Tuesday, April 28, 2026

ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਭਿੱਖੀਵਿੰਡ ਦਾ ਬੱਸ ਸਟੈਂਡ

PPN1711201507

ਖਾਲੜਾ, ਭਿੱਖੀਵਿੰਡ, 17 ਨਵੰਬਰ (ਲਖਵਿੰਦਰ ਗੌਲਣ, ਰਿੰਪਲ ਗੌਲਣ, ਕੁਲਵਿੰਦਰ ਕੰਬੋਕੇ)- ਤਰਨਤਾਰਨ ਦੇ ਅਧੀਨ ਆਉਦੇ ਪਿੰਡ ਭਿੱਖੀਵਿੰਡ ਦੇ ਬੱਸ ਸਟੈਡ ਦੀ ਖਸਤਾ ਹਾਲਤ ਹੈ ਤੇ ਸੱਪਾਂ ਦਾ ਰਹਿਣ ਬਸੇਰਾ ਬਣਿਆ ਹੋਇਆ ਹੈ । ਆਉਦੀਆਂ ਜਾਦੀਆਂ ਸਰਕਾਰਾ ਭਾਵੇ ਵਿਕਾਸ ਦੇ ਲੱਖ ਦਾਅਵੇ ਕਰਦੀਆਂ ਹਨ ਪਰ ਭਿੱਖੀਵਿੰਡ ਦੇ ਬੱਸ ਸਟੈਡ ਦੀ ਕਹਾਣੀ ਸਮੇ ਦੀਆਂ ਸਰਕਾਰਾਂ ਦੀ ਮੂੰਹ ਬੋਲਦੀ ਤਸਵੀਰ ਹੈ ਅਤੇ ਉਹ ਆਪਣੀ ਦਰਦਨਾਕ ਕਹਾਣੀ ਆਪ ਦੱਸ ਰਿਹਾ ਹੈ ਆਪ ਦੀ ਜਬਾਨੀ ।ਪੰਜ਼ਾਬ ਵਿਚ ਅਕਾਲੀ ਸਰਕਾਰ ਤੋ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਪੰਜ਼ਾਬ ਦੇ ਮੁੱਖ ਮੰਤਰੀ ਸਨ ਅਤੇ ਡਾ. ਕੇਵਲ ਕ੍ਰਿਸ਼ਨ ਪੰਜ਼ਾਬ ਦੇ ਖਜ਼ਾਨਾ ਮੰਤਰੀ ਸਨ ਅਤੇ ਗੁਰਚੇਤ ਸਿੰਘ ਹਲਕਾ ਖੇਮਕਰਨ ਦੇ ਸਿੰਚਾਈ ਮੰਤਰੀ ਸਨ ਤਾਂ ਉਨਾਂ ਨੇ ਭਿੱਖੀਵਿੰਡ ਬੱਸ ਸਟੈਡ ਦਾ ਨੀਹ ਪੱਥਰ ਡਾ. ਕੇਵਲ ਕ੍ਰਿਸ਼ਨ ਪਾਸੋ ਰੱਖਵਾਇਆ ਸੀ। ਲੇਕਿਨ ਇਹ ਪੱਥਰ ਕਾਫੀ ਸਮਾਂ ਇਸ ਬੱਸ ਸਟੈਡ ਦੇ ਉਦਘਾਟਨ ਸਮਾਰੋਹ ਦੀ ਯਾਦਗਾਰ ਬਣਿਆ ਰਿਹਾ ਅਤੇ ਵਿਕਾਸ ਉਡੀਕਦਿਆਂ ਸੋ੍ਰਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਆ ਗਈ ਅਤੇ ਆਦੇਸ਼ ਪ੍ਰਤਾਪ ਕੈਰੋ ਆਬਕਾਰੀ ਮੰਤਰੀ ਬਣੇ ਅਤੇ ਭਿੱਖੀਵਿੰਡ ਦੇ ਲੋਕਾਂ ਨੇ ਕੈਰੋਂ ਸਾਹਿਬ ਅੱਗੇ ਭਿੱਖੀਵਿੰਡ ਦੇ ਅੱਡੇ ਦੀ ਕਹਾਣੀ ਦੁਹਰਾ ਕੇ ਬੱਸ ਅੱਡੇ ਨੂੰ ਮੁਕੰਮਲ ਤਿਆਰ ਕਰਨ ਦੀ ਗੁਹਾਰ ਲਗਾਈ ਅਤੇ ਕੈਰੋ ਸਾਹਿਬ ਗਰਾਂਟ ਦੁਆ ਕੇ ਬੱਸ ਅੱਡਾ ਬਣਨਾ ਚਾਲੂ ਕਰਵਾ ਗਏ ਤੇ ਸੱਤਾ ਤਂੋ ਲਾਂਭੇ ਹੋ ਗਏ। ਫਿਰ ਅਕਾਲੀ ਸੱਤਾ ਤੋਂ ਲਾਂਭੇ ਹੋ ਗਏ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦਾ ਤਾਜ ਪਹਿਨ ਲਿਆ ਪਰ ਬੱਸ ਅੱਡਾ ਅੱਧ ਵਿਚਾਲੇ ਸਰਕਾਰਾ ਨੂੰ ਉਡੀਕਦਾ ਰਿਹਾ। ਉਸ ਤੋ ਕਾਗਰਸ ਸਰਕਾਰ ਚਲਦੀ ਬਣੀ ਅਤੇ ਅਕਾਲੀ ਸੱਤਾ ‘ਤੇੇ ਕਾਬਜ਼ ਹੋ ਗਏ ਤੇ ਆਦੇਸ਼ ਪ੍ਰਤਾਪ ਕੈਰੋ ਫੂਡ ਸਪਲਾਈ ਮੰਤਰੀ ਬਣ ਗਏ, ਪਰ ਕਿਸਮਤੀ ਇਹ ਹੋਈ ਕਿ ਉਹਨਾ ਦਾ ਹਲਕਾ ਬਦਲ ਗਿਆ ਅਤੇ ਭਿੱਖੀਵਿੰਡ ਖੇਮਕਰਨ ਹਲਕੇ ਵਿਚ ਆ ਗਿਆ ।ਅਕਾਲੀ ਸਰਕਾਰ ਫਿਰ ਪੰਜ ਸਾਲ ਪੂਰੇ ਲਰਨ ਜਾ ਰਹੀ ਹੈ, ਪਰ ਇਸ ਬੱਸ ਅੱਡੇ ਦੀ ਕਿਸੇ ਸਰਕਾਰ ਨੇ ਕੋਈ ਸਾਰ ਨਾ ਲਈ । ਵਿਕਾਸ ਨੂੰ ਉਡੀਕਦੇ ਬੱਸ ਅੱਡੇ ਦੀਆ ਨੀਹਾਂ ਢਹਿਣੀਆਂ ਸੁਰੂ ਹੋ ਗਈਆਂ ਅਤੇ ਇੱਟਾਂ ਵੀ ਗਾਇਬ ਹੁੰਦੀਆਂ ਗਈਆਂ ਹੁਣ ਫਿਰ ਪੰਜ਼ਾਬ ਤੇ ਅਕਾਲੀ ਸਰਕਾਰ ਦਾ ਕਬਜਾ ਚੱਲ ਰਿਹਾ ਹੈ ਪਰ ਭਿੱਖੀਵਿੰਡ ਦਾ ਬੱਸ ਅੱਡਾ ਕਿਸਮਤ ਦਾ ਮਾਰਿਆ, ਜਿੰਨਾ ਕੁ ਬਣਿਆ ਹੈ ਉਹ ਵੀ ਟੁੱਟ ਭੱਜ ਗਿਆ ਅਤੇ ਬੱਸਾਂ ਤੇ ਸਵਾਰੀਆਂ ਵੱਖ-ਵੱਖ ਸੜਕਾਂ ‘ਤੇ ਇੱਕ ਦੂਜੇ ਦਾ ਇੰਤਜਾਰ ਕਰਦੀਆਂ ਹਨ ।ਸਮੇ ਦੀਆ ਸਰਕਾਰਾਂ ਨੀਂਹ ਪੱਥਰ ਤਾਂ ਰੱਖ ਦਿੰਦਿੀਆਂ ਹਨ, ਲੇਕਿਨ ਆਪਣੇ ਹੱਥੀ ਰੱਖੇ ਨੀਂਹ ਪੱਥਰ ਦੇ ਕੰਮ ਨੂੰ ਸਿਰੇ ਚਾੜਨ ਲਈ ਜਿੰਮੇਵਾਰ ਨਹੀਂ ਬਣਦੀਆਂ।ਲੰਮੇ ਸਮੇਂ ਤੋਂ ਦੋਵੇ ਅਕਾਲੀ ਅਤੇ ਕਾਂਗਰਸੀ ਸਰਕਾਰਾਂ ਇਸ ਬੱਸ ਅੱਡੇ ਨੂੰ ਸਿਰੇ ਨਹੀ ਚਾੜ ਸਕੀਆਂ, ਸਗੋ ਅੱਧ ਵਿਚਾਲੇ ਖੜੀ ਬਿੰਲਡਿੰਗ ਕਿਸੇ ਨਵੀਂ ਸਰਕਾਰ ਦੀ ਸਵੱਲੀ ਨਜ਼ਰ ਦੀ ਉਡੀਕ ਵਿੱਚ ਹੈ । ਇਸੇ ਦੌਰਾਨ ਆਮ ਆਦਮੀ ਦੇ ਬੂਥ ਰੀਡਰ ਸਤਨਾਮ ਸਿੰਘ ਜੰਡ ਦਾ ਕਹਿਣਾ ਹੈ ਕਿ ਕਾਂਗਰਸ ਤੇ ਅਕਾਲੀ ਇੱਕੋ ਸਿੱਕੇ ਦੇ ਦੋ ਪਹਿਲੂ ਹਨ ਅਤੇ ਇਨਾਂ ਤੇ ਆਸ ਨਾ ਰੱਖਦਿਆਂ ਲੋਕ ਆਮ-ਆਦਮੀ ਪਾਰਟੀ ਦਾ ਦਾ ਸਾਥ ਦੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ-ਆਦਮੀ ਦੀ ਸਰਕਾਰ ਬਣਾਉਣ ਤਾਂ ਜੋ ਇਲਾਕੇ ਦੇ ਹੋਰ ਵਿਕਾਸ ਕਾਰਜ਼ਾਂ ਦੇ ਨਾਲ ਨਾਲ ਇਸ ਅਧੂਰੇ ਬੱਸ ਅੱਡੇ ਨੂੰ ਅੰਜ਼ਾਮ ਤੱਕ ਪਹੁੰਚਾਇਆ ਜਾ ਸਕੇ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply