Sunday, April 26, 2026

61ਵੀਆਂ ਜਿਲ੍ਹਾ ਅਥਲੈਟਿਕਸ ਖੇਡਾਂ 2015-16 ਦਾ ਸਪੋਰਟਸ ਸਕੂਲ ਘੁੱਦਾ ਵਿਖੇ ਸ਼ਾਨਦਾਰ ਆਗਾਜ਼

PPN1711201501

ਬਠਿੰਡਾ, 17 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- 61ਵੀਆਂ ਜਿਲ੍ਹਾ ਅਥਲੈਟਿਕਸ ਖੇਡਾਂ ਅੰਡਰ 14/17/19 ਲੜਕੇ ਲੜਕੀਆਂ 2015-16 ਮਾਨਯੋਗ ਜਿਲ੍ਹਾ ਸਿੱਖਿਆ ਅਫ਼ਮਰ (ਸੈ.ਸਿ.) ਬਠਿੰਡਾ ਡਾ. ਅਮਰਜੀਤ ਕੌਰ ਕੋਟਫ਼ੱਤਾ ਦੀ ਰਹਿਨੁਮਾਈ ਹੇਠ ਅਤੇ ਸ੍ਰੀਮਤੀ ਪਵਿੱਤਰ ਕੌਰ ਸਹਾਇਕ ਜਿਲ੍ਹਾ ਸਿੱਖਿਆ ਅਫ਼ਸਰ ਖੇਡਾਂ ਬਠਿੰਡਾ ਦੀ ਯੋਗ ਅਗਵਾਈ ਹੇਠ ਸਪੋਰਟਸ ਸਕੂਲ ਘੁੱਦਾ ਵਿਖੇ ਉਦਘਾਟਨ ਮਾਨਯੋਗ ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਬਠਿੰਡਾ ਡਾ. ਅਮਰਜੀਤ ਕੌਰ ਕੋਟਫ਼ੱਤਾ ਨੇ ਆਪਨੇ ਕਰ-ਕਮਲਾਂ ਨਾਲ ਪੰਜਾਬ ਸਕੂਲ ਖੇਡਾਂ ਦਾ ਝੰਡਾ ਲਹਿਰਾ ਕੇ ਖਿਡਾਰੀਆਂ ਤੋਂ ਮਾਰਚ ਪਾਸਟ ਦੀ ਸਲਾਮੀ ਲੈਂਦੇ ਹੋਏ ਕੀਤਾ। ਇਸ ਸਮੇਂ ਉਨ੍ਹਾਂ ਨੇ ਖਿਡਾਰੀਆਂ/ਖਿਡਾਰਨਾਂ ਨੂੰ ਖੇਡ ਭਾਵਨਾ ਨਾਲ ਖੇਡਣ ਅਤੇ ਖੇਡ ਅਧਿਕਾਰੀਆਂ ਨੂੰ ਇਮਾਨਦਾਰੀ ਨਾਲ ਫ਼ੈਸਲੇ ਕਰਨ ਲਈ ਵਚਨਬੱਧ ਕੀਤਾ। ਇਸ ਮੌਕੇ ਭੁਪਿੰਦਰ ਸਿੰਘ ਮਾਨ ਪ੍ਰਿੰਸੀਪਲ ਸਪੋਰਟਸ ਸਕੂਲ ਘੁੱਦਾ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਿਹਾ। ਸਵਾਗਤੀ ਗੀਤ ‘ਅੱਜ ਕੋਈ ਆਇਆ ਸਾਡੇ ਵਿਹੜੇ’ ਸਪੋਰਟਸ ਸਕੂਲ ਘੁੱਦਾ ਦੀਆਂ ਵਿਦਿਆਰਥਣਾਂ ਨੇ ਪੇਸ਼ ਕੀਤਾ।ਇਨ੍ਹਾਂ ਖੇਡਾਂ ਦੀ ਸ਼ੁਰੂਆਤ ਨੈਸ਼ਨਲ ਸਕੂਲ ਖੇਡਾਂ ਵਿੱਚ ਸਿਲਵਰ ਮੈਡਲ ਜੇਤੂ ਅਥਲੀਟ ਰਾਜਵਿੰਦਰ ਕੌਰ ਸਮਰਹਿੱਲ ਪਬਲਿਕ ਸਕੂਲ ਭਾਈ ਰੂਪਾ ਵਲੋਂ ਖੇਡ ਭਾਵਨਾ ਦੀ ਸੰਹੁ ਚੁੱਕਣ ਨਾਲ ਹੋਈ। ਇਨ੍ਹਾਂ ਖੇਡਾਂ ਵਿੱਚ ਜਿਲ੍ਹੇ ਦੇ ਵੱਖ-ਵੱਖ ਜੋਨਾਂ (ਭਗਤਾ, ਮੰਡੀਕਲਾਂ, ਭੁੱਚੋ ਮੰਡੀ, ਤਲਵੰਡੀ ਸਾਬੋ, ਸੰਗਤ ਮੰਡੀ, ਮੌੜ ਮੰਡੀ, ਮੰਡੀ ਫੂਲ, ਗੋਨਿਆਣਾ ਮੰਡੀ, ਬਠਿੰਡਾ-1 ਅਤੇ ਬਠਿੰਡਾ-2 ਦੇ ਲੱਗਭੱਗ 1720 ਖਿਡਾਰੀਆਂ/ਖਿਡਾਰਨਾਂ ਭਾਗ ਲੈ ਰਹੀਆਂ ਹਨ।ਇਸ ਸਮੇਂ ਹਰਚਰਨ ਸਿੰਘ ਕੋ-ਆਰਡੀਨੇਟਰ ਰਮਸਾ, ਕਮਲੇਸ਼ ਸ਼ਰਮਾ ਕੋ-ਆਰਡੀਨੇਟਰ ਜਿਲ੍ਹਾ ਨਿਰੀਖਨ ਟੀਮ ਪ੍ਰਿੰਸੀਪਲ ਪ੍ਰਦੀਪ ਕੁਮਾਰ ਸੰਗਤ, ਪ੍ਰਿੰਸੀਪਲ ਪਵਨ ਕੁਮਾਰ ਝੁੰਬਾ, ਪ੍ਰਿੰਸੀਪਲ ਕਰਮਜੀਤ ਸਿੰਘ ਮਹਿਤਾ, ਪ੍ਰਿੰਸੀਪਲ ਚਰਨਜੀਤ ਸਿੰਘ ਨਰੂਆਨਾ, ਸਕੱਤਰ ਸ਼ੇਰ ਸਿੰਘ ਬਰਾੜ, ਲੈਕਚਰਾਰ ਨਾਜ਼ਰ ਸਿੰਘ, ਲੈਕਚਰਾਰ ਸੁਖਵਿੰਦਰ ਸਿੰਘ ਮਾਨਸ਼ਾਹੀਆ, ਲੈਕਚਰਾਰ ਹਰਮੰਦਰ ਸਿੰਘ, ਲੈਕਚਰਾਰ ਜਗਦੀਸ਼ ਕੁਮਾਰ, ਰਾਧੇ ਸ਼ਿਆਮ ਚਨਾਰਥਲ ਹਾਜਰ ਸਨ।ਲ਼ੈਕਚਰਾਰ ਮਨਦੀਪ ਕੌਰ ਨੇ ਸਟੇਜ ਸੰਚਾਲਨ ਦੀ ਭੂਮਿਕਾ ਨਿਭਾਈ। ਸੀ੍ਰਮਤੀ ਪਵਿੱਤਰ ਕੌਰ ਨੇ ਪੰਹੁਚੀਆਂ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …

Leave a Reply