
ਅੰਮ੍ਰਿਤਸਰ, 20 ਨਵੰਬਰ (ਜਗਦੀਪ ਸਿੰਘ ਸੱਗੂ)- ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਵਿਖੇ ਯੂ.ਜੀ.ਸੀ ਦੁਆਰਾ ਦਿੱਤੀ ਗਈ ਗ੍ਰਾਂਟ 1 ਕਰੋੜ 70 ਲੱਖ ਦੇ ਨਾਲ ਬਣੇ ਹੋਏ ਸਪੋਰਟਸ ਇੰਨਡੋਰ ਸਟੈਡੀਅਮ ਦਾ ਉਦਘਾਟਨ ਹੋਇਆ। ਇਹ ਉਦਘਾਟਨ ਆਰੀਆ ਰਤਨ ਡਾ. ਸ਼੍ਰੀ ਪੂਨਮ ਸੂਰੀ (ਪ੍ਰਧਾਨ ਡੀ.ਏ.ਵੀ. ਕਾਲਜ ਪ੍ਰਬੰਧਕ ਕਮੇਟੀ ਅਤੇ ਆਰੀਆ ਪ੍ਰਦੇਸ਼ਿਕ ਪ੍ਰਤੀਨਿਧੀ ਸਭਾ ਨਵੀਂ ਦਿੱਲੀ) ਦੁਆਰਾ ਕੀਤਾ ਗਿਆ।ਇਸ ਸਮਾਰੋਹ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ. (ਸ਼੍ਰੀਮਤੀ) ਨੀਲਮ ਕਾਮਰਾ, ਸ਼੍ਰੀ.ਜੇ.ਪੀ ਸ਼ੂੁਰ, ਡਾ. ਪ੍ਰਿੰਸੀਪਲ ਨੀਰਾ ਸ਼ਰਮਾ, ਖੇਡ ਵਿਭਾਗ ਦੇ ਮੁੱਖੀ ਸ਼੍ਰੀਮਤੀ ਸਵੀਟੀ ਬਾਲਾ ਨੇ ਮੁੱਖ ਮਹਿਮਾਨ ਸ਼੍ਰੀ. ਪੂਨਮ ਸੂਰੀ ਜੀ ਅਤੇ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਮਨੀ ਸੂਰੀ ਦਾ ਸਵਾਗਤ ਕੀਤਾ। ਖੇਡ ਵਿਭਾਗ ਦੀਆਂ ਵਿਦਿਆਰਥਣਾਂ ਦੁਆਰਾ ਜਿਮਨਾਸਟਿਕ ਨਾਲ ਸੰਬੰਧਿਤ ਵੱਖ-ਵੱਖ ਕਰਤੱਵ ਦਿਖਾ ਕੇ ਮਹਿਮਾਨਾਂ ਦਾ ਮਨੋਰੰਜਨ ਕੀਤਾ।ਸਮਾਰੋਹ ਵਿੱਚ ਕਾਲਜ ਨੂੰ ਯੂ.ਜੀ.ਸੀ ਦੁਆਰਾ ਜਾਰੀ 12ਵੀਂ ਯੋਜਨਾ ਭਾਰਤ ਦੇ ਸਮਾਜਿਕ ਉਦਬੋਧਿਕ ਯੁਗਾਂਤਰਮਈ ਵਿਚਾਰਾਂ ਦੀ ਚਿੰਤਨ ਪ੍ਰਕ੍ਰਿਆ ਦੇ ਅਧੀਨ ਸਵਾਮੀਦਯਾਨੰਦ ਅਧਿਐਨ ਕੇਂਦਰ ਦੁਆਰਾ ਪ੍ਰਸਾਰਿਤ ਪੁਸਤਕ ਯੁਗਦ੍ਰਸ਼ਟਾ ਤੇ ਯੁਗਸ਼੍ਰਸ਼ਟਾ: ਸਵਾਮੀ ਦਯਾਨੰਦ ਦਾ ਉਦਘਾਟਨ ਪ੍ਰਧਾਨ ਡਾ. ਸ਼੍ਰੀ. ਪੂਨਮ ਸੂਰੀ ਨੇ ਕੀਤਾ। ਹਿੰਦੀ ਵਿਭਾਗ ਦੇ ਮੁੱਖੀ ਅਤੇ ਸਵਾਮੀ ਦਯਾਨੰਦ ਅਧਿਐਨ ਕੇਂਦਰ ਦੇ ਮੁੱਖੀ ਪ੍ਰੋਫੈਸਰ ਡਾ. ਅਨੀਤਾ ਨਰੇਂਦਰ ਨੇ ਮੰਚ ਦਾ ਸੰਚਾਲਨ ਕਰਦਿਆਂ ਹੋਇਆਂ ਕਾਲਜ ਦੀ ਵਿਦਿਅਕ ਸੰਸਕ੍ਰਿਤਕ ਅਤੇ ਖੇਡ ਗਤੀਵਿਧੀਆ ਦੀ ਵਿਸਤ੍ਰਿਤ ਜਾਣਕਾਰੀ ਦਿੱਤੀ। ਇਸ ਅਵਸਰ ਤੇ ਡੀ. ਏ. ਵੀ ਰੈੱਡ ਕਰਾਸ ਦੀ ਵਾਰਸ਼ਿਕ ਗਤੀਵਿਧੀਆ ਦਾ ਬਰਾਸ਼ਰ ਜਾਰੀ ਕੀਤਾ ।
ਮੁੱਖ ਮਹਿਮਾਨ ਵਜੋਂ ਜੇ.ਪੀ.ਸੂੁਰ (ਨਿਰਦੇਸ਼ਕ ਪਬਲਿਕ ਸਕੂਲ ਅਤੇ ਮੰਤਰੀ ਆਰੀਆ ਪ੍ਰਦੇਸ਼ਿਕ ਪ੍ਰਤੀਨਿਧੀ ਉਪ ਸਭਾ ਪੰਜਾਬ ਸ਼੍ਰੀ. ਸਤਪਾਲ, ਸ਼੍ਰੀ. ਸ਼ੁਸੀਲ ਲੁਥਰਾ, ਸ਼੍ਰੀ ਹੀਰਾ ਲਾਲ ਕੰਧਾਰੀ, ਡਾ. ਸ਼੍ਰੀ ਜੇ. ਕੇ ਲੁਥਰਾ, ਸ਼੍ਰੀ ਕੁੰਵਰ ਰਜਿੰਦਰ ਸਿੰਘ, ਡਾ. ਮਨਚੰਦਾ, ਸ੍ਰ. ਮਹਿੰਦਰ ਸਿੰਘ, ਸ਼੍ਰੀ. ਸੁਦਰਸ਼ਨ ਕਪੂਰ ਅਤੇ ਡੀ. ਏ. ਵੀ ਸੰਸਥਾਵਾਂ ਦੇ ਪ੍ਰਿੰਸੀਪਲ ਸ਼੍ਰੀਮਤੀ ਨੀਰਾ ਸ਼ਰਮਾ, ਸ਼੍ਰੀ ਸਿੰਮੀ ਲੁਥਰਾ, ਸ਼੍ਰੀ ਪਰਮਜੀਤ, ਸ਼੍ਰੀ. ਅਜੇਬੇਰੀ, ਸ਼੍ਰੀਮਤੀ. ਨਿਸ਼ੀ, ਸ਼੍ਰੀਮਤੀ ਕੁਸਮ, ਸ਼੍ਰੀਮਤੀ ਨੀਨਾ ਬੱਤਰਾ ਆਦਿ ਸ਼ਾਮਿਲ ਸਨ। ਆਰੀਆ ਯੁਵਤੀ ਸਭਾ ਡਾ. ਅਨੀਤਾ ਨਰੇਂਦਰ, ਡਾ. ਰੇਨੂੰ ਵਿਸ਼ਿਸਟ, ਡਾ. ਸ਼ੈਲੀ ਜੱਗੀ, ਡਾ. ਅਨੂ ਖੰਨਾ, ਡਾ. ਸਰੋਜ ਬਾਲਾ ਅਤੇ ਪ੍ਰੋਫੈਸਰ ਗੌਰੀ ਚਾਵਲਾ ਵੀ ਮੌਜੂਦ ਸਨ।
Punjab Post Daily Online Newspaper & Print Media