Friday, April 17, 2026

ਦਿੱਲੀ ਵਾਲੇ ‘ਆਪ’ ਪੰਜਾਬੀਆਂ ਨੂੰ ਮੂਰਖ ਨਹੀਂ ਬਣਾ ਸਕਦੇ – ਹਰਿੰਦਰ ਖਾਲਸਾ

PPN0212201508

ਸੰਦੌੜ, 2 ਦਸੰਬਰ (ਹਰਮਿੰਦਰ ਸਿੰਘ ਭੱਟ)- ਹਲਕਾ ਫਤਿਹਗੜ੍ਹ ਸਾਹਿਬ ਦੇ ਸਾਂਸਦ ਮੈਂਬਰ ਸ. ਹਰਿੰਦਰ ਸਿੰਘ ਖਾਲਸਾ ਨੇ ਆਮ ਆਦਮੀ ਪਾਰਟੀ ਦੇ ਸੰਯੋਜਕ ਅਰਵਿੰਦ ਕੇਜਰੀਵਾਲ ਵਲੋਂ ਦਿੱਲੀ ਤੋਂ ਹਲਕਾ ਫਤਿਹਗੜ੍ਹ ਸਾਹਿਬ ਵਿੱਚ ਭੇਜੀ ਗਈ ਇੱਕ ਟੀਮ ਉੇਪਰ ਵਰਦਿਆਂ ਕਿਹਾ ਕਿ ਕੇਜਰੀਵਾਲ ਵਲੋਂ ਭੇਜੇ ਗਏ ਦਿੱਲੀ ਵਾਲੇ ਪੰਜਾਬੀਆਂ ਨੂੰ ਮੂਰਖ ਨਹੀਂ ਬਣਾ ਸਕਦੇ।ਸ. ਖਾਲਸਾ ਨੇ ਕੇਜਰੀਵਾਲ ਵਿਰੁੱਧ ਆਪਣਾ ਤਿੱਖਾ ਪ੍ਰਤੀਕਰਮ ਦਿਖਾਉਂਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਦਾ ਅਸਲੀ ਚਿਹਰਾ ਹੁਣ ਜਨਤਾ ਸਾਹਮਣੇ ਆ ਚੁੱਕਾ ਹੈ ਅਤੇ ਬੜੀ ਸ਼ਰਮ ਵਾਲੀ ਗੱਲ ਹੈ ਕਿ ਕੇਜਰੀਵਾਲ ਵਲੋਂ ਪੰਜਾਬੀਆਂ ਉਪਰ ਦਿੱਲੀ ਤੋਂ ਭਈਏ ਲਿਆ ਕੇ ਬਿਠਾ ਦਿੱਤੇ ਗਏ ਹਨ ਅਤੇ ਬੜੀ ਹੀ ਹੈਰਾਨੀ ਵਾਲੀ ਗੱਲ ਹੈ ਕਿ ਉਨ੍ਹਾਂ ਨੂੰ ਪੰਜਾਬ ਦੀ ਸਿਆਸਤ ਦਾ ਊੜਾ-ਆੜਾ ਵੀ ਨਹੀਂ ਪਤਾ।ਅੱਗੇ ਖਾਲਸਾ ਨੇ ਕਿਹਾ ਕਿ ‘ਆਪ’ ਅੰਦਰ ਚਾਪਲੂਸੀ ਕਰਨ ਵਾਲਿਆਂ ਦਾ ਬੋਲਬਾਲਾ ਹੈ, ਜਿਸਦੀ ਮਿਸਾਲ ਕੇਜਰੀਵਾਲ ਵਲੋਂ ਪੰਜਾਬ ਦੇ ‘ਆਪ’ ਦੇ ਵਰਕਰਾਂ ਨੂੰ ਅੱਖੋਂ-ਪਰੋਖੇ ਕਰਕੇ ਦਿੱਲੀ ਵਾਲਿਆਂ ਨੂੰ ਉਨ੍ਹਾਂ ਉਪਰ ਲਿਆ ਕੇ ਬਿਠਾਉਣ ਤੋਂ ਹੀ ਮਿਲਦੀ ਹੈ।ਸ. ਖਾਲਸਾ ਨੇ ਇਹ ਵੀ ਕਿਹਾ ਕਿ ਜੇਕਰ ਅਰਵਿੰਦ ਕੇਜਰੀਵਾਲ ਦੀ ਦਿੱਲੀ ਟੀਮ ਵਿੱਚ ਇਨ੍ਹਾਂ ਹੀ ਦਮ ਸੀ ਤਾਂ ਉਹ ਖੁਦ ਦੋ ਜਗਾ੍ਹ ਤੋਂ ਕਿਉਂ ਹਾਰ ਗਏ ਅਤੇ ਹੁਣ ਕੇਜਰੀਵਾਲ ਵਲੋਂ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਪੰਜਾਬ ਤੋਂ ਬਾਹਰਲੇ ਸੂਬਿਆਂ ਤੋਂ ਜਿਹੜੇ ਲੋਕ ਲਿਆ ਕੇ ਪੰਜਾਬ ਅੰਦਰ ਵਾੜ ਦਿੱਤੇ ਗਏ ਹਨ, ਉਹ ਇਹ ਗੱਲ ਯਾਦ ਰੱਖਣ ਕਿ ਪੰਜਾਬ ਦੇ ਲੋਕ ਕੋਈ ਰੋਟੀ ਦਾ ਨਿਵਾਲਾ ਨਹੀਂ ਹਨ, ਜਿਸ ਨੂੰ ਹਰ ਕੋਈ ਤੁਰਿਆਂ ਜਾਂਦਾ ਆਪਣੇ ਮੂੰਹ ਵਿੱਚ ਪਾ ਲਵੇਗਾ ਅਤੇ ਸਾਰਾ ਜੱਗ ਜਾਣਦਾ ਹੈ ਕਿ ਦੇਸ਼ ਦੀ ਮਾਣ ਮਰਿਆਦਾ ਵਿੱਚ ਪੰਜਾਬੀਆਂ ਦਾ ਬੜਾ ਹੀ ਅਹਿਮ ਰੋਲ ਹੈ, ਇਸ ਲਈ ਕੇਜਰੀਵਾਲ ਵਲੋਂ ਭੇਜੇ ਗਏ ਯੂ.ਪੀ ਬਿਹਾਰ ਵਾਲਿਆਂ ਨੂੰ ਪੰਜਾਬ ਉਪਰ ਕਬਜਾ ਨਹੀਂ ਕਰਨ ਦਿਆਂਗੇ।

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …

Leave a Reply