ਗੁਰਮੀਤ ਕੋਰ ਪਹੁਵਿੰਡ ਤੇ ਨਾਗਰਾਜ ਆਰਮੀ ਬਣੇ ਬੈਸਟ ਐਥਲੈਟਿਕਸ ਖਿਡਾਰੀ
ਅੰਮ੍ਰਿਤਸਰ, 16 ਨਵੰਬਰ (ਗੁਰਪ੍ਰੀਤ ਸਿੰਘ)- ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਪਲੇਠੀ ਹਰਤੇਜ ਐਥਲੇਟਿਕਸ ਮੀਟ ਸੰਪੰਨ ਹੋ ਗਈ।ਅੰਤਰਾਸ਼ਟਰੀ ਵੈਟਰਨ ਖਿਡਾਰੀ ਅਵਤਾਰ ਸਿੰਘ ਪੀਪੀ ਤੇ ਭਗਵਾਨ ਦਾਸ ਦੇ ਬੇਮਿਸਾਲ ਪ੍ਰਬੰਧਾਂ ਅਤੇ ਹਰਤੇਜ ਹਸਪਤਾਲ ਰਣਜੀਤ ਐਵੀਨਿਊ ਪ੍ਰਬੰਧਕਾਂ ਦੇ ਸਹਿਯੋਗ ਨਾਲ ਆਯੋਜਤ ਇਸ ਖੇਡ ਪ੍ਰਤੀਯੋਗਿਤਾ ਦੇ ਵਿਚ 250 ਦੇ ਕਰੀਬ ਮਹਿਲਾ-ਪੁਰਸ਼ ਖਿਡਾਰੀਆਂ ਨੇ ਤਰਨਤਾਰਨ, ਅੰਮ੍ਰਿਤਸਰ, ਫਤਿਹਗੜ੍ਹ ਚੂੜੀਆਂ, ਬਟਾਲਾ ਆਦਿ ਤੋਂ ਸ਼ਿਰਕਤ ਕੀਤੀ। ਇਸ ਖੇਡ ਪ੍ਰਤੀਯੋਗਿਤਾ ਦਾ ਸ਼ੁਭਾਰੰਭ ਡਾ: ਹਰਮਹਿੰਦਰ ਸਿੰਘ ਨਾਗਪਾਲ (ਐਮਐਸ) ਨੇ ਕੀਤਾ।ਇਸ ਦੋਰਾਨ ਐਸਬੀਡੀਐਸ ਕਾਲਜ ਪਹੁਵਿੰਡ ਤਰਨਤਾਰਨ ਦੀ ਖਿਡਾਰਣ ਗੁਰਮੀਤ ਕੋਰ ਤੇ 347 ਆਰਮੀ ਰੈਜੀਮੈਂਟ ਦਾ ਖਿਡਾਰੀ ਨਾਗਰਾਜ ਬੈਸਟ ਐਥਲੈਟਿਕਸ ਖਿਡਾਰੀ ਐਲਾਨੇ ਗਏ।ਲੜਕਿਆਂ ਦੀ 5000 ਹਜਾਰ ਮੀਟਰ ਲੰਮੀ ਰੇਸ ਵਿਚ ਗੁਰਪ੍ਰੀਤ ਸਿੰਘ ਪਹਿਲੇ, ਕਰਨਪ੍ਰੀਤ ਸਿੰਘ ਦੂਜੇ ਤੇ ਦਿਨੇਸ਼ ਕੁਮਾਰ ਤੀਸਰੇ ਸਥਾਨ ਤੇ ਰਹੇ।ਹਿਲਾਵਾਂ ਦੀ 1500 ਮੀਟਰ ਰੇਸ ਵਿਚ ਗੁਰਮੀਤ ਕੋਰ ਪਹਿਲੇ, ਜਗਦੀਪ ਕੋਰ ਦੂਜੇ ਤੇ ਕੋਮਲਪ੍ਰੀਤ ਕੋਰ ਤੀਸਰੇ ਸਥਾਨ ਤੇ ਰਹੀ। ਪੁਰਸ਼ਾਂ ਦੀ 4ਘ400 ਰਿਲੇ ਰੇਸ ਦੋਰਾਨ ਮੋਹਿਤ, ਮਿਸ਼ਰਾ, ਅਖਿਲੇਸ਼ ਤੇ ਨਾਗਰਾਜ ਨੇ ਗੋਲਡ ਮੈਡਲ ਜਦੋਂ ਕਿ ਅੰਮ੍ਰਿਤਪਾਲ ਸਿੰਘ, ਮਨਜੋਤ ਤੇ ਕਰਨਪ੍ਰੀਤ ਸਿੰਘ ਆਦਿ ਨੇ ਸਿਲਵਰ ਮੈਡਲ ਹਾਸਲ ਕੀਤੇ।ਲੜਕੀਆਂ ਦੀ 800 ਮੀਟਰ ਦੋੜ ਦੋਰਾਨ ਪਹੁਵਿੰਡ ਦੀ ਗੁਰਮੀਤ ਕੋਰ ਨੇ ਗੋਲਡ ਜਗਦੀਪ ਕੋਰ ਨੇ ਸਿਲਵਰ ਤੇ ਕੋਹਾਲੀ ਦੀ ਜਸਪਾਲ ਕੋਰ ਨੇ ਬਰਾਊਂਜ਼ ਮੈਡਲ ਹਾਸਲ ਕੀਤਾ। ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਮੁੱਖ ਮਹਿਮਾਨ ਡਾ: ਹਰਮਹਿੰਦਰ ਸਿੰਘ ਨਾਗਪਾਲ, ਡਾ: ਤਜਿੰਦਰ ਕੋਰ, ਉੱਘੇ ਖੇਡ ਪ੍ਰਮੋਟਰ ਕਾਬਲ ਸਿੰਘ ਲਾਲੀ ਔਲਖ, ਅੰਤਰਾਸ਼ਟਰੀ ਵੈਟਰਨ ਖਿਡਾਰੀ ਕਮਲਜੀਤ ਸਿੰਘ ਤੇ ਗੁਰਬੀਰ ਸਿੰਘ ਨੇ ਅਦਾ ਕੀਤੀ। ਇਸ ਮੋਕੇ ਅੰਤਰਾਸ਼ਟਰੀ ਖਿਡਾਰੀ ਕਮਲਜੀਤ ਸਿੰਘ, ਗੁਰਮੀਤ ਸਿੰਘ ਤੇ ਕਈ ਹੋਰਾਂ ਦਾ ਵਿਸ਼ੇਸ਼ ਤੋਰ ਤੇ ਸਨਮਾਨ ਕੀਤਾ ਗਿਆ। ਅੰਤ ਵਿਚ ਅਵਤਾਰ ਸਿੰਘ ਪੀਪੀ ਤੇ ਭਗਵਾਨ ਦਾਸ ਨੇ ਸਭ ਖਿਡਾਰੀਆਂ ਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਇਸ ਮੋਕੇ ਮਲਕੀਤ ਸਿੰਘ ਬੀ.ਐਮ.ਸੀ, ਪ੍ਰਿੰ: ਖਜਾਨ ਚੰਦ, ਜੌਨ ਗਿੱਲ, ਸੂਬੇਦਾਰ ਏ ਲਕਸ਼ਮਣ, ਰਜਿੰਦਰ ਸਿੰਘ, ਸੁਖਦੇਵ ਸਿੰਘ, ਮੱਸਾ ਸਿੰਘ ਰੇਲਵੇ, ਤਜਿੰਦਰ ਸਿੰਘ ਪੀਪੀ, ਰੀਟਾ ਮੇਹਤਾ, ਰਮਾ ਮੇਹਤਾ, ਪ੍ਰੇਮ ਸਿੰਘ ਪੀਪੀ, ਸਤਬੀਰ ਸਿੰਘ ਪੀ.ਪੀ, ਗੁਰਮੁੱਖ ਸਿਘ ਪੀਪੀ, ਕੋਚ ਕੁਲਵਿੰਦਰ ਸਿੰਘ, ਸੋਨੂੰ, ਅਮਿਤ, ਗੀਤਾ, ਹਸਪ੍ਰੀਤ ਕੋਰ, ਮਨਪ੍ਰੀਤ ਕੋਰ, ਪੂਨਮ, ਦਿਨੇਸ਼ ਕੋਸ਼ਲ ਆਦਿ ਹਾਜਰ ਸਨ।
Punjab Post Daily Online Newspaper & Print Media
