ਅੰਮ੍ਰਿਤਸਰ, 28 ਨਵੰਬਰ (ਜਗਦੀਪ ਸਿੰਘ ਸੱਗੂ)- ਅੰਮ੍ਰਿਤਸਰ ਵਿਕਾਸ ਮੰਚ ਨੇ ਗੁਰੂ ਕੀ ਨਗਰੀ ਨੂੰ ਸਾਫ ਸੁਥਰਾ ਬਨਾਉਣ ਲਈ ਘਰੋਂ-ਘਰੋਂ ਕੂੜਾ ਚੁਕਾਉਣ ਦੀ ਮੰਗ ਕੀਤੀ ਹੈ। ਪ੍ਰੈਸ ਨੂੰ ਜਾਰੀ ਬਿਆਨ ਵਿੱਚ ਮੰਚ ਦੇ ਪ੍ਰਧਾਨ ਇੰਜ: ਦਲਜੀਤ ਸਿੰਘ ਕੋਹਲੀ ਨੇ ਕਿਹਾ ਕਿ ਇਸ ਸਮੇਂ ਘਰੋਂ-ਘਰੋਂ ਕੂੜਾ ਚੁੱਕਣ ਦਾ ਪ੍ਰਬੰਧ ਨਾ ਹੋਣ ਕਰਕੇ ਬਹੁਤੇ ਲੋਕ ਸੜਕਾਂ ਉਪਰ ਕੂੜਾ ਸੁੱਟਦੇ ਹਨ। ਭਾਵੇਂ ਕਿ ਇੰਨ੍ਹਾਂ ਇਲਾਕਿਆਂ ਵਿੱਚ ਸਫਾਈ ਸੇਵਕ ਸਫਾਈ ਲੱਗੇ ਹੋਏ ਹਨ ਤੇ ਉਹ ਝਾੜੂ ਵੀ ਦਿੰਦੇ ਹਨ। ਪ੍ਰਾਈਵੇਟ ਵਿਅਕਤੀ ਭਾਵੇਂ ਘਾਰੋਂ ਤੇ ਕੂੜਾ ਚੁੱਕਦੇ ਹਨ ਪਰ ਕਈ ਲੋਕ ਉਨ੍ਹਾਂ ਨੂੰ ਕੂੜਾ ਨਹੀਂ ਦਿੰਦੇ, ਕਿਉਂਕਿ ਉਨ੍ਹਾਂ ਨੂੰ ਪੈਸੇ ਦੇਣੇ ਪੈਂਦੇ ਹਨ। ਇਸ ਲਈ ਹਰ ਗਲੀ-ਮੁਹੱਲੇ ਵਿੱਚ ਕੂੜਾ ਖਿਲਰਿਆ ਹੋਇਆ ਹੈ।
ਜਿਹੜੀਆਂ ਟਰਾਲੀਆਂ ਨਗਰ ਨਿਗਮ ਨੇ ਲਗਾਈਆਂ ਹਨ, ਉਹ ਵੀ ਸੜਕਾਂ ਤੋਂ ਕੂੜਾ ਨਹੀਂ ਚੁੱਕਦੀਆਂ, ਜਿਸ ਕਰਕੇ ਕਈ ਥਾਵਾਂ ਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ। ਇੰਨ੍ਹਾਂ ਨੂੰ ਚੁਕਾਉਣ ਦੀ ਜਿੰਮੇਵਾਰੀ ਸੈਨੇਟਰੀ ਇੰਸਪੈਕਟਰਾਂ ਦੀ ਲਗਾਈ ਜਾਵੇ। ਮੰਚ ਨੇ ਇਹ ਵੀ ਮੰਗ ਕੀਤੀ ਹੈ ਕਿ ਦੇਸ਼ ਦੇ ਬਹੁਤ ਸਾਰੇ ਸ਼ਹਿਰਾਂ ਵਿੱਚ ਰਾਤ ਨੂੰ ਸਫਾਈ ਹੁੰਦੀ ਹੈ ਪਰ ਸਾਡੇ ਦਿਨੇ ਟਰਾਲੀਆਂ ਕੂੜਾ ਚੁੱਕਦੀਆਂ ਹਨ ਅਤੇ ਟਰੈਫਿਕ ਜਾਮ ਕਰਦੀਆਂ ਹਨ। ਇਸ ਲਈ ਰਾਤ ਨੂੰ ਸ਼ਹਿਰਾਂ ਦੀ ਸਫਾਈ ਕਰਵਾਉਣੀ ਚਾਹੀਦੀ ਹੈ।
Check Also
ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …
Punjab Post Daily Online Newspaper & Print Media