
ਅੰਮ੍ਰਿਤਸਰ, 22 ਨਵੰਬਰ (ਜਗਦੀਪ ਸਿੰਘ ਸੱਗੂ)- ਅਮਨਦੀਪ ਹਸਪਤਾਲ ਵੱਲੋਂ ਸਿਹਤ ਸਹੂਲਤਾਂ ਦੇਣ ਦੇ ਨਾਲ ਨਾਲ ਨੋਜਵਾਨ ਪੀੜੀ ਨੂੰ ਨਸ਼ਿਆਂ ਤੋਂ ਬਚਾਅ ਕੇ ਖੇਡਾਂ ਨਾਲ ਜੋੜਨ ਲਈ ਕੀਤੇ ਗਏ ਉਪਰਾਲੇ ਤਹਿਤ ਚਲਾਈ ਜਾ ਰਹੀ ਅਮਨਦੀਪ ਕ੍ਰਿਕਟ ਅਕੈਡਮੀ ਵੱਲੋਂ 8 ਰੋਜਾ ਪਹਿਲੀ ਟੀ-20 ਕ੍ਰਿਕਟ ਚੈਂਪੀਅਨਸ਼ਿਪ ਦਾ ਸ਼ੁਭਅਰੰਭ ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ ਵਲੋਂ ਕੀਤਾ ਗਿਆ।
ਕ੍ਰਿਕਟ ਅਕੈਡਮੀ ਦੇ ਮੈਨੇਜਿੰਗ ਡਾਇਰੈਕਟਰ ਡਾ. ਸ਼ਾਹਬਾਜ ਸਿੰਘ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਥਾਨਕ ਪਿੰਡ ਸੁਲਤਾਨਵਿੰਡ ਦੀ ਅੱਪਰਬਾਰੀ ਦੁਆਬ ਨਹਿਰ ਦੇ ਕਿਨਾਰੇ ਸੁਭਾਸ਼ ਕਲੌਨੀ ਸਥਿਤ ਅਕੈਡਮੀ ਦੀ ਗਰਾਊਂਡ ਵਿਖੇ ਅੱਜ 4 ਟੀਮਾਂ ਦਰਮਿਆਨ 2 ਮੈਚ ਖੇਡੇ ਗਏ।ਜਿਸ ਵਿੱਚ ਪਹਿਲਾ ਮੈਚ ਓ.ਐਨ.ਜੀ.ਸੀ ਅਤੇ ਅਮਨਦੀਪ ਕ੍ਰਿਕਟ ਅਕੈਡਮੀ (ਏ.ਸੀ.ਏ) ਦੀਆ ਟੀਮਾਂ ਵਿਚਕਾਰ ਖੇਡਿਆ ਗਿਆ।ਓ.ਐਨ.ਜੀ.ਸੀ ਵੱਲੋਂ ਬੈਟਿੰਗ ਪਲੇਅਰ ਗੋਰਵ ਤੋਮਰ ਨੇ 56 ਬਾਲਾਂ ਪਿੱਛੇ 88 ਦੌੜਾਂ ਅਤੇ ਸੰਦੀਪ ਸ਼ਰਮਾ ਨੇ 30 ਬਾਲਾਂ ਪਿੱਛੇ 32 ਰਨ ਬਣਾ ਕੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 5 ਵਿਕਟਾਂ ਪਿੱਛੇ 172 ਦੌੜਾਂ ਬਣਾਈਆਂ।ਏ.ਸੀ.ਏ. ਨੇ ਆਪਣੀ ਪਾਰੀ ਵਿੱਚ ਕਮਾਲ ਪ੍ਰਦਰਸ਼ਨ ਕੀਤਾ ਅਤੇ ਨਵਨੀਤ ਸਿੰਘ ਵਲੋਂ 24 ਬਾਲਾਂ ਪਿੱਛੇ 52 ਦੌੜਾਂ ਅਤੇ ਟੀ.ਪੀ ਸਿੰਘ ਵਲੋਂ 19 ਬਾਲਾ ਪਿੱਛੇ 33 ਦੌੜਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਵੀ ਟੀਮ 7 ਵਿਕਟਾਂ ‘ਤੇ 167 ਦੌੜਾਂ ਹੀ ਬਣਾ ਸਕੀ ਅਤੇ ਓ.ਐਨ.ਜੀ.ਸੀ 5 ਵਿਕਟਾਂ ਨਾਲ ਜੇਤੂ ਕਰਾਰ ਦੇ ਦਿੱਤੀ ਗਈ।ਇਸ ਪਹਿਲੇ ਮੈਚ ਵਿੱਚ ਓ.ਐਨ.ਜੀ.ਸੀ ਟੀਮ ਦੇ ਗੋਰਵ ਤੋਮਰ ਮੈਨ ਆਫ ਦਾ ਮੈਚ ਐਲਾਨਿਆ ਗਿਆ।
ਦੂਸਰਾ ਮੈਂਚ ਫਰੈਂਡਜ ਕਲੱਬ ਦਿੱਲੀ ਅਤੇ ਐਸ.ਸੀ.ਆਏ ਕੋਲਾਜ਼ ਗਰੁੱਪ ਦਿੱਲੀ ਦਰਮਿਆਨ ਖੇਡਿਆ ਗਿਆ।ਟਾਸ ਜਿੱਤ ਕੇ ਫਰੈਂਡਸ ਗਰੁੱਪ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 9 ਵਿਕਟਾਂ ‘ਤੇ 122 ਦੌੜਾਂ ਬਣਾਈਆਂ, ਜਦਕਿ ਐਸ.ਸੀ.ਆਈ ਕੋਲਾਜ਼ ਗਰੁੱਪ ਦਿੱਲੀ ਨੇ 3 ਵਿਕਟਾਂ ‘ਤੇ ਹੀ 123 ਦੌੜਾਂ ਬਣਾ ਕੇ ਮੈਚ ਜਿੱਤ ਲਿਆ।ਇਸ ਵਿੱਚ ਮੈਚ ਵਿੱਚ ਕੋਲਾਜ਼ ਗਰੁੱਪ ਦੇ ਰਮੀਜ ਨਿਆਮਤ ਨੇ 49 ਬਾਲਾਂ ‘ਤੇ 58 ਦੌੜਾਂ ਬਣਾ ਕੇ ਮੈਨ ਆਫ ਦਾ ਮਾਣ ਹਾਸਲ ਕੀਤਾ। ਡਾ. ਸ਼ਾਹਬਾਜ ਸਿੰਘ ਨੇ ਦੱਸਿਆ ਕਿ ਅੱਜ ਦੇ ਮੈਚ ਵਿੱਚ ਵਿੱਚ ਇੰਡੀਆ ਟੀਮ ਦੇ ਖਿਡਾਰੀ ਰਾਹੁਲ ਸ਼ਰਮਾ ਗੈਸਟ ਪਲੇਅਰ ਵਜੋਂ ਸ਼ਾਮਲ ਹੋਏ।ਦੋਨਾਂ ਮੈਚਾਂ ਦੀ ਅੰਮਪਾਇਰਿੰਗ ਅੰਤਰਰਾਸ਼ਟਰੀ ਆਈ.ਸੀ.ਸੀ ਇਲੀਟ ਅੰਮਪਾਇਅਰ ਅਨਿਲ ਚੋਧਰੀ ਨੇ ਕੀਤੀ। ਜਦਕਿ ਸ੍ਰੀ ਰਾਜੇਸ਼ (ਬੀ.ਸੀ.ਸੀ. ਅੰਮਪਾਇਅਰ) ਸੈਕਿੰਡ ਅੰਮਪਾਇਅਰ ਦੇ ਤੌਰ ਤੇ ਸ਼ਾਮਿਲ ਹੋਏ ਅਤੇ ਮੈਚਾਂ ਦੀ ਕਮੈਨਟਰੀ ਸ੍ਰੀ ਅਲੰਕਾਰ ਗੋਤਮ (ਦੇਹਰਾਦੂਨ) ਨੇ ਕੀਤੀ।ਡਾ. ਸ਼ੀਹਬਾਜ਼ ਨੇ ਦੱਸਿਆ ਕਿ ਮੋਹਾਲੀ ਕ੍ਰਿਕਟ ਟੂਰਨਾਮੈਂਟ ਤੋਂ ਬਾਅਦ ਪਹਿਲੀ ਵਾਰ ਪੰਜਾਬ ਵਿੱਚ ਅਮਨਦੀਪ ਕ੍ਰਿਕਟ ਅਕੈਡਮੀ ਵੱਲੋਂ ਐਲ.ਈ.ਡੀ ਸਕੋਰ ਬੋਰਡ ਦੀ ਵਰਤੋਂ ਕੀਤੀ ਗਈ।
ਇੰਨਾਂ ਮੈਚਾਂ ਦੌਰਾਨ ਇੰਪਰੂਵਮੈਂਟ ਟਰੱਸਟ ਚੇਅਰਮੈਨ ਸ੍ਰੀ ਸੰਦੀਪ ਰਿਸ਼ੀ ਤੇ ਸ੍ਰੀ ਵਿਸ਼ਾਲ ਵਧਾਵਨ ਅਸਟੇਟ ਆਫਸਰ, ਸ੍ਰੀ ਮਨੀਸ਼ ਸ਼ਰਮਾ ਤੇ ਸz: ਸਮਸ਼ੇਰ ਸਿੰਘ ਕੋਹਰੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਸਾਬਕਾ ਅੰਤਰਰਾਸ਼ਟਰੀ ਕ੍ਰਿਕਟ ਖਿਡਾਰੀ ਸz: ਸਵਰਨਜੀਤ ਸਿਘ ਭੱਟ, ਕੌਸਲਰ ਪੱਪੂ ਮਹਾਜਨ, ਬਰੀਗੇਡੀਅਰ ਹਰਚਰਨ ਸਿੰਘ, ਸ੍ਰੀ ਜੇ.ਐਸ ਵਡੈਚ, ਅਮਿਤ ਸ਼ਰਮਾ ਚੇਅਰਮੈਨ ਅੰਮ੍ਰਿਤਸਰ ਕਾਲਜ ਆਫ ਇੰਜੀਨਿਰਿੰਗ ਐਂਡ ਟੇਕਨੋਲਜੀ, ਕੇਵਲ ਧਾਲੀਵਾਲ ਪ੍ਰਧਾਨ ਮੰਚ ਰੰਗ ਮੰਚ, ਪ੍ਰਕਾਸ਼ ਚੰਦ, ਸz: ਬਲਵਿੰਦਰ ਸਿੰਘ ਸ਼ੱਮੀ ਹਾਕੀ ਓਲੰਪੀਅਨ, ਮਨਿੰਦਰਪਾਲ ਸਿੰਘ ਪਲਾਸੋਰ, ਡਾ. ਜਗਦੀਸ਼ ਗੋਸਵਾਮੀ ਪ੍ਰਧਾਨ ਆਈ.ਐਮ.ਏ, ਡਾ. ਐਚ.ਐਸ. ਸੋਹਲ, ਡਾ. ਅਮਰੀਕ ਸਿੰੰਘ ਅਰੋੜਾ, ਸਰਦਾਰ ਜੈਮਲ ਸਿੰਘ, ਡਾ. ਅਵਤਾਰ ਸਿੰਘ ਅਤੇ ਡਾ. ਅਮਨਦੀਪ ਕੌਰ ਵੀ ਸ਼ਾਮਿਲ ਹੋਏ।
Punjab Post Daily Online Newspaper & Print Media