Sunday, March 15, 2026

ਸ਼੍ਰੋਮਣੀ ਭਗਤ ਨਾਮਦੇਵ ਜੀ ਦਾ 745ਵਾਂ ਪ੍ਰਕਾਸ਼ ਪੁਰਬ ਬਹੁਤ ਸ਼ਰਧਾ ਨਾਲ ਮਨਾਇਆ

PPN2311201503ਬਟਾਲਾ, 23 ਨਵੰਬਰ (ਨਰਿੰਦਰ ਸਿੰਘ ਬਰਨਾਲ)- ਕਸਬਾ ਘੁਮਾਣ ਵਿਖੇ ਸ਼੍ਰੋਮਣੀ ਭਗਤ ਨਾਮਦੇਵ ਜੀ ਦਾ 745ਵਾਂ ਪ੍ਰਕਸ਼ ਪੁਰਬ ਗੁਰਦੁਆਰਾ ਭਗਤ ਨਾਮਦੇਵ ਦਰਬਾਰ ਘੁਮਾਣ ਵਿਖੇ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ।ਇਹ ਪ੍ਰਕਾਸ਼ ਪੁਰਬ ਸਰਪਰਸਤ ਗੁਰਚਰਨ ਸਿੰਘ ਬਾਵਾ, ਪ੍ਰਧਾਨ ਤਰਸੇਮ ਸਿੰਘ ਬਾਵਾ, ਜਨਰਲ ਸਕੱਤਰ ਸੁਖਜਿੰਦਰ ਸਿੰਘ ਬਾਵਾ, ਪ੍ਰੈਸ ਸਕੱਤਰ ਸਰਬਜੀਤ ਸਿੰਘ ਬਾਵਾ ਅਤੇ ਮੀਤ ਸਕੱਤਰ ਮਨਜਿੰਦਰ ਸਿੰਘ ਬਿੱਟੂ ਦੀ ਅਗਵਾਈ ਹੇਠ ਨਾਮਦੇਵ ਦਰਬਾਰ ਕਮੇਟੀ ਵੱਲੋਂ ਮਨਾਇਆ ਗਿਆ। ਇਸ ਮੌਕੇ ਸ਼ਾਮ ਨੂੰ ਇਕ ਵਿਸ਼ਾਲ ਕੀਰਤਨ ਦਰਬਾਰ ਕਰਵਾਇਆ ਗਿਆ ਜਿਸ ਵਿਚ ਭਾਈ ਹਰਵਿੰਦਰ ਸਿੰਘ, ਭਾਈ ਲਹਿਣਾ ਸਿੰਘ ਦਮਦਮੀ ਟਕਸਾਲ ਮਹਿਤਾ ਸਾਹਿਬ, ਭਾਈ ਜਸਜੀਤ ਸਿੰਘ ਮੰਡਿਆਲੇ ਵਾਲੇ, ਭਾਈ ਹਰਦੇਵ ਸਿੰਘ ਦਿਵਾਨਾ ਬੀਬੀ ਕੋਲਾਂ ਭਲਾਈ ਕੇਂਦਰ ਸ੍ਰੀ ਅੰਮ੍ਰਿਤਸਰ ਵਾਲਿਆਂ ਨੇ ਸ਼੍ਰੋਮਣੀ ਭਗਤ ਨਾਮਦੇਵ ਜੀ ਦੀ ਬਾਣੀ ਵਿੱਚੋਂ ਕੀਰਤਨ ਸੁਣਾ ਕੇ ਅਤੇ ਭਾਈ ਸਰਬਜੀਤ ਸਿੰਘ ਢੋਟੀਆਂ ਨੇ ਭਗਤ ਨਾਮਦੇਵ ਜੀ ਦੀ ਬਾਣੀ ਵਿਚੋਂ ਕਥਾ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਹਲਕਾ ਵਿਧਾਇਕ ਤੇ ਮੁੱਖ ਸੰਸਦੀ ਸਕੱਤਰ ਦੇਸ ਰਾਜ ਧੁੱਗਾ, ਡੀ.ਆਈ.ਜੀ. ਬਾਰਡਰ ਰੇਂਜ ਸ਼੍ਰੀ ਕੁਵਰ ਵਿਜੇ ਪ੍ਰਤਾਪ ਸਿੰਘ, ਐਸ.ਡੀ.ਐਮ. ਸਕੱਤਰ ਸਿੰਘ ਬੱਲ, ਐਸ.ਡੀ.ਐਮ ਬਟਾਲਾ ਸੋਰਭ ਅਰੋੜਾ ਵਿਸ਼ੇਸ਼ ਤੌਰ ‘ਤੇ ਪਹੁੰਚ ਕੇ ਨਾਮਦੇਵ ਦਰਬਾਰ ਵਿਖੇ ਨਤਮਸਤਕ ਹੋਏ, ਜਿਨ੍ਹਾਂ ਨੂੰ ਸ੍ਰੀ ਨਾਮਦੇਵ ਦਰਬਾਰ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ।ਕਸਬਾ ਘੁਮਾਣ ਅਤੇ ਦੂਰ ਦਰਾਡੇ ਤੋਂ ਆਈਆਂ ਸੰਗਤਾਂ ਵੱਲੋਂ ਵੱਖ ਵੱਖ ਤਰ੍ਹਾਂ ਦੇ ਲੰਗਰ ਵੀ ਲਗਾਏ ਗਏ। ਇਸ ਮੌਕੇ ਮਾਰਕਿਟ ਕਮੇਟੀ ਚੇਅਰਮੈਨ ਕੁਲਵੰਤ ਸਿੰਘ ਚੀਮਾਂ, ਸੀਨੀਅਰ ਮੀਤ ਪ੍ਰਧਾਨ ਨਰਿੰਦਰ ਸਿੰਘ ਨਿੰਦੀ, ਬਾਬਾ ਨਿਰਮਲ ਸਿੰਘ, ਜਥੇਦਾਰ ਕਸ਼ਮੀਰ ਸਿੰਘ ਬਰਿਆਰ, ਬਾਬਾ ਨਿਸ਼ਾਨ ਸਿੰਘ, ਚੇਅਰਮੈਨ ਹਰਬੰਸ ਸਿੰਘ ਘੁਮਾਣ, ਐਸ.ਐਚ.ਓ. ਘੁਮਾਣ ਜਰਨੈਲ ਸਿੰਘ ਕਾਹਲੋਂ, ਸ੍ਰ. ਰਣਜੋਧ ਸਿੰਘ ਚੌਂਕੀ ਇੰਚਾਰਜ ਉਧਨਵਾਲ, ਮੀਤ ਪ੍ਰਧਾਨ ਅਮਰੀਕ ਸਿੰਘ ਬਾਵਾ, ਬਾਵਾ ਮਨਜੀਤ ਸਿੰਘ ਕੈਸ਼ੀਅਰ, ਬਾਵਾ ਸੁਖਵੰਤ ਸਿੰਘ ਸਟੋਰ ਕੀਪਰ, ਬਾਵਾ ਸੰਤੋਖ ਸਿੰਘ, ਮੈਨੇਜਰ ਤਰਲੋਚਨ ਸਿੰਘ ਧਾਮੀ, ਬਾਵਾ ਰਣਜੀਤ ਸਿੰਘ, ਬਾਵਾ ਰਘੂਬੀਰ ਸਿੰਘ, ਬਾਵਾ ਸੁਖਬੀਰ ਸਿੰਘ, ਬਾਵਾ ਅਰਵਿੰਦਰ ਸਿੰਘ, ਬਾਵਾ ਕੁਲਦੀਪ ਸਿੰਘ, ਪ੍ਰਧਾਨ ਪਰਲੋਕ ਸਿੰਘ, ਗੁਰਦੀਪ ਸਿੰਘ, ਕੁਲਵੰਤ ਸਿੰਘ ਬਾਵਾ, ਪ੍ਰੇਮ ਸਿੰਘ ਬਾਵਾ, ਅਸ਼ਵਨੀ ਕੁਮਾਰ , ਗੁਰਸ਼ਰਨ ਸਿੰਘ ਬਾਵਾ, ਸਤਨਾਮ ਸਿੰਘ ਕੁੱਕੂ ,ਤਜਿੰਦਰ ਸਿੰਘ ਸੰਧਵਾਂ, ਕੁਲਵੰਤ ਸਿੰਘ ਬਾਵਾ, ਮਨਜੀਤ ਸਿੰਘ ਬਾਵਾ, ਸੁਖਵੰਤ ਸਿੰਘ ਬਾਵਾ, ਸੁਖਜੀਤ ਸਿੰਘ ਨੋਨੂੰ, ਟੋਨੀ ਜੰਬਾ, ਬਾਬਾ ਨਾਮਦੇਵ ਲੰਗਰ ਕਮੇਟੀ ਮੋਗਾ, ਲੰਗਰ ਕਮੇਟੀ ਜਗਰਾਓ, ਲੰਗਰ ਕਮੇਟੀ ਮਾਨਸਾ, ਸਿੱਖ ਨੌਜੁਆਨ ਸੇਵਕ ਸਭਾ ਘੁਮਾਣ, ਬਾਬਾ ਨਾਮਦੇਵ ਸੇਵਾ ਸੁਸਾਈਟੀ ਘੁਮਾਣ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply