Sunday, April 26, 2026

ਨਗਰ ਨਿਗਮ ਕਰਮਚਾਰੀ ਤਾਲਮੇਲ ਦਲ ਵੱਲੋਂ ਸਲਾਨਾ ਗੁਰਮਤਿ ਸਮਾਗਮ ਦਾ ਆਯੋਜਨ

PPN1611201509

ਅੰਮ੍ਰਿਤਸਰ, 16 ਨਵੰਬਰ (ਜਸਬੀਰ ਸਿੰਘ ਸੱਗੂ) ਨਗਰ ਨਿਗਮ ਕਰਮਚਾਰੀ ਤਾਲਮੇਲ ਦਲ (ਰਜਿ:) ਵੱਲੋਂ ਅੱਜ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਕਰਮਚਾਰੀਆਂ ਦੇ ਸਹਿਯੋਗ ਗੁਰਮਤਿ ਸਮਾਗਮ ਦਾ ਆਯੋਜਨ ਟਾਊਨ ਹਾਲ ਵਿਖੇ ਕਰਵਾਇਆ ਗਿਆ।ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਭਾਈ ਗੁਰਕੀਰਤ ਸਿੰਘ ਹਜ਼ੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ ਨੇ ਸ਼ਬਦ ਕੀਰਤਨ ਅਤੇ ਸ਼੍ਰੋਮਣੀ ਕਥਾ ਵਾਚਕ ਭਾਈ ਪਿੰਦਰਪਾਲ ਸਿੰਘ ਸੰਗਤਾਂ ਨੂੰ ਸ਼ਬਦ ਕੀਰਤਨ ਅਤੇ ਕਥਾ ਵਾਖਿਆਣ ਦੁਆਰਾ ਨਿਹਾਲ ਕੀਤਾ ।ਇਸ ਸਮਾਗਮ ਵਿੱਚ ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ, ਸੀਨੀ: ਅਕਾਲੀ ਆਗੂ ਸz: ਨਵਦੀਪ ਸਿੰਘ ਗੋਲਡੀ, ਸz: ਗੁਰਪ੍ਰਤਾਪ ਸਿੰਘ ਟਿੱਕਾ, ਕਮਿਸ਼ਨਰ ਸ੍ਰੀ ਪ੍ਰਦੀਪ ਸਭਰਵਾਲ, ਡਿਪਟੀ ਮੇਅਰ ਸ੍ਰੀ ਅਵਿਨਾਸ਼ ਜੌਲੀ, ਕੌਂਸਲਰ ਜਰਨੈਲ ਸਿੰਘ ਢੋਟ ਤੇ ਰਮਾ ਮਹਾਜਨ ਨੇ ਵਿਸ਼ੇਸ਼ ਤੌਰ ‘ਤੇ ਹਾਜਰੀ ਲਵਾਈ।ਸਮਾਗਮ ਵਿੱਚ ਪੁੱਜੀਆਂ ਸ਼ਖਸ਼ੀਅਤਾਂ ਨੂੰ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਗਰ ਨਿਗਮ ਕਰਮਚਾਰੀ ਤਾਲਮੇਲ ਦਲ ਦੇ ਪ੍ਰਧਾਨ ਸz: ਹਰਜਿੰਦਰ ਸਿੰਘ ਵਾਲੀਆ, ਜਨਰਲ ਸਕੱਤਰ ਸz: ਨਰਿੰਦਰ ਸਿੰਘ ਗਿੱਲ, ਨਰੇਸ਼ ਚੰਦ ਸ਼ਰਮਾ, ਕਰਨੈਲ ਸਿੰਘ ਸੁਪਰਡੈਂਟ, ਐਡੀਸ਼ਨਲ ਕਮਿਸ਼ਨਰ ਸz: ਸੁਰਿੰਦਰ ਸਿੰਘ, ਹੈਲਥ ਅਫਸਰ ਡਾ. ਰਾਜੂ ਚੌਹਾਨ, ਵਿਸ਼ਾਲ ਵਧਾਵਨ, ਸਰਬਜੀਤ ਸਿੰਘ, ਜੋਗਿੰਦਰ ਸਿੰਘ ਕੰਬੋਜ, ਸਮਸ਼ੇਰ ਸਿੰਘ ਕੋਹਰੀ ਸਮੇਤ ਭਾਰੀ ਗਿਣਤੀ ਵਿੱਚ ਨਗਰ ਨਿਗਮ ਦੇ ਮੁਲਾਜ਼ਮ ਹਾਜ਼ਰ ਸਨ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply