Sunday, March 22, 2026

ਅੰਤਰਰਾਸ਼ਟਰੀ ਪੱਧਰ ਦੇ 14ਵੇਂ ਅੰਜਲੀ ਬਾਲ ਮੇਲੇ ਵਿੱਚ ਪੰਜਾਬ ਦੇ ਸਪੈਸ਼ਲ ਜਰੂਰਤਾਂ ਵਾਲੇ ਬੱਚੇ ਛਾਏ

PPN2311201512

ਅੰਮ੍ਰਿਤਸਰ, 22 ਨਵੰਬਰ (ਜਗਦੀਪ ਸਿੰਘ ਸੱਗੂ) – ਸਰੀਰਕ ਊਣਤਾਈ ਕਿਸੇ ਵੀ ਮਨੁਖ ਨੂੰ ਜੀਵਨ ਜਿਊਣ ਦੀ ਉਮੰਗ ਤੋਂ ਵਾਂਝਾ ਨਹੀਂ ਕਰ ਸਕਦੀ ਬਸ਼ਰਤੇ ਕਿ ਵਿਅਕਤੀ ਵਿੱਚ ਹੌਸਲੇ ਦੀ ਕਮੀਂ ਨਾ ਹੋਵੇ, ਹੌਂਸਲੇ ਨਾਲ ਭਰਿਆ ਵਿਅਕਤੀ ਕਿਸੇ ਵੀ ਮੰਜਿਲ ਨੂੰ ਪ੍ਰਾਪਤ ਕਰ ਸਕਦਾ ਹੈ ਅਜਿਹਾ ਹੀ ਕਾਰਨਾਮਾ ਕਰ ਦਿਖਾਇਆ ਹੈ ਪੰਜਾਬ ਦੇ ਵਿਸੇਸ਼ ਜਰੂਰਤਾਂ ਵਾਲੇ ਬੱਚਿਆ ਵਲੋਂ। ਉਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ ਵਿਖੇ ਹੋਏ ਅੰਤਰਰਾਸ਼ਟਰੀ ਪੱਧਰ ਦੇ ਬਾਲ ਮੇਲੇ ਵਿਚ ਪੰਜਾਬ ਦੀ ਵਿਸੇਸ਼ ਜਰੂਰਤਾਂ ਵਾਲੇ ਬੱਚਿਆਂ ਦੀ ਟੀਮ ਵਲੋਂ ਵੱਖ ਵੱਖ ਵਰਗਾਂ ਵਿਚ ਭਾਗ ਲੈਂਦਿਆਂ ਪਹਿਲਾ ਸਥਾਨ ਹਾਸਲ ਕਰਦਿਆਂ ਓਵਰਆਲ ਟਰਾਫੀ ਤੇ ਕਬਜਾ ਕਰਕੇ ਰਾਜ ਤੇ ਸਰਵ ਸਿੱਖਿਆ ਅਭਿਆਨ ਦਾ ਨਾਮ ਰੌਸ਼ਨ ਕੀਤਾ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਵ ਸਿੱਖਿਆ ਅਭਿਆਨ ਅਥਾਰਟੀ ਪੰਜਾਬ ਦੇ ਆਈ.ਈ.ਡੀ. ਕੰਪੋਨੈਂਟ ਦੇ ਸਹਾਇਕ ਸਟੇਟ ਪ੍ਰੋਜੈਕਟ ਡਾਇਰੈਕਟਰ ਮੈਡਮ ਸੁਰੇਖਾ ਠਾਕੁਰ ਤੇ ਡਿਪਟੀ ਮੈਨੇਜਰ ਸਲੋਨੀ ਕੌਰ ਨੇ ਦੱੱਸਿਆ ਕਿ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਸ਼੍ਰੀ ਪ੍ਰਦੀਪ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਤੋਂ 52 ਵਿਸੇਸ਼ ਜਰੂਰਤਾਂ ਵਾਲੇ ਬੱਚਿਆਂ ਨੇ ਮੇਲੇ ਵਿੱਚ ਭਾਗ ਲਿਆ।ਜਿਥੇ ਬੱਚਿਆਂ ਵਲੋਂ ਪੰਜਾਬ ਦੇ ਸੱਭਿਆਚਾਰ ਨੂੰ ਦਰਸਾਉਂਦੀਆਂ ਵੱਖ ਵੱਖ ਵੰਨਗੀਆਂ ਪੇਸ਼ ਕੀਤੀਆਂ ਗਈਆਂ।ਉਨ੍ਹਾਂ ਦੱਸਿਆ ਕਿ ਮੇਲੇ ਦੌਰਾਨ ਮਾਡਰਨ ਡਾਂਸ ਵਿੱਚ ਭਾਗ ਲੈਂਦਿਆਂ ਫਾਜਿਲਕਾ, ਲੁਧਿਆਣਾ ਤੇ ਹੁਸ਼ਿਆਰਪੁਰ ਦੇ ਬੱਚਿਆਂ ਦੀ ਸਾਂਝੀ ਟੀਮ ਨੇ ਪਹਿਲਾ ਸਥਾਨ, ਕਲਾਸੀਕਲ ਨਾਚ ਵਿੱਚ ਮੁਕਤਸਰ ਦੀ ਟੀਮ ਨੇ ਤੀਸਰਾ ਸਥਾਨ, ਕੋਲਾਜ ਮੇਕਿੰਗ ਵਿੱਚ ਤਰਨਤਾਰਨ ਦੀ ਟੀਮ ਨੇ ਪਹਿਲਾ ਸਥਾਨ, ਗਰੁੱਪ ਗੀਤ ਵਿੱਚ ਸੰਗਰੂਰ ਟੀਮ ਨੇ ਪਹਿਲਾ ਸਥਾਨ ਤੇ ਲੋਕ ਨਾਚ ਵਿੱਚ ਗੁਰਦਾਸਪੁਰ ਦੀ ਟੀਮ ਨੇ ਬੰਗਲਾਦੇਸ਼, ਸ਼੍ਰੀਲੰਕਾ ਦੇ ਨਾਲ ਨਾਲ ਦੇਸ਼ ਦੀਆਂ 26 ਟੀਮਾਂ ਨੂੰ ਪਛਾੜਦਿਆਂ ਪਹਿਲਾ ਸਥਾਨ ਹਾਸਲ ਕੀਤਾ। ਇਸ ਸਮੇਂ ਪੰਜਾਬ ਟੀਮ ਵਲੋਂ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀ ਪੁਰਾਤਨ ਕਲਾਕਿਰਤੀਆਂ ਤੇ ਪੰਜਾਬੀ ਜੀਵਨ ਨਾਲ ਜੁੜੀਆਂ ਵਸਤੂਆਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਮੌਕੇ ਪੰਜਾਬ ਦੇ ਸਿੱਖਿਆ ਮੰਤਰੀ ਸ: ਦਲਜੀਤ ਸਿੰਘ ਚੀਮਾ, ਡਾਇਰੈਕਟਰ ਜਨਰਲ ਸਕੂਲ ਸਿੱਖਿਆ ਸ਼੍ਰੀ ਪ੍ਰਦੀਪ ਅਗਰਵਾਲ ਆਈ.ਏ.ਐਸ (ਡੀ.ਜੀ.ਐਸ.ਈ), ਕੰਪੋਨੈਂਟ ਇੰਚਾਰਜ ਮੈਡਮ ਸੁਰੇਖਾ ਠਾਕੁਰ, ਡਿਪਟੀ ਮੈਨੇਜਰ ਸਲੋਨੀ ਕੌਰ, ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ) ਅੰਮ੍ਰਿਤਸਰ ਸ: ਜੁਗਰਾਜ ਸਿੰਘ ਰੰਧਾਵਾ, ਡੀ.ਈ.ਓ. ਗੁਰਦਾਸਪੁਰ ਸਲਵਿੰਦਰ ਸਿੰਘ ਸਮਰਾ, ਡੀ.ਈ.ਓ. ਜਸਪਾਲ ਸਿੰਘ ਤਰਨਤਾਰਨ, ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀਮਤੀ ਭੁਪਿੰਦਰ ਕੌਰ, ਟੀਮ ਇੰਚਾਰਜ ਅਮਰੀਕ ਸਿੰਘ ਗੁਰਦਾਸਪੁਰ, ਪਰਮਿੰਦਰ ਸਿੰਘ ਸੰਧੂ, ਜ਼ਿਲ੍ਹਾ ਅੰੁਿਮ੍ਰਤਸਰ ਕੋਆਰਡੀਨੇਟਰ ਧਰਮਿੰਦਰ ਸਿੰਘ, ਲਿਵਤਾਰ ਸਿੰਘ, ਤਰਨਤਾਰਨ ਟੀਮ ਇੰਚਾਰਜ ਸ਼੍ਰੀਮਤੀ ਹਰਦੀਪ ਕੌਰ ਵਲੋਂ ਜੇਤੂ ਬੱਚਿਆਂ ਨੂੰ ਵਧਾਈ ਦਿੱਤੀ।

Check Also

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …

Leave a Reply