Saturday, October 31, 2026

ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ‘ਜੀਅ ਦਇਆ ਪ੍ਰਵਾਨ’ ਸਮਾਗਮ ਕਰਵਾਇਆ

PPN2511201503ਅੰਮ੍ਰਿਤਸਰ, 25 ਨਵੰਬਰ (ਜਗਦੀਪ ਸਿੰਘ ਸੱਗੂ) ਬੀਬੀ ਕੌਲਾਂ ਜੀ ਚੈਰੀਟੇਬਲ ਹਸਪਤਾਲ ਵੱਲੋਂ ਬੀਬੀ ਕੌਲਾਂ ਜੀ ਭਲਾਈ ਕੇਂਦਰ (ਚੈਰੀਟੇਬਲ) ਦੇ ਮੁੱਖੀ ਭਾਈ ਗੁਰਇਕਬਾਲ ਸਿੰਘ ਦੀ ਪ੍ਰੇਰਨਾ ਸਦਕਾ 11ਵਾਂ ‘ਜੀਅ ਦਇਆ ਪ੍ਰਵਾਨ’ ਸਮਾਗਮ ਭਲਾਈ ਕੇਂਦਰ ਵਿਖੇ ਕਰਵਾਇਆ ਗਿਆ।ਬੀਬੀ ਕੌਲਾਂ ਜੀ ਚੈਰੀਟੇਬਲ ਹਸਪਤਾਲ ਦੇ ਇੰਚਾਰਜ ਭਾਈ ਹਰਵਿੰਦਰਪਾਲ ਸਿੰਘ ਲਿਟਲ ਨੇ ਦੱਸਿਆ ਕਿ ਸਮਾਗਮ ਵਿੱਚ ਸੰਤ ਮਹਾਂਪੁਰਸ਼ ਸੰਤ ਬਾਬਾ ਸੁਖਦੇਵ ਸਿੰਘ ਭੁੱਚੋਂ ਕਲਾਂ ਵਾਲਿਆਂ ਨੇ ਗੁਰਮਤਿ ਵੀਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸੰਤ ਬਾਬਾ ਹਰਭਜਨ ਸਿੰਘ ਨਾਨਕਸਰ ਵਾਲਿਆਂ ਨੇ ਫੋਨ ਰਾਹੀਂ ਅਸੀਸਾਂ ਬਖਸ਼ੀਆਂ।ਭਾਈ ਗੁਰਇਕਬਾਲ ਸਿੰਘ ਨੇ ਕਥਾ ਕੀਰਤਨ ਕਰਦਿਆਂ ਦੱਸਿਆ ਕਿ ਹਰ ਜੀਵ ਜੰਤੂ ਰੱਬ ਦੇ ਹੀ ਬਣਾਏ ਹੋਏ ਹਨ ਅਤੇ ਇਹਨਾਂ ‘ਤੇ ਦਇਆ ਕਰਨੀ ਰੱਬ ਦੇ ਘਰ ਦਾ ਬੜਾ ਵੱਡਾ ਪੁੰਨ ਹੈ।ਭਾਈ ਹਰਵਿੰਦਰਪਾਲ ਸਿੰਘ ਲਿਟਲ ਤੋਂ ਇਲਾਵਾ ਗਿ. ਠਾਕੁਰ ਸਿੰਘ ਜੀ ਕਥਾ ਵਾਚਕ ਦਮਦਮੀ ਟਕਸਾਲ, ਭਾਈ ਮਨਿੰਦਰ ਸਿੰਘ ਸ੍ਰੀ ਨਗਰ ਵਾਲੇ, ਭਾਈ ਜਸਕਰਨ ਸਿੰਘ ਪਟਿਆਲੇ ਵਾਲੇ, ਭਾਈ ਤਜਿੰਦਰ ਸਿੰਘ ਖੰਨੇ ਵਾਲੇ, ਭਾਈ ਉਂਕਾਰ ਸਿੰਘ ਊਨਾ ਸਾਹਿਬ ਵਾਲੇ, ਭਾਈ ਗੁਰਪ੍ਰੀਤ ਸਿੰਘ ਸ਼ਿਮਲੇ ਵਾਲੇ, ਬੱਦੋਵਾਲ ਵਾਲੀਆਂ ਬੀਬੀਆਂ ਦੇ ਢਾਡੀ ਜੱਥੇ, ਬਾਬਾ ਕੁੰਦਨ ਸਿੰਘ ਸੰਗੀਤ ਅਕੈਡਮੀ ਜੱਥਾ, ਸਿਵਲ ਲਾਈਨ ਬੀਬੀਆਂ ਦਾ ਜੱਥਾ ਅਤੇ ਬੀਬੀ ਬਲਜਿੰਦਰ ਕੌਰ ਖਡੂਰ ਸਾਹਿਬ ਵਾਲਿਆਂ ਦੇ ਜੱਥੇ ਨੇ ਕਥਾ ਕੀਰਤਨ ਦੀ ਹਾਜ਼ਰੀ ਭਰੀ।ਇਸ ਮੌਕੇ ਪਿੰਡਾਂ ਸ਼ਹਿਰਾਂ ਦੀਆਂ ਸੰਗਤਾ ਤੋਂ ਇਲਾਵਾ ਭਾਈ ਜਸਬੀਰ ਸਿੰਘ ਬੈਂਕ ਵਾਲੇ, ਭਾਈ ਦਵਿੰਦਰ ਸਿੰਘ, ਭਾਈ ਭਗਵਾਨ ਸਿੰਘ ਜੌਹਲ, ਸ. ਟਹਿਲਇੰਦਰ ਸਿੰਘ, ਸ. ਜਗਮੋਹਨ ਸਿੰਘ, ਸ. ਸੁਰਿੰਦਰ ਸਿੰਘ, ਡਾ. ਨਰਿੰਦਰ ਚਾਵਲਾ, ਡਾ. ਆਰ. ਐਸ. ਨਾਰੰਗ, ਡਾ. ਜੇ. ਐਸ. ਖਾਲਸਾ ਨੇ ਵੀ ਸਮਾਗਮ ਦਾ ਅਨੰਦ ਮਾਣਿਆ।
ਜਿਕਰਯੋਗ ਹੈ ਕਿ ਅਵਤਾਰ ਪੁਰਬ ਨੂੰ ਸਮਰਪਿੱਤ 11ਵੇ ਜੀਅ ਦਇਆ ਪ੍ਰਵਾਨ ਸਮਾਗਮ ਦੇ ਸਬੰਧ ਵਿੱਚ 18 ਨਵੰਬਰ ਤੋਂ 24 ਨਵੰਬਰ ਤੱਕ ਸ਼ਹਿਰ ਦੇ ਵੱਖ ਵੱਖ ਗੁਰਦੁਆਰਾ ਸਾਹਿਬ ਵਿਖੇ ਸ਼ਾਮ 6 ਵਜੇ ਤੋਂ 10 ਵਜੇ ਤੱਕ ਕੀਰਤਨ ਦੀਵਾਨਾਂ ਦੀ ਲੜੀ ਚਲਾਈ ਗਈ।ਜਿਸ ਵਿੱਚ ਸੰਤ ਮਹਾਂਪੁਰਸ਼ਾਂ ਅਤੇ ਪੰਥ ਪ੍ਰਸਿੱਧ ਕੀਰਤਨੀ ਜੱਥਿਆਂ ਨੇ ਹਾਜ਼ਰੀ ਭਰਕੇ ਸੰਗਤਾਂ ਨੂੰ ਨਿਹਾਲ ਕੀਤਾ।

Check Also

ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਸਬੰਧੀ 18 ਫ਼ਰਵਰੀ ਨੂੰ ਅੰਮ੍ਰਿਤਸਰ ਅਤੇ 19-20 ਨੂੰ ਹੋਣਗੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਗਮ

ਅੰਮ੍ਰਿਤਸਰ, 30 ਅਕਤੂਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਰਵਿਦਾਸ ਜੀ ਦੀ …

Leave a Reply