Friday, April 17, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕੁੱਝ ਪ੍ਰੀਖਿਆਵਾਂ ਦੀਆਂ ਮਿਤੀਆਂ ਤਬਦੀਲ

ਅੰਮ੍ਰਿਤਸਰ, 30 ਨਵੰਬਰ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਬੀ.ਕਾਮ (ਪ੍ਰੋਫੈਸ਼ਨਲ) ਸਮੈਸਟਰ ਪੰਜਵਾਂ (ਬੀ.ਸੀ.ਪੀ.-522: ਐਡਵਰਟਾਈਜ਼ਿੰਗ ਐਂਡ ਸੇਲਜ਼ ਮੈਨੇਜਮੈਂਟ (428)) ਦੀ ਥਿਊਰੀ ਪ੍ਰੀਖਿਆ ਜੋ ਕਿ 11-12-2015 ਨੂੰ ਹੋਣੀ ਸੀ ਉਹ ਕੁੱਝ ਪ੍ਰਬੰਧਕੀ ਕਾਰਨਾਂ ਕਰਕੇ 09-12-2015 (ਬੁੱਧਵਾਰ) ਨੂੰ ਕਰਵਾਈ ਜਾਵੇਗੀ। ਪ੍ਰੋਫੈਸਰ ਇੰਚਾਰਜ (ਪ੍ਰੀਖਿਆਵਾਂ), ਡਾ. ਰੇਣੂ ਭਾਰਦਵਾਜ ਨੇ ਦੱਸਿਆ ਕਿ ਐਮ.ਏ. ਸਮੈਸਟਰ ਪਹਿਲਾ (ਪੋਲੀਟੀਕਲ ਸਾਇੰਸ-ਚੌਥਾ (4021) ਪਬਲਿਕ ਐਡਮਨਿਸਟ੍ਰੇਸ਼ਨ-ਚੌਥਾ(4123) ਸੰਸਕ੍ਰਿਤ-ਚੌਥਾ (4050), ਹਿੰਦੀ-ਚੌਥਾ (4080) ਮੀਡੀਆ ਸਟੱਡੀਜ਼ ਐਂਡ ਪ੍ਰੋਡਕਸ਼ਨ-ਚੌਥਾ (4176) ਅਤੇ ਉਰਦੂ-ਚੌਥ (4101) ਦਾ ਪੇਪਰ ਜੋ ਪਹਿਲਾਂ 12-12-2015 ਨੂੰ ਹੋਣਾ ਸੀ ਹੁਣ 22-12-2015 (ਮੰਗਲਵਾਰ) ਨੂੰ ਹੋਵੇਗਾ। ਪ੍ਰੀਖਿਆ ਦਾ ਸਮਾਂ ਤੇ ਸਥਾਨ ਪਹਿਲਾ ਜਾਰੀ ਡੇਟਸ਼ੀਟ ਅਨੁਸਾਰ ਹੋਵੇਗਾ।

 

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …

Leave a Reply