ਚੌਂਕ ਮਹਿਤਾ, 24 ਨਵੰਬਰ (ਜੋਗਿੰਦਰ ਸਿੰਘ ਮਾਣਾ)- ਬੀਤੀਂ ਦਿਨੀਂ ਗੱਗੜਭਾਣਾ ਵਿਖੇ ਚਿੱਟੇ ਦਿਨੀਂ ਤਿੰਨ ਮੋਟਰਸਾਈਕਲ ਸਵਾਰ ਨੌਜਵਾਨ ਇੱਕ ਔਰਤ ਕੋਲੋਂ ਪਰਸ ਖੋਹ ਕੇ ਰਫੂ ਚੱਕਰ ਹੋ ਗਏ।ਪਿੰਡ ਗੱਗੜਭਾਣਾ ਦੀ ਵਸਨੀਕ 48 ਸਾਲਾਂ ਰਜਵੰਤ ਕੌਰ ਪਤਨੀ ਬਲਕਾਰ ਸਿੰਘ ਨੇ ਦੱਸਿਆ ਕਿ ਉਹ ਸਰਕਾਰੀ ਹਾਈ ਸਕੂਲ਼ ਗੱਗੜਭਾਣਾ ‘ਚ ਬਤੌਰ ਕਲਰਕ ਕੰਮ ਕਰਦੀ ਹੈ ਤੇ ਬਾਬਾ ਬਕਾਲਾ ਸਾਹਿਬ ਵਿਖੇ ਸਥਿਤ ਸਟੇਟ ਬੈਂਕ ਆਫ ਪਟਿਆਲਾ ਤੋਂ ਪੈਸੇ ਕਢਵਾ ਕੇ ਬੱਸ ‘ਤੇ ਵਾਪਸ ਪਿੰਡ ਆ ਰਹੀ ਸੀ।ਜਦੋਂ ਉਹ ਸਕੂਲ ਦੇ ਸਾਹਮਣੇ ਉੱਤਰੀ ਤਾਂ ਬਿੰਨ੍ਹਾਂ ਨੰਬਰ ਤੋਂ ਮੋਟਰਸਾਈਕਲ ‘ਤੇ ਸਵਾਰ ਤਿੰਨ ਮੋਨੇ ਨੌਜਵਾਨ ਝਪੱਟਾ ਮਾਰ ਕੇ ਉਸ ਤੋਂ ਉਸਦਾ ਪਰਸ ਖੋਹ ਕੇ ਲੈ ਗਏ।ਪੀੜਤ ਰਜਵੰਤ ਕੌਰ ਦੇ ਦੱਸਣ ਮੁਤਾਬਕ ਉਸ ਦੇ ਪਰਸ ‘ਚ 63500 ਰੁਪਏ ਨਕਦ, ਦੋ ਕੀਮਤੀ ਮੋਬਾਇਲ ਫੋਨ, ਬੈਂਕ ਦੀ ਕਾਪੀ ਤੇ ਆਧਾਰ ਕਾਰਡ ਸੀ।ਪੀੜਤਾ ਨੇ ਸੰਬੰਧਤ ਥਾਣਾ ਚੌਂਕੀ ‘ਚ ਸ਼ਿਕਾਇਤ ਦਰਜ ਕਰਾ ਦਿੱਤੀ ਹੈ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media