Wednesday, October 14, 2026

ਤੇਜ ਰਫਤਾਰ ਬਲੈਰੋ ਗੱਡੀ ਦੇੇ ਕੁਚਲਣ ਨਾਲ ਬਜੁੱਰਗ ਔਰਤ ਦੀ ਮੌਤ

PPN2311201513

ਛੇਹਰਟਾ, 23 ਨਵੰਬਰ (ਸੁਖਬੀਰ ਖੁਰਮਨੀਆ)- ਬਾਈਪਾਸ ਇੰਡੀਆ ਗੇਟ ਸਥਿਤ ਹਮੀਦਪੁਰਾ ਕਾਲੋਨੀ ਦੀ ਇਕ ਬਜੁਰਗ ਔਰਤ ਦੀ ਬੋਲੈਰੋ ਗੱਡੀ ਥੱਲੇ ਆਉਣ ਨਾਲ ਮੌਤ ਹੋ ਜਾਣ ਦੀ ਖਬਰ ਹੈ ।ਮ੍ਰਿਤਕ ਬਜੁਰਗ ਔਰਤ ਦੇ ਪੁੱਤਰ ਵਿਸਾਖਾ ਸਿੰਘ ਨੇ ਦੱਸਿਆ ਕਿ ਉਨਾਂ ਦੀ 60 ਮਾਤਾ ਗੁਰਬਚਨ ਕੌਰ ਪਤਨੀ ਜਰਨੈਲ ਸਿੰਘ ਵਾਸੀ ਹਮੀਦਪੁਰਾ ਕਾਲੋਨੀ ਨਜਦੀਕ ਦੋਆਬਾ ਏਜੰਸੀ ਘਰਾਂ ਵਿਚ ਮਾਲਸ਼ ਦਾ ਕੰਮ ਕਰਦੀ ਹੈ, ਐਤਵਾਰ ਕਰੀਬ 12:30 ਵਜੇ ਉਹ ਕਿਸੇ ਦੇ ਘਰ ਮਾਲਸ਼ ਕਰਨ ਲਈ ਜਾ ਰਹੀ ਸੀ ਤਾਂ ਸੜਕ ਪਾਰ ਕਰਨ ਲੱਗਿਆਂ ਬਾਈਪਾਸ ਤੋਂ ਤੇਜ ਰਫਤਾਰ ਬੈਲੋਰੋ ਗੱਡੀ ਪੀਬੀ 02 ਸੀਸੀ-7248 ਨੇ ਉਨ੍ਹਾ ਨੂੰ ਕੁੱਚਲ ਦਿੱਤਾ, ਜਿਸ ਦੌਰਾਨ ਉਹ ਗੰਭੀਰ ਜਖਮੀ ਹੋ ਗਈ।ਮੋਕੇ ਤੇ ਇਲਾਕਾ ਵਾਸੀਆਂ ਦੀ ਮਦਦ ਨਾਲ ਜਦ ਉਹ ਆਪਣੀ ਮਾਤਾ ਗੁਰਬਚਨ ਕੌਰ ਨੂੰ ਛੇਹਰਟਾ ਸਥਿਤ ਅਰੋੜਾ ਹਸਪਤਾਲ ਵਿਖੇ ਲੈ ਕੇ ਗਏ ਤਾਂ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੌਸ਼ਿਤ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਘਰਿੰਡਾ ਅਧੀਨ ਆਉਂਦੀ ਚੋਂਕੀ ਖਾਸਾ ਦੀ ਪੁਲਸ ਮੋਕੇ ਤੇ ਪੁੱਜੀ ਤੇ ਮਾਮਲੇ ਦੀ ਜਾਂਚ ਕੀਤੀ। ਇਸ ਸਬੰਧੀ ਜਦ ਏ.ਐਸ.ਆਈ ਸਤਿੰਦਰਪਾਲ ਨਾਲ ਸੰਪਰਕ ਕਰਕੇ ਕਥਿਤ ਦੋਸ਼ੀ ਡਰਾਈਵਰ ਬਾਰੇ ਜਾਣਕਾਰੀ ਮੰਗੀ ਤਾਂ ਕਿਹਾ ਕਿ ਦੌਵਾਂ ਪਾਰਟੀਆਂ ਦਾ ਸਮਝੋਤਾ ਹੋ ਰਿਹਾ ਹੈ, ਜੇਕਰ ਕੋਈ ਗੱਲ ਸਿਰੇ ਨਹੀ ਚੱੜਦੀ ਤਾਂ ਸ਼ਾਮ ਤੱਕ ਦੌਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply