Saturday, April 25, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 46ਵੇਂ ਸਥਾਪਨਾ ਦਿਵਸ ‘ਤੇ ਵਿਸ਼ੇਸ਼

GNDU

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਖੁਰਮਣੀਆ)- ਅਜੋਕੇ ਦੌਰ ਵਿਚ ਸਿਖਿਆ, ਖੋਜ, ਖੇਡਾਂ ਅਤੇ ਸਭਿਆਚਾਰਕ ਗਤੀਵਿਧੀਆਂ ਵਿਚ ਉੱਨਤੀ ਦੇ ਸਿਖਰਾਂ ਨੂੰ ਛੂੰਹਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਹਿਮ ਕਾਰਜਾਂ ਦੇ ਅਹਿਦ ਨਾਲ ਹੁਣ 47ਵੇਂ ਵਰ੍ਹੇ ਵਿਚ ਪ੍ਰਵੇਸ਼ ਕਰ ਰਹੀ ਹੈ। ਇਹ ਮਾਣ ਵਾਲੀ ਗੱਲ ਹੈ ਕਿ ਯੂਨੀਵਰਸਿਟੀ ਨੇ ਦੇਸ਼ ਅਤੇ ਵਿਦੇਸ਼ ਵਿਚ ਬਹੁਤ ਸਾਰੀਆਂ ਪ੍ਰਸਥਿਤੀਆਂ ਅਤੇ ਔਕੜਾਂ ਪਾਰ ਕਰਕੇ ਅੱਗੇ ਹੀ ਅੱਗੇ ਪੁਲਾਂਘਾਂ ਪੁੱਟੀਆਂ ਹਨ।24 ਨਵੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਆਪਣਾ 46ਵਾਂ ਸਥਾਪਨਾ ਦਿਵਸ ਮਨਾਉਣ ਜਾ ਰਹੀ ਹੈ।
ਬੀਤੇ ਵਰ੍ਹਿਆਂ ਦੌਰਾਨ ਯੂਨੀਵਰਸਿਟੀ ਨੇ ਸਿਖਿਆ, ਖੋਜ, ਖੇਡਾਂ ਅਤੇ ਸਭਿਆਚਾਰ ਗਤਿਵੀਧੀਆਂ ਵਿਚ ਅੰਤਰ-ਰਾਸ਼ਟਰੀ ਪੱਧਰ ਤੇ ਆਪਣੀ ਵਿਲੱਖਣ ਪਹਿਚਾਣ ਬਣਾਈ ਅਤੇ ਵੱਖ-ਵੱਖ ਖੇਤਰਾਂ ਵਿਚ ਵਡਮੁੱਲੀਆ ਪ੍ਰਾਪਤੀਆਂ ਕੀਤੀਆਂ। ਕੁੱਝ ਇਤਿਹਾਸਕ ਪ੍ਰਾਪਤੀਆਂ ਵਿਚ ਚਾਇਸ ਬੇਸਡ ਕਰੈਡਿਟ ਸਿਸਟਮ, ਪ੍ਰੀਖਿਆ ਪ੍ਰਣਾਲੀ ਵਿਚ ਬਦਲਾਅ ਤੇ ਨਤੀਜਿਆਂ ਦਾ ਛੇਤੀ ਘੋਸ਼ਿਤ ਕਰਨਾ, ਨਵੇਂ ਕਾਂਸਟੀਚੁਐਂਟ ਕਾਲਜ ਅਤੇ ਰਿਜ਼ਨਲ ਕੈਂਪਸ ਦੀ ਸਥਾਪਨਾ, ਖੋਜ ਅਤੇ ਨਵੇਂ ਬੁਨਿਆਦੀ ਢਾਂਚੇ ਦਾ ਗਠਨ ਤੋਂ ਇਲਾਵਾ ਖੇਡਾਂ ਅਤੇ ਸਭਿਆਚਾਰਕ ਖੇਤਰ ਵਿਚ ਨਾਮਣਾ ਖੱਟਣਾ ਹੈ।ਯੂਨੀਵਰਸਿਟੀ ਦੇ ਇੰਪਾਲਾਈਜ਼ ਲਈ ਕੈਸ਼ਲੈਸ ਮੈਡੀਕਲ ਹੈਲਥ ਇੰਸ਼ੋਰੈਂਸ ਪਾਲਿਸੀ ਬਾਰੇ ਸ਼ੁਰੂ ਕੀਤਾ ਜਾਣਾ। ਇਨ੍ਹਾਂ ਸਭ ਪ੍ਰਾਪਤੀਆਂ ਦਾ ਕਾਰਨ ਪ੍ਰੋ. ਬਰਾੜ ਦੇ ਪ੍ਰਭਾਵਸ਼ਾਲੀ ਵਿਅਕਤੀਤਵ, ਦੂਰ-ਅੰਦੇਸ਼ੀ ਅਤੇ ਵਿਗਿਆਨਕ ਸੂਝ ਦਾ ਹੋਣਾ ਹੈ।
ਯੂਨੀਵਰਸਿਟੀ ਦੀ ਸਥਾਪਨਾ 24 ਨਵੰਬਰ, 1969 ਨੂੰ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਮੌਕੇ ਗੁਰੂ ਜੀ ਦੀਆਂ ਸਿਖਿਆਵਾਂ ਦੇ ਪ੍ਰਚਾਰ ਤੇ ਪਾਸਾਰ ਹਿਤ ਕੀਤੀ ਗਈ ਸੀ। ਯੂਨੀਵਰਸਿਟੀ ਇਸ ਕਾਰਜ ਨੂੰ ਬਾਖੂਬੀ ਨਿਭਾਅ ਰਹੀ ਹੈ। ਇਹ ਯੂਨੀਵਰਸਿਟੀ ਸਰਹੱਦੀ ਤੇ ਪੇਂਡੂ ਖੇਤਰਾਂ ਵਿਚ ਉਚੇਰੀ ਵਿਦਿਆ ਦਾ ਚਾਨਣਾ ਫੈਲਾਅ ਕੇ ਮਾਨਵਤਾ ਦੀ ਸੇਵਾ ਕਰ ਰਹੀ ਹੈ। ਹੁਣ ਤਕ ਯੂਨੀਵਰਸਿਟੀ ਨੇ ਬਹੁਤ ਸਾਰੇ ਬੁੱਧੀਜੀਵੀ ਪੈਦਾ ਕੀਤੇ ਹਨ ਜੋ ਵਿਸ਼ਵ ਵਿਚ ਯੂਨਵਿਰਸਿਟੀ ਦਾ ਨਾਂ ਰੌਸ਼ਨ ਕਰ ਰਹੇ ਹਨ।
ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਦੇ ਪ੍ਰਚਾਰ ਅਤੇ ਪਾਸਾਰ ਹਿਤ ਗੁਰੂ ਨਾਨਕ ਅਧਿਐਨ ਵਿਭਾਗ ਅਤੇ ਸਕੂਲ ਆਫ ਪੰਜਾਬੀ ਸਟੱਡੀਜ਼ ਦੇ ਵਿਦਿਆਰਥੀਆਂ ਪਾਸੋਂ ਕੋਈ ਵੀ ਟਿਊਸ਼ਨ ਫੀਸ ਨਹੀਂ ਲਈ ਜਾਂਦੀ ਅਤੇ ਬਾਕੀ ਕੋਰਸਾਂ ਦੀ ਟਿਊਸ਼ਨ ਫੀਸ ਵਿਚ ਵੀ ਕੋਈ ਵੀ ਵਾਧਾ ਨਹੀਂ ਕੀਤਾ ਗਿਆ। ਇਸ ਦੇ ਨਾਲ ਹੀ ਪੇਂਡੂ ਖਿੱਤੇ ਦੇ ਵਿਦਿਆਰਥੀਆਂ ਨੂੰ ਉਚੇਰੀ ਸਿਖਿਆ ਲਈ ਆਕਰਸ਼ਤ ਕਰਨ ਲਈ ਵਿਸ਼ੇਸ਼ ਸਹੂਲਤਾਂ ਦੇਣ ਤੋਂ ਇਲਾਵਾ ਯੂਨੀਵਰਸਿਟੀ ਦੇ ਪੇਂਡੂ ਖੇਤਰ ਵਿਚ ਸਥਾਪਿਤ ਰਿਜ਼ਨਲ ਕੈਂਪਸ ਅਤੇ ਕਾਂਸਟੀਚੁਐਂਟ ਕਾਲਜਾਂ ਵਿਚ ਅਪ੍ਰੈਲ 2015 ਤੋਂ ਪਹਿਲੇ ਸਮੈਸਟਰ ਵਿਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਤੋਂ ਤੀਹ ਫੀਸਦ ਫੀਸ ਦੀ ਕਟੌਤੀ ਕੀਤੀ ਗਈ ਹੈ।
ਪ੍ਰੋਫੈਸਰ ਬਰਾੜ ਦੇ ਕਾਰਜਕਾਲ ਦੌਰਾਨ ਯੂਨੀਵਰਸਿਟੀ ਨੇ ਉਚੇਰੀ ਸਿਖਿਆ ਦੇ ਖੇਤਰ ਵਿਚ ਬੁਲੰਦੀਆਂ ਨੂੰ ਛੂਹਦੀ ਹੋਈ ਦੇਸ਼ ਦੀਆਂ ਮੋਢੀ ਯੂਨੀਵਰਸਿਟੀਆਂ ਵਿਚ ਆਪਣਾ ਮੁਕਾਮ ਬਣਾਉਣ ਵਿਚ ਸਫਲ ਹੋਈ ਹੈ। ਇਸ ਵਰ੍ਹੇ ਇੰਡੀਆ ਟੂਡੇ ਗਰੁੱਪ ਨੈਲਸਨ ਸਰਵੇਅ ਆਫ ਇੰਡੀਆ ਵੱਲੋਂ ਕੀਤੇ ਗਏ ਸਰਵੇਖਣ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਦੇਸ਼ ਦੀਆਂ ਪਹਿਲੀਆਂ 5 ਸਟੇਟ ਯੂਨੀਵਰਸਿਟੀਆਂ ਵਿਚ ਸਥਾਨ ਪ੍ਰਾਪਤ ਹੋਇਆ ਹੈ। ਇਸ ਤੋਂ ਇਲਾਵਾ ਸਰਵੇਖਣ ਅਨੁਸਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਇਸ ਵਰ੍ਹੇ ਦੇਸ਼ ਦੀਆਂ ਬਾਕੀ ਯੂਨੀਵਰਸਿਟੀ ਵਿਚੋਂ 12ਵੇਂ ਸਥਾਨ ‘ਤੇ ਆ ਗਈ ਜੋ ਕਿ ਬੀਤੇ ਵਰ੍ਹੇ 17ਵੇਂ ਸਥਾਨ ‘ਤੇ ਸੀ। ਸਾਇੰਸ ਪਬਲੀਕੇਸ਼ਨ ਵਿਚ ਦੇਸ਼ ਭਰ ਦੀਆਂ 500 ਯੂਨੀਵਰਸਿਟੀਆਂ ਵਿਚੋਂ 11ਵੇਂ ਸਥਾਨ ‘ਤੇ ਰਹੀ। ਇਥੇ ਵਰਣਨਯੋਗ ਹੈ ਕਿ ਨੈਸ਼ਨਲ ਅਸੈਸਮੈਂਟ ਐਂਡ ਐਕਰੀਡੀਟੀਸ਼ਨ ਕੌਂਸਲ, ਬੰਗਲੌਰ (ਨੈਕ) ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ 4 ਵਿਚੋਂ 3.51 ਵਧੀਆ ਸਕੋਰ ਨਾਲ ਨਿਵਾਜਿਆ ਗਿਆ ਸੀ ਅਤੇ ਦੇਸ਼ ਦੀਆਂ ਵਧੀਆ ਅੱਠ ਯੂਨੀਵਰਸਿਟੀ ਵਿਚ ਸ਼ਮੂਲ ਕੀਤਾ ਗਿਆ। ਇਸ ਤੋਂ ਪਹਿਲਾਂ ਯੂਨੀਵਰਸਿਟੀ ਨੂੰ ਯੂ.ਪੀ.ਈ. ਅਤੇ ਸੀ.ਪੀ.ਈ.ਪੀ.ਏ. ਇਨ ਲਾਈਫ ਸਾਇੰਸਜ਼ ਦੇ ਵੱਕਾਰੀ ਟਾਈਟਲਾਂ ਨਾਲ ਸਨਮਾਨਿਆ ਜਾ ਚੁੱਕਾ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਆਹਲਾ ਦਰਜੇ ਦੇ ਅਤਿ-ਆਧੁਨਿਕ ਬੁੁਨਿਆਦੀ ਢਾਂਚੇ ਨਾਲ ਲੈਸ ਹੈ ਅਤੇ ਖੋਜਾਰਥੀਆਂ ਦੀ ਸਹੂਲਤ ਲਈ ਮਹਿੰਗੇ ਵਿਗਿਆਨਕ ਉਪਕਰਨ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੀ ਇਮਾਰਤ ਤੋਂ ਇਲਾਵਾ ਹੋਰਨਾਂ ਪ੍ਰਯੋਗਸ਼ਾਲਾਵਾਂ ਵਿਚ ਲਗਾਏ ਗਏ ਹਨ। ਯੂਨੀਵਰਸਿਟੀ ਵੱਲੋਂ ਦਾਖਲਾ ਪ੍ਰਣਾਲੀ ਆਨਲਾਈਨ ਸ਼ੂਰੂ ਕੀਤੀ ਗਈ ਹੈ, ਜਿਸ ਦਾ ਬਹੁਤ ਸਾਰੇ ਵਿਦਿਆਰਥੀ ਲਾਹਾ ਲੈ ਰਹੇ ਹਨ।
ਯੂਨੀਵਰਸਿਟੀ ਨੂੰ ਖੋਜ, ਸਾਇੰਸ ਅਤੇ ਟੈਕਨਾਲੋਜੀ ਵਿਚ ਵੱਧ ਚੜ੍ਹ ਕੇ ਯੋਗਦਾਨ ਪਾਉਣ ਸਦਕਾ ਕਰੋੜਾਂ ਰੁਪਏ ਦੀਆਂ ਵਿਸ਼ੇਸ਼ ਗਰਾਂਟਾਂ ਪ੍ਰਾਪਤ ਹੋਈਆਂ ਹਨ। ਇਸ ਦੇ ਤਹਿਤ ਯੂ.ਜੀ.ਸੀ. ਵਲੋਂ ਯੂਨੀਵਰਸਿਟੀ ਨੂੰ ‘ਯੂਨੀਵਰਸਿਟੀ ਵਿਦ ਪੋਟੈਂਸ਼ਿਅਲ ਫਾਰ ਐਕਸੀਲੈਂਸ’ ਦੇ ਦਰਜੇ ਨਾਲ ਨਵਾਜਿਆ ਗਿਆ। ਇਸ ਅਧੀਨ 120 ਕਰੋੜ ਰੁਪਏ ਦੀ ਗ੍ਰਾਂਟ ਪ੍ਰਾਪਤ ਹੋਵੇਗੀ, ਜਿਸ ਵਿਚੋਂ 50 ਕਰੋੜ ਦੀ ਗ੍ਰਾਂਟ ਜਾਰੀ ਹੋ ਚੁੱਕੀ ਹੈ ਅਤੇ ਵੱਖ-ਵੱਖ ਕੀਮਤੀ ਇੰਸਟਰੂਮੈਂਟਸ ਦੀ ਖਰੀਦ ਕੀਤੀ ਗਈ ਅਤੇ ਉਨਾਂ੍ਹ ਨੂੰ ਵੱਖਰੀ ਐਮਰਜਿੰਗ ਲਾਈਫ ਸਾਇੰਸਜ਼ ਬਿਲਡਿੰਗ ਵਿਚ ਰੱਖਿਆ ਗਿਆ ਹੈ। ਇਹ ਯੂਨੀਵਰਸਿਟੀ ਇਸ ਖੇਤਰ ਦੀ ਪਹਿਲੀ ਯੂਨੀਵਰਸਿਟੀ ਹੈ ਜਿਸਨੂੰ ਕਿ ਇਹ ਮਾਣ ਪ੍ਰਾਪਤ ਹੋਇਆ ਹੈ।
ਭਾਰਤ ਸਰਕਾਰ ਦੇ ਮਾਨਵੀ ਸ੍ਰੋਤ ਵਿਕਾਸ ਮੰਤਰਾਲੇ ਅਤੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ 47 ਕਰੋੜ 5 ਲੱਖ ਰੁਪਏ ਦੀ ਲਾਗਤ ਨਾਲ ਸੈਂਟਰ ਆਨ ਸਟੱਡੀਜ਼ ਇਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਥਾਪਤ ਕੀਤਾ ਗਿਆ ਹੈ ਜੋ ਕਿ ਆਪਣੀ ਸਿੱਖ ਸ਼ਿਲਪ ਕਲਾ ਆਧਾਰਿਤ ਨਵੀਂ ਇਮਾਰਤ ਵਿਚ ਕਾਰਜਸ਼ੀਲ ਹੈ।
ਅੰਮ੍ਰਿਤਸਰ ਤੋਂ ਇਲਾਵਾ ਯੂਨੀਵਰਸਿਟੀ ਦੇ ਗੁਰਦਾਸਪੁਰ ਤੇ ਜਲੰਧਰ ਕੈਂਪਸ ਤੋਂ ਇਲਾਵਾ ਦਿਹਾਤੀ ਖੇਤਰਾਂ ਵਿਚ ਵੱਧ ਤੋਂ ਵੱਧ ਸਿਖਿਆ ਦੇ ਪਾਸਾਰ ਦੇ ਉਦੇਸ਼ ਨੂੰ ਲੈ ਕੇ ਯੂਨੀਵਰਸਿਟੀ ਵਲੋਂ 2 ਨਵੇਂ ਰਿਜਨਲ ਕੈਂਪਸ ਜਿਨ੍ਹਾਂ ਵਿਚ ਸਠਿਆਲਾ ਵਿਖੇ 40 ਏਕੜ ਜ਼ਮੀਨ ਵਿਚ ਅਤੇ ਜਿਲ੍ਹਾ ਕਪੂਰਥਲਾ ਦੇ ਪਿੰਡ ਫੱਤੂਢੀਂਗਾ ਵਿੱਚ 45 ਏਕੜ ਜ਼ਮੀਨ ਵਿਚ ਰਿਜਨਲ ਕੈਂਪਸ ਦੀ ਸਥਾਪਨਾ ਕੀਤੀ ਗਈ ਹੈ। ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਕਾਂਸਟੀਚੁਐਂਟ ਕਾਲਜਾਂ ਵਿਚ ਨਿਆੜੀ, ਜਲਧੰਰ, ਮੁਕੰਦਰਪੁਰ ਤੋਂ ਇਲਾਵਾ ਚਾਰ ਨਵੇਂ ਕਾਲਜਾਂ ਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਨ੍ਹਾਂ ਵਿਚ ਜ਼ਿਲ੍ਹਾ ਅ੍ਰੰਮਿਤਸਰ ਵਿਖੇ ਵੇਰਕਾ, ਜ਼ਿਲ੍ਹਾ ਗੁਰਦਾਸਪੁਰ ਵਿਖੇ ਨੈਰੋਟ ਜੈਮਲ ਸਿੰਘ, ਜ਼ਿਲ੍ਹਾ ਤਰਨਤਾਰਨ ਦੇ ਪਿੰਡ ਚੂੁੰਗ, ਜ਼ਿਲ੍ਹਾ ਕਪੂਰਥਲਾ ਦੇ ਬੇਬੇ ਨਾਨਕੀ ਕਾਲਜ, ਮਿਠੜਾ, ਗੁਰੂ ਤੇਗ ਬਹਾਦਰ ਕਾਲਜ, ਸਠਿਆਲਾ ਅਤੇ ਯੂਨੀਵਰਸਿਟੀ ਕਾਲਜ ਪੱਟੀ ਸ਼ਾਮਿਲ ਹਨ। ਯੂਨੀਵਰਸਿਟੀ ਕੈਂਪਸ, ਹੋਰ ਕੈਂਪਸ ਅਤੇ ਕਾਂਸਟੀਚੁਐਂਟ ਕਾਲਜਾਂ ਵਿਚ ਇਸ ਵੇਲੇ ਵੀਹ ਹਜ਼ਾਰ ਤੋਂ ਵੱਧ ਵਿਦਿਆਰਥੀ ਸਿਖਿਆ ਗ੍ਰਹਿਣ ਕਰ ਰਹੇ ਹਨ। ਯੂਨੀਵਰਸਿਟੀ ਕੈਂਪਸ ਵਿਚ 38 ਅਧਿਆਪਨ ਵਿਭਾਗ ਹਨ। ਇਸਦੇ ਅਧਿਕਾਰ ਖੇਤਰ ਵਿਚ 151 ਕਾਲਜ ਅਤੇ ਕਪੈਸਟੀ ਐਨਹਾਂਸਮੈਂਟ ਪ੍ਰੋਗਰਾਮ ਅਧੀਨ 68 ਦੇ ਲਗਪਗ ਐਸੋਸੀਏਟਸ ਸੰਸਥਾਵਾਂ ਹਨ।
ਯੂਨੀਵਰਸਿਟੀ ਵੱਲੋਂ ਕ੍ਰੈਡਿਟ ਅਧਾਰਤ ਮੁਲੰਕਣ ਪ੍ਰਣਾਲੀ ਆਰੰਭ ਕਰਨ ਸਦਕਾ ਇਹ ਯੂਨੀਵਰਸਿਟੀ ਉੱਤਰੀ ਖੇਤਰ ਦੀ ਪਹਿਲੀ ਸਟੇਟ ਯੂਨੀਵਰਸਿਟੀ ਬਣ ਗਈ ਹੈ। ਇਸ ਪ੍ਰਣਾਲੀ ਅਧੀਨ ਅਧਿਆਪਕ ਹੀ ਪੇਪਰ ਸੈੱਟ ਕਰਦੇ ਹਨ ਅਤੇ ਉੱਤਰ ਪੱਤਰੀਆਂ ਵੇਖਦੇ ਹਨ। ਉੱਤਰ ਪੱਤਰੀਆਂ ਦੇ ਮੁਲਾਂਕਣ ਮਗਰੋਂ ਉੱਤਰ ਪੱਤਰੀਆਂ ਵਿਦਿਆਰਥੀਆਂ ਨੂੰ ਵਿਖਾਈਆਂ ਜਾਂਦੀਆਂ ਹਨ ਅਤੇ ਉਨ੍ਹਾਂ ਦੀ ਸੰਤੁਸ਼ਟੀ ਮਗਰੋਂ ਹੀ ਨਤੀਜੇ ਦਾ ਐਲਾਨ ਕੀਤਾ ਜਾਂਦਾ ਹੈ। ਇਸੇ ਅਰਸੇ ਦੌਰਾਨ ਸਮੁੱਚੇ ਪ੍ਰੀਖਿਆ ਪ੍ਰਬੰਧ ਵਿਚ ਪਾਰਦਰਸ਼ਤਾ ਲਿਆਉਣ ਲਈ ਪ੍ਰੀਖਿਆ ਸ਼ਾਖਾਵਾਂ ਅਤੇ ਰਜਿਸਟ੍ਰੇਸ਼ਨ ਬ੍ਰਾਂਚ ਦਾ ਕੰਪਿਊਟਰੀਕਰਨ ਕੀਤਾ ਗਿਆ। ਬੱਚਿਆਂ ਨੂੰ ਨਤੀਜੇ ਐਸ.ਐਮ.ਐਸ. ਰਾਹੀਂ ਦੱਸਣ ਲਈ ਐਸ.ਐਮ.ਐਸ. ਸਰਵਿਸ ਸ਼ੁਰੂ ਕੀਤੀ ਗਈ ਹੈ। ਪਿਛਲੇ ਪੰਜ ਸਾਲਾਂ ਦੀਆਂ ਵੱਖ-ਵੱਖ ਪ੍ਰੀਖਿਆਵਾਂ ਦੀਆਂ ਡਿਗਰੀਆਂ ਨੂੰ ਇੰਟਰਨੈੱਟ ‘ਤੇ ਪਾਉਣ ਦੀ ਪਹਿਲ ਕੀਤੀ ਗਈ ਹੈ, ਜਿਸ ਦੇ ਫਲਸਰੂਪ ਇਨ੍ਹਾਂ ਦੀ ਪੜਤਾਲ (ਵੲਰਡਿਚਿੳਟੋਿਨ) ਦਾ ਕੰਮ ਸੌਖਾ ਹੋ ਜਾਵੇਗਾ ਅਤੇ ਜਾਅਲੀ ਡਿਗਰੀਆਂ ਦੀ ਪਛਾਣ ਦੇ ਨਾਲ-ਨਾਲ ਜਾਅਲੀ ਡਿਗਰੀਆਂ ਦੀ ਵਰਤੋਂ ਦੀਆਂ ਸੰਭਾਵਨਾਵਾਂ ਵੀ ਖਤਮ ਹੋ ਜਾਣਗੀਆਂ। ਯੂਨੀਵਰਸਿਟੀ ਵਿਚ ਚਲਾਏ ਜਾ ਰਹੇ ਸਾਰੇ ਕੋਰਸਾਂ ਵਿਚ ਦਾਖਲਾ ਅਤੇ ਕੌਂਸਲਿੰਗ ਆਨਲਾਈਨ ਕੀਤੀ ਗਈ। ਯੂਨੀਵਰਸਿਟੀ ਵਿਚ ਅਤੇ ਕਾਲਜਾਂ ਵਿਚ ਸਮੈਸਟਰ ਪ੍ਰਣਾਲੀ ਕਾਮਯਾਬੀ ਨਾਲ ਲਾਗੂ ਕਰ ਦਿੱਤੀ ਗਈ ਹੈ।
ਯੂਨੀਵਰਸਿਟੀ ਲਈ ਇਹ ਮਾਣ ਵਾਲੀ ਗੱਲ ਹੈ ਕਿ ਯੂਨੀਵਰਸਿਟੀ ਵੱਲੋਂ ਨਾਰਥ-ਜ਼ੋਨ ਅੰਤਰ-ਯੂਨੀਵਰਸਿਟੀ ਯੂਥ ਫੈਸਟੀਵਲ ਦੀ ‘ਓਵਰਆਲ ਚੈਪੀਅਨਸ਼ਿਪ’ ਟਰਾਫੀ 2009 ਤੋ ਲਗਾਤਾਰ ਛੇਵੀ ਵਾਰ ਜਿੱਤੀ ਗਈ ਹੈ। ਆਲ ਇੰਡੀਆ ਪੱਧਰ ਤੇ ਵੀ 2009 ਤੋਂ ਹੁਣ ਤਕ ਨੈਸ਼ਨਲ ਯੂਥ ਫੈਸਟੀਵਲ ਦੀ ਦੋ ਵਾਰ ਚੈਂਪੀਅਨਸ਼ਿਪ ਟਰਾਫੀ ਅਤੇ 2014-15 ਸਮੇਤ ਚਾਰ ਵਾਰ ਓਵਰਆਲ ਫਸਟ ਰਨਅਰਜ਼ ਅੱਪ ਟਰਾਫੀ ਪ੍ਰਾਪਤ ਕਰਨ ਦਾ ਮਾਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਮਿਲਿਆ ਹੈ। ਖੇਡਾਂ ਵਿਚ ਦੇ ਖੇਤਰ ਵਿਚ ਯੂਨੀਵਰਸਿਟੀ ਵੱਲੋਂ ਦੇਸ਼ ਦੀ ਸਰਵਉੱਚ ਮੌਲਾਨਾ ਅਬੁਲ ਕਲਾਮ ਅਜ਼ਾਦ ਟਰਾਫੀ 22 ਵਾਰ ਜਿੱਤਣ ਤੋਂ ਇਲਾਵਾ ਹੋਰ ਟਰਾਫੀਆਂ ਹਾਸਲ ਕੀਤੀਆਂ।
ਯੂਨੀਵਰਸਿਟੀ ਦੇ ਪਲੇਸਮੈਂਟ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਰਸਮੀ ਪੜ੍ਹਾਈ ਮੁਕਮੰਲ ਕਰਨ ਤੋਂ ਪਹਿਲਾਂ ਹੀ ਵੱਖ-ਵੱਖ ਬਹੁ-ਰਾਸ਼ਟਰੀ ਕੰਪਨੀਆਂ ਵਿਚ ਚੰਗੀ ਸਾਲਾਨਾ ਤਨਖਾਹ ‘ਤੇ ਕੈਂਪਸ ਪਲੇਸਮੈਂਟ ਰਾਹੀਂ ਨੌਕਰੀਆਂ ਲਈ ਚੁਣਿਆਂ ਜਾਂਦਾ ਹੈ। ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਪੂਰੇ ਵਿਸ਼ਵ ਵਿਚ ਹਨ ਅਤੇ ਚੰਗੇ ਅਹੁਦਿਆਂ ‘ਤੇ ਕਾਰਜਸ਼ੀਲ ਹਨ। ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਆਲ ਇੰਡੀਆ ਸਿਵਲ ਸਰਵਸਿਜ਼ ਦੀਆਂ ਪ੍ਰੀਖਿਆਵਾਂ ਚੰਗਾ ਸਥਾਨ ਲੈ ਕੇ ਪਾਸ ਕਰਨ ਤੋਂ ਇਲਾਵਾ ਪੀ.ਸੀ.ਐਸ. ਜੂਡੀਸ਼ੀਅਲ ਅਤੇ ਪੀ.ਸੀ.ਐਸ. ਦੀਆਂ ਪ੍ਰੀਖਿਆਵਾਂ ਵੀ ਪਾਸ ਕੀਤੀਆਂ ਹਨ।
ਯੂਨੀਵਰਸਿਟੀ ਵੱਲੋਂ ਕਰਵਾਏ ਗਏ ਵੱਖ-ਵੱਖ ਸਮਾਗਮਾਂ ਵਿਚ ਵਿਗਿਆਨ ਦੇ ਖੇਤਰ ਵਿਚ ਮਹਾਨ ਹਸਤੀਆਂ ਵਿਚ ਦੋ ਨੌਬਲ ਪੁਰਸਕਾਰ ਪ੍ਰਾਪਤ, ਪ੍ਰੋ. ਰਿਚਰਡ ਆਰ ਅਰਨਸਟ (ਸਵਿਟਜ਼ਰਲੈਂਡ) ਅਤੇ ਪ੍ਰੋ. ਅਲੈਕਸ ਪਾਈਨਜ਼ (ਬਰਕਲੇ ਯੂਨੀਵਰਸਿਟੀ, ਅਮਰੀਕਾ) ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਯੂਨੀਵਰਸਿਟੀ ਵੱਲੋਂ ਬਹੁਤ ਸਾਰੀਆਂ ਰਾਸ਼ਟਰੀ ਅਤੇ ਅੰਤਰਰਾਸ਼ਟਰ ਪੱਧਰ ਦੀਆਂ ਕਾਨਫਰੰਸ, ਵਰਕਸ਼ਾਪ ਅਤੇ ਸੈਮੀਨਾਰ ਕਰਵਾਏ ਗਏ
ਯੂਨੀਵਰਸਿਟੀ ਦੀ ਕਾਮਯਾਬੀ ਦਾ ਸਿਹਰਾ ਯੂਨੀਵਰਸਿਟੀ ਨਾਲ ਸਬੰਧਤ ਅਧਿਆਪਕਾਂ, ਕਰਮਚਾਰੀਆਂ, ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਨੂੰ ਜਾਂਦਾ ਹੈ।ਇਸ ਅਕਾਦਮਿਕ ਵਰ੍ਹੇ ਦੌਰਾਨ ਇਹ ਯੂਨੀਵਰਸਿਟੀ ਅਧਿਆਪਨ, ਖੋਜ, ਖੇਡਾਂ ਅਤੇ ਸਭਿਆਚਾਰ ਦੇ ਖੇਤਰ ਵਿਚ ਰਾਸ਼ਟਰੀ ਪੱਧਰ ਦੇ ਨਾਲ-ਨਾਲ ਅੰਤਰਰਾਸ਼ਟਰੀ ਪੱਧਰ ‘ਤੇ ਵੀ ਆਪਣੀ ਪਛਾਣ ਬਣਾਏਗੀ।ਵਾਈਸ-ਚਾਂਸਲਰ ਪ੍ਰੋ. ਬਰਾੜ ਦੀ ਅਗਵਾਈ ਹੇਠ ਯੂਨੀਵਰਸਿਟੀ ਅੱਗੋਂ ਵੀ ਸਿਖਿਆ, ਖੋਜ, ਖੇਡਾਂ ਅਤੇ ਸਭਿਆਚਾਰਕ ਗਤਿਵਿਧੀਆਂ ਦੇ ਖੇਤਰ ਵਿਚ ਕਾਮਯਾਬੀ ਦੀਆਂ ਹੋਰ ਬੁਲੰਦੀਆਂ ਨੂੰ ਵੀ ਛੂਹੇਗੀ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …

Leave a Reply