ਬਟਾਲਾ, 25 ਨਵੰਬਰ (ਨਰਿੰਦਰ ਸਿੰਘ ਬਰਨਾਲ)- ਸਮਾਜ ਵਿੱਚ ਉਹੀ ਲੋਕ ਤੇ ਸੰਸਥਾਵਾਂ ਕਾਮਯਾਬ ਦੇ ਬੁਲੰਦੀਆਂ ‘ਤੇ ਪਹੁੰਚਦੀਆਂ ਹਨ, ਜਿਨਾਂ ਨੇ ਸਮਾਜ ਪ੍ਰਤੀ ਦਿਆਨਤ ਦੀ ਅਪਣਾਈ ਹੋਵੇ। ਇਸੇ ਤਰਾਂ ਲਾਇੰਨਜ ਕਲੱਬਾਂ ਆਪਣਾ ਨਿਤ ਕਰਮ ਕਰ ਰਹੀਆਂ ਹਨ।ਲਾਇਨਜ਼ ਕਲੱਬ ਮੁਸਕਾਨ (ਫਾਈਵ ਸਟਾਰ) 321-ਡੀ ਵੀ ਬਟਾਲਾ ਸ਼ਹਿਰ ਤੇ ਆਸਪਾਸ ਦੇ ਏਰੀਏਆਪਣੇ ਕੰਮਾਂ ਕਰਕੇ ਜਾਣੀ ਜਾਂਦੀ ਹੈ। ਇਹਨਾਂ ਸਬਦਾਂ ਦਾ ਪ੍ਰਗਟਾਵਾ ਲਾਇਨ ਲਖਵਿੰਦਰ ਸਿੰਘ ਢਿਲੋਂ ਪ੍ਰੋਜੈਕਟ ਚੇਅਰਮੈਨ ਨੇ ਕੀਤਾ ਹੈ।ਜਿਕਰਯੋਗ ਹੈ ਲਾਇੰਨਜ਼ ਕਲੱਬ ਮੁਸਕਾਨ ਬਟਾਲਾ ਵੱਲੋਂ ਸਮਾਧ ਰੋਡ ਤੇ ਅੰਕੁਰ ਪ੍ਰੈਸ ਤੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਨੂੰ ਸਮਰਪਤ ਲੰਗਰ ਲਗਾਏ ਗਏ ਸਨ। ਇਸ ਮੌਕੇ ਸਰਬਤ ਦੇ ਭਲੇ ਤੇ ਸਾਝੀਵਾਲਤਾ ਦੀ ਅਰਦਾਸ ਕਲੱਬ ਦੇ ਸਮੂਹ ਮੈਬਰਾ ਵੱਲੋਂ ਕੀਤੀ ਗਈ ਤੇ ਕਲੱਬ ਮੈਬਰਾਂਤੇ ਸਮੂਹ ਭਾਂਈਚਾਰੇ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਤੇ ਚੱਲਣ ਦਾ ਸੁਨੇਹਾ ਦਿਤਾ। ਇਸ ਮੌਕੇ ਲੇਡੀ ਲਾਇਨ ਮੈਬਰਾਂ ਤੋ ਇਲਾਵਾ ਜਿਲ੍ਹਾ ਸਿਖਿਆ ਅਫਸਰ ਤੇ ਲਾਇਨ ਮੈਬਰ ਅਮਰਦੀਪ ਸਿੰਘ ਸੈਣੀ, ਡਿਪਟੀ ਡੀ. ਈ. ਓ ਤੇ ਜੋਨ ਚੇਅਰਮੈਲ ਲਾਇਨ ਭਾਰਤ ਭੂਸ਼ਨ, ਲਾਇੰਨ ਡਾ. ਰਣਜੀਤ ਸਿੰਘ, ਗੁਰਸ਼ਰਨ ਸਿੰਘ, ਲਾਇੰਨ ਸੁਖਦੇਵ ਸਿੰਘ , ਲਾਇੰਨ ਮੈਬਰ ਸਤਵੰਤ ਸਿੰਘ ਬੇਦੀ, ਬਰਿੰਦਰ ਸਿੰਘ, ਬਖਸਿੰਦਰ ਸਿੰਘ, ਪ੍ਰਿੰਸੀਪਲ ਦਵਿੰਦਰ ਸਿੰਘ, ਸੁਮਨ ਬਾਲਾ ਆਦਿ ਮੈਬਰ ਹਾਜ਼ਰ ਸਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media