Wednesday, March 25, 2026

ਸਿਡਾਨਾ ਇੰਸਟੀਚਿਊਟਸ ਨੇ ਮਨਾਇਆ ਗੁਰਪੁਰਬ – ਵੀਰ ਸਿੰਘ ਲੋਪੋਕੇ ਨੇ ਕੀਤੀ ਸ਼ਿਰਕਤ

PPN2411201517
ਛੇਹਰਟਾ, 24 ਨਵੰਬਰ (ਸੁਖਬੀਰ ਖੁਰਮਨੀਆ) – ਸਿਡਾਨਾ ਇੰਟਰਨੈਸ਼ਨਲ ਸਕੂਲ ਖਿਆਲਾ ਖੁਰਦ ਰਾਮਤੀਰਥ ਰੋਡ ਵਿਖੇ ਮੈਨੇਜਿੰਗ ਡਾਇਰੈਕਟਰ ਡਾ. ਜੀਵਨ ਜੋਤੀ ਸਿਡਾਨਾ ਤੇ ਰਜਿੰਦਰ ਸਿੰਘ ਮਰਵਾਹਾ ਡਾਇਰੈਕਟਰ ਟਰੇਡ ਬੋਰਡ ਪੰਜਾਬ ਦੀ ਦੇਖ-ਰੇਖ ਹੇਠ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਬੜੀ ਸ਼ਰਧਾ ਨਾਲ ਮਨਾਇਆ ਗਿਆ।ਇਸ ਮੋਕੇ ਇੰਸਟੀਚਿਊਟ ਦੀ ਚੜਦੀ ਕਲਾ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ, ਜਿਸ ਦੌਰਾਨ ਚੇਅਰਮੈਨ ਯੋਜਨਾ ਬੋਰਡ ਤੇ ਹਲਕਾ ਇੰਚਾਰਜ ਵੀਰ ਸਿੰਘ ਲੋਪੋਕੇ ਨੇ ਮੁੱਖ ਮਹਿਮਾਨ ਵਜੋਂ ਹਾਜਰੀ ਭਰੀ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਤੇ ਚਾਨਣਾ ਪਾਉਦਿਆ ਵਿਦਿਆਰਥੀਆਂ ਨੂੰ ਉਹਨਾਂ ਦੇ ਵਿਖਾਏ ਹੋਏ ਰਸਤੇ ‘ਤੇ ਚੱਲਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਕਰਵਾਏ ਗਏ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਵੱਖ-ਵੱਖ ਸਕੂਲਾਂ ਤੋਂ ਆਏ ਵਿਦਿਆਰਥੀਆਂ ਦੇ ਕਰਵਾਏ ਗਏ ਕਵੀਸ਼ਰੀ, ਕਵਿਤਾਵਾਂ, ਭਾਸ਼ਣ ਤੇ ਲੇਖ ਮੁਕਾਬਲੇ ਦੌਰਾਨ ਕਵਿਤਾਵਾਂ ‘ਚ ਸ਼ਹੀਦ ਭਗਤ ਸਿੰਘ ਸਕੂਲ ਪਹਿਲੇ, ਗੁਰੂ ਗੋਬਿੰਦ ਸਿੰਘ ਖਾਲਸਾ ਸਕੂਲ ਦੂਸਰੇ ਅਤੇ ਬਾਬਾ ਜਾਗੋ ਸ਼ਹੀਦ ਸਕੂਲ ਤੀਸਰੇ ਸਥਾਨ ਤੇ ਰਿਹਾ ਜਦਕਿ ਕਵੀਸ਼ਰੀ ਮੁਕਾਬਲਿਆਂ ਵਿੱਚ ਬਾਬਾ ਜਾਗੋ ਸ਼ਹੀਦ ਸਕੂਲ ਨੇ ਪਹਿਲੇ ਸਥਾਨ ਪ੍ਰਾਪਤ ਕੀਤਾ, ਦੂਸਰਾ ਸਥਾਨ ਸਿਡਾਨਾ ਇੰਟਰਨੈਸ਼ਨਲ ਸਕੂਲ ਨੇ ਅਤੇ ਤੀਸਰੇ ਸਥਾਨ ਤੇ ਗੁਰੂ ਗੋਬਿੰਦ ਸਿੰਘ ਖਾਲਸਾ ਸਕੂਲ ਰਿਹਾ। ਇਸ ਮੋਕੇ ਜੀਵਨ ਜੋਤੀ ਸਿਡਾਨਾ ਤੇ ਆਰ.ਐਸ ਮਰਵਾਹਾ ਨੇ ਬੱਚਿਆਂ ਨੂੰ ਨਗਦ ਇਨਾਮ ਦਿੱਤੇ ।ਕਵੀਸ਼ਰੀ ਅਤੇ ਕਵਿਤਾਵਾਂ ਦੇ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਸਿਡਾਨਾ ਤੇ ਮਰਵਾਹਾ ਵਲੋਂ ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ।ਅਤੁੱਟ ਲੰਗਰ ਭੰਡਾਰੇ ਦਾ ਆਯੋਜਨ ਵੀ ਕੀਤਾ ਗਿਆ।ਇਸ ਮੌਕੇ ਪਿ੍ਰੰਸੀਪਲ ਸ਼ਮੀਰ ਸਿੰਘ, ਬੀ.ਕੇ ਗੁਪਤਾ, ਮੀਡੀਆ ਇੰਚਾਰਜ ਲੋਪੋਕੇ ਪ੍ਰੌਫ. ਸ਼ੇਰ ਸਿੰਘ ਚੈਨਪੁਰ, ਵਿਨੈ ਖੰਨਾ, ਪੀਐਸ ਗਿੱਲ, ਬਲਜੀਤ ਕੌਰ ਗਿੱਲ, ਸਮਰਿਧੀ ਮਿੱਤਲ, ਨੀਤੂ ਮੱਕੜ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply