ਚੌਂਕ ਮਹਿਤਾ, ਖੁਜ਼ਾਲਾ, 18 ਨਵੰਬਰ (ਜੋਗਿੰਦਰ ਸਿੰਘ ਮਾਨਾ, ਸਿੰਕਦਰ ਸਿੰਘ ਖਾਲਸਾ)- ਮਾਰਕਫੈੱਡ ਮਿਲਕ ਪਲਾਂਟ ਵੇਰਕਾ ਦੇ ਸਥਾਨਕ ਸ਼ੀਤਲ ਦੁੱਧ ਕੇਂਦਰ ਵਿਖੇ ਦੁੱਧ ਦੀ ਸ਼ੁੱਧਤਾ ਤੇ ਮਾਤਰਾ ਨੂੰ ਬੇਹਤਰ ਬਣਾਉਣ ਲਈ ਜਾਗਰੂਕਤਾ ਕੈਂਪ ਲਾਇਆ ਗਿਆ।ਜਿਸ ਵਿੱਚ ਮਹਿਤਾ ਸਰਕਲ ਅਧੀਨ ਆਉਂਦੀਆ ਸਹਿਕਾਰੀ ਸਭਾਵਾਂ ਦੇ ਪ੍ਰਧਾਨ, ਡੇਅਰੀ ਫਾਰਮਾਂ ਦੇ ਮਾਲਕ ਤੇ ਹੋਰ ਦੁੱਧ ਉਤਪਾਦਕ ਸ਼ਾਮਿਲ ਹੋਏ।ਕੈਂਪ ਦੌਰਾਨ ਡਿਪਟੀ ਮੈਨੇਜਰ ਡਾ. ਰੁਪਿੰਦਰ ਕੌਰ ਨੇ ਪਸ਼ੂਆਂ ਨੂੰ ਕੀੜਿਆਂ-ਮਲੱਪਾਂ ਤੋਂ ਰਹਿਤ ਕਰਨ ਤੋਂ ਇਲਾਵਾ ਪਸ਼ੁਆਂ ਦੀਆਂ ਹੋਰ ਬੀਮਾਰੀਆਂ ਬਾਰੇ ਜਾਣਕਾਰੀ ਦਿੱਤੀ।ਉਪਰੰਤ ਮੈਨੇਜਰ ਮਿਲਕ ਪ੍ਰੋਕਿਊਰਮੈਂਟ ਸੋਨੀ ਤੇ ਸੈਕਟਰੀ ਬੁਟਾਰੀ ਜ਼ਦੀਦ ਗਿਆਨੀ ਨਰੰਜਣ ਸਿੰਘ ਨੇ ਦੁੱੱਧ ਉਤਪਾਦਕਾਂ ਨੂੰ ਦੋਨੋਂ ਟਾਈਮ ਦੁੱਧ ਸਭਾ ‘ਤੇ ਲੈ ਕੇ ਆਉਣ ਦੀ ਬੇਨਤੀ ਕਰਦਿਆਂ ਕਿਹਾ ਕਿ ਦੁੱਧ ਜਿੰਂਨ੍ਹਾਂ ਸਾਫ ਸੁੱਥਰਾ ਤੇ ਚੰਗੀ ਕੁਆਲਟੀ ਦਾ ਹੋਵੇਗਾ, ਉਸ ਦਾ ਉਨ੍ਹਾਂ ਹੀ ਵਧੀਆ ਮੁੱਲ਼ ਮਿਲੇਗਾ।ਇਸ ਮੌਕੇ ਸਟੇਜ ਸੈਕਟਰੀ ਵਿਜੇ ਕੁਮਾਰ ਏਰੀਆ ਇੰਚਾਰਜ ਤੋਂ ਇਲਾਵਾ ਸੈਂਟਰ ਇੰਚਾਰਜ ਰਣਜੀਤ ਸਿੰਘ, ਜਸਵੰਤ ਸਿੰਘ, ਗੁਲਜ਼ਾਰ ਸਿੰਘ, ਕੇਵਲ ਸਿੰਘ, ਸਤਨਾਮ ਸਿੰਘ ਤੇ ਵੀਰ ਕੌਰ ਨੇ ਵੀ ਆਪਣੇ ਵਿਚਾਰ ਰੱਖੇ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media