Sunday, June 14, 2026

 ਦੇਸ਼ ਧ੍ਰੋਹ ਦੇ ਕੇਸ ਦਰਜ਼ ਕਰਨਾ ਪੰਥ ਨਾਲ ਧ੍ਰੋਹ – ਕਲਕੱਤਾ

 

Dhunna Calcuttaਅੰਮ੍ਰਿਤਸਰ, 17 ਨਵੰਬਰ (ਪ.ਪ)- ਆਪਣੇ ਆਪ ਨੂੰ ਅਕਾਲੀ ਦਲ ਦਾ ਪ੍ਰਧਾਨ ਕਹਾਉਣ ਵਾਲੇ ਸ੍ਰ. ਸੁਖਬੀਰ ਸਿੰਘ ਬਾਦਲ ਸਿੱਖਾਂ ਤੇ ਦੇਸ਼ ਧ੍ਰੋਹ ਦਾ ਕੇਸ ਬਣਵਾ ਕੇ ਜੇਲ੍ਹ ਭੇਜ ਰਿਹਾ ਹੈ।ਪਰ ਸ਼ਾਇਦ ਉਸ ਆਪਣੇ ਸਤਿਕਾਰਯੋਗ ਪਿਤਾ ਸ੍ਰ. ਪ੍ਰਕਾਸ਼ ਸਿੰਘ ਬਾਦਲ ਤੋਂ ਇਹ ਨਹੀਂ ਪੁਛਿਆ ਕਿ ਉਹ ਕਿੰਨੀ ਵਾਰੀ ਦੇਸ਼ ਧ੍ਰੋਹ ਦੇ ਕੇਸ ਵਿੱਚ ਜੇਲ੍ਹ ਜਾ ਚੁੱਕੇ ਹਨ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰ. ਮਨਜੀਤ ਸਿੰਘ ਕਲਕੱਤਾ ਚੇਅਰਮੈਨ ਸ਼੍ਰੌਮਣੀ ਪੰਥਕ ਕੌਂਸਲ ਤੇ ਸ੍ਰ. ਮਨਿੰਦਰ ਸਿੰਘ ਧੁੰਨਾ ਜਨਰਲ ਸਕੱਤਰ ਸ਼੍ਰੌਮਣੀ ਪੰਥਕ ਕੌਂਸਲ ਨੇ ਪ੍ਰੈਸ ਨੂੰ ਜਾਰੀ ਸਾਂਝੇ ਬਿਆਨ ਰਾਹੀਂ ਕੀਤਾ।
ਉਹਨਾਂ ਅੱਗੇ ਕਿਹਾ ਕਿ ਅਕਾਲੀ ਦਲ ਨੂੰ ਕਈ ਵਾਰ ਹਿੰਦੋਸਤਾਨ ਦੀ ਸਰਕਾਰ ਵੱਲੋਂ ਕਈ ਵਾਰ ਗੈਰਕਾਨੂੰਨੀ ਕਰਾਰ ਦਿੱਤਾ ਗਿਆ ਹੈ ਅਤੇ ਇਸ ਦੇ ਆਗੂਆਂ ਨੂੰ ਕਈ ਵਾਰ ਦੇਸ਼ ਧ੍ਰੋਹ ਦੇ ਕੇਸਾਂ ਵਿੱਚ ਜੇਲ੍ਹ ਭੇਜਿਆ ਗਿਆ ਹੈ।ਪ੍ਰੰਤੂ ਅਕਾਲੀ ਦਲ ਨਿਰੰਤਰ ਸੰਘਰਸ਼ ਕਰਦਿਆਂ ਅੱਗੇ ਵੱਧਦਾ ਗਿਆ, ਲੇਕਿਨ ਅੱਜ ਅਕਾਲੀ ਦਲ ਦਾ ਪ੍ਰਧਾਨ ਖੁੱਦ ਸਿੱਖਾਂ ਨੂੰ ਦੇਸ਼ ਧ੍ਰੋਹ ਦੇ ਕੇਸਾਂ ਵਿੱਚ ਜੇਲ੍ਹ ਭੇਜ ਰਿਹਾ ਹੈ, ਜੋ ਅਕਾਲੀ ਦਲ ਦੇ ਸਿਧਾਂਤ ਦੇ ਬਿਲਕੁਲ ਉਲਟ ਹੈ।
ਸ੍ਰ. ਕਲਕੱਤਾ ਨੇ ਕਿਹਾ ਕਿ ਅਕਾਲੀ ਦਲ ਦੇ ਸੰਵਿਧਾਨ ਵਿੱਚ ਸਭ ਤੋਂ ਮੁੱਢਲਾ ਕੰਮ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਕਰਨਾ ਹੈ ਕਿਉਂਕਿ ਅਕਾਲੀ ਦਲ ਸਿੱਖਾਂ ਦੇ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਹਿੱਤਾਂ ਦੀ ਰਾਖੀ ਲਈ ਬਣਾਇਆ ਗਿਆ ਸੀ।ਪ੍ਰੰਤੂ ਮੌਜ਼ੂਦਾ ਸਮੇਂ ਵਿੱਚ ਸੱਤਾ ਦੇ ਨਸ਼ੇ ਵਿੱਚ ਚੂਰ ਹੋ ਕੇ ਅਕਾਲੀ ਦਲ ਦਾ ਪ੍ਰਧਾਨ ਸਿੱਖਾਂ ਨੂੰ ਭਰਾਮਾਰੂ ਜੰਗ ਵੱਲੋਂ ਧਕੇਲ ਰਿਹਾ ਹੈ।ਉਨਾਂ ਕਿਹਾ ਕਿ ਪਹਿਲਾਂ ਇਹਨਾਂ ਨੇ ਸਿਆਸੀ ਆਗੂਆਂ ਦੀ ਗ੍ਰਿਫਤਾਰੀ ਦਾ ਦੌਰ ਚਲਾਇਆ ਸੀ।ਪ੍ਰੰਤੂ ਹੁਣ ਇਹਨਾਂ ਨੇ ਆਪਣੇ ਜ਼ੁਲਮ ਦਾ ਕੁਹਾੜਾ ਸਿੱਖਾਂ ਦੇ ਧਾਰਮਿਕ ਪ੍ਰਚਾਰਕਾਂ ਅਤੇ ਸੰਤ ਮਹਾਂਪੁਰਸ਼ਾਂ ਤੇ ਚਲਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਉਹਨਾਂ ਨੂੰ ਗ੍ਰਿਫਤਾਰ ਤੇ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ ਹੈ।ਸ੍ਰ. ਕਲਕੱਤਾ ਨੇ ਹੋਰ ਕਿਹਾ ਕਿ ਇਸ ਤਰਾਂ ਦੀ ਸਖਤੀਆਂ ਨਾਲ ਸਿੱਖ ਕੌਮ ਦੀ ਅਵਾਜ਼ ਦਬਾਈ ਨਹੀਂ ਜਾ ਸਕਦੀ ਉਲਟਾ ਰੋਹ ਅਤੇ ਰੋਸ ਹੋਰ ਵਧੇਗਾ।

Check Also

ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ

ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …

Leave a Reply