਜ਼ਰ ਸਨ ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply