ਬਟਾਲਾ, 23 ਨਵੰਬਰ (ਨਰਿੰਦਰ ਸਿੰਘ ਬਰਨਾਲ)- ਬੀਤੀ 10 ਨਵੰਬਰ ਨੂੰ ਵੱਖ ਵੱਖ ਜਥੇਬੰਦੀਆਂ ਤੇ ਧਾਰਮਿਕ ਆਗੂਆਂ ਵਲੋ ਸਰਬੱਤ ਖਾਲਸਾ ਸੰਮੇਲਨ ਵਿੱਚ ਨਿਯੁੱਕਤ ਕੀਤੇ ਗਏ ਕਾਰਜਕਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਧਿਆਨ ਸਿੰਘ ਮੰਡ ਵਲੋਂ 23 ਨਵੰਬਰ ਨੂੰ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਕੋਈ ਵੀ ਹੁੰਗਾਰਾ ਨਹੀ ਮਿਲਿਆ ਅਤੇ ਇਹ ਜਿਲਾ ਗੁਰਦਾਸਪੁਰ, ਬਟਾਲਾ ਸ਼ਹਿਰ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਬਿਲਕੁੱਲ ਠੁੱਸ ਹੀ ਨਜਰ ਆਇਆ। ਦੱਸਣਯੋਗ ਹੈ ਕਿ 23 ਨਵੰਬਰ ਨੂੰ ਦਿਤੀ ਪੰਜਾਬ ਬੰਦ ਦੀ ਕਾਲ ਨੂੰ ਸਰਕਾਰ ਨੇ ਫੇਲ ਕਰਨ ਦੀ ਨੀਅਤ ਨਾਲ ਪ੍ਰਸ਼ਾਸ਼ਨ ਨੂੰ ਪੁਖਤਾ ਪ੍ਰਬੰਧ ਅਤੇ ਸਖਤ ਐਕਸ਼ਨ ਲੈਣ ਲਈ ਇਜਾਜਤ ਦਿੱਤੀ ਸੀ ਅਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਕੋਈ ਅਣਸੁਖਾਵੀ ਘਟਨਾ ਕਰਨ ਦਾ ਮੌਕਾ ਨਹੀ ਦੇਣਾ ਸੀ ਜੋ ਸਰਕਾਰ ਦੇ ਹੱਕ ਵਿਚ ਹੀ ਗਿਆ ਅਤੇ ਬੰਦ ਦੀ ਕਾਲ ਸਿਰਫ ਹਵਾਈ ਤੀਰ ਬਣ ਕੇ ਹੀ ਰਹਿ ਗਈ।ਦੱਸਣਯੋਗ ਹੈ ਕਿ ਪੰਜਾਬ ਵਿਚ ਪਿਛਲੇ ਕੁਝ ਦਿਨਾਂ ਤੋ ਲਗਾਤਾਰ ਬੰਦ ਦੀਆਂ ਕਾਲਾਂ ਤੋ ਸਰਕਾਰ ਘਬਰਾਹਟ ਵਿਚ ਹੈ ਕਿਉਕਿ ਇਸ ਦਾ ਸਾਰਾ ਐਕਸ਼ਨ ਸਰਕਾਰ ਦੇ ਖਿਲਾਫ ਹੀ ਜਾ ਰਿਹਾ ਹੈ ਕਿਉਕਿ ਲਗਾਤਾਰ ਸ਼ਰਾਰਤੀ ਅਨਸਰਾਂ ਵਲੋ ਘਟਨਾਵਾਂ ਨੂੰ ਅੰਜਾਮ ਦੇ ਜੋ ਮਾਹੋਲ ਖਰਾਬ ਕੀਤਾ ਜਾ ਰਿਹਾ ਹੈ, ਉਸ ਨੂੰ ਸਰਕਾਰ ਹੁਣ ਗੰਭੀਰਤਾ ਲੈ ਰਹੀ ਅਤੇ ਸੂਬੇ ਦੇ ਲੋਕਾਂ ਨੂੰ ਸ਼ਾਂਤੀ ਭਰਿਆ ਮਾਹੋਲ ਮੁਹੱਈਆ ਕਰਵਾਉਣ ਵਿਚ ਲੱਗੀ ਹੋਈ ਹੈ ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media