Thursday, April 30, 2026

ਡਾ. ਬੈਂਜਾਮਿਨ ਏਸ਼ਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਿਕ

PPN2411201590

ਅੰਮ੍ਰਿਤਸਰ, 24 ਨਵੰਬਰ (ਗੁਰਪ੍ਰੀਤ ਸਿੰਘ ਸੱਗੂ)- ਡਾ. ਬੈਂਜਾਮਿਨ ਏਸ਼ਰ ਪਲਾਸਟਿਕ ਸਰਜਨ ਫਰਾਂਸ ਆਪਣੀ ਧਰਮ ਪਤਨੀ ਮਿਸਿਜ਼ ਡਾ. ਸੋਨੀਆ ਏਸ਼ਰ, ਡਾ. ਚਰਨਜੀਵ ਕੌਰ ਛਾਬੜਾ ਤੇ ਡਾ. ਅਮਨਦੀਪ ਸਿੰਘ ਛਾਬੜਾ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ ਤੇ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕੀਤਾ।ਉਨ੍ਹਾਂ ਨੂੰ ਸ. ਗੁਰਬਚਨ ਸਿੰਘ ਪੀ ਆਰ ਓ ਨੇ ਪ੍ਰੀਕਰਮਾ ਕਰਦੇ ਸਮੇਂ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ ਦੀ ਜਾਣਕਾਰੀ ਦਿ’ਤੀ।ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਣ ਉਪਰੰਤ ਉਹ ਦਫ਼ਤਰ ਸ਼ੋ੍ਰਮਣੀ ਕਮੇਟੀ ਵਿਖੇ ਸ. ਮਨਜੀਤ ਸਿੰਘ ਸਕ’ਤਰ ਨੂੰ ਮਿਲੇ ਜਿੱਥੇ ਉਨ੍ਹਾਂ ਨੂੰ ਸਵਿੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸੁਨਹਿਰੀ ਸੁਚਿ’ਤਰ ਪੁਸਤਕ, ਤਸਵੀਰ ਤੇ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਡਾ. ਬੈਂਜਾਮਿਨ ਏਸ਼ਰ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਾਂਝੀਵਾਲਤਾ ਦਾ ਪ੍ਰਤੀਕ ਹੈ।ਇਥੇ ਸਭ ਧਰਮਾਂ ਦੇ ਲੋਕਾਂ ਨੂੰ ਬਰਾਬਰ ਦਾ ਮਾਣ ਸਨਮਾਨ ਮਿਲਦਾ ਹੈ।ਉਨ੍ਹਾਂ ਕਿਹਾ ਕਿ ਰੂਹਾਨੀਅਤ ਦੇ ਇਸ ਕੇਂਦਰ ਵਿੱਚ ਹਰ ਸਮੇਂ ਗੁਰਬਾਣੀ ਦਾ ਚੱਲਦਾ ਪ੍ਰਵਾਹ ਮਨ ਨੂੰ ਸ਼ਾਂਤੀ ਅਤੇ ਸਕੂਨ ਦਿੰਦਾ ਹੈ।ਇਸ ਮੌਕੇ ਬੀਬੀ ਹਰਜੀਤ ਕੌਰ ਡਿਪਟੀ ਡਾਇਰੈਕਟਰ ਐਜੂਕੇਸ਼ਨ, ਸ. ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਪਬਲੀਸਿਟੀ ਤੇ ਸ. ਪਲਵਿੰਦਰ ਸਿੰਘ ਸੁਪਰਵਾਈਜ਼ਰ ਆਦਿ ਹਾਜ਼ਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply