Saturday, June 20, 2026

ਸਿੱਖ ਏਕਤਾ ਲਹਿਰ ਦੇ ਸੇਵਾਦਾਰ ਭਾਈ ਜਗਜੀਤ ਸਿੰਘ ਹੇੜੀਕੇ ਰਿਹਾਅ

PPN0212201509

ਸੰਦੌੜ, 2 ਦਸੰਬਰ (ਹਰਮਿੰਦਰ ਸਿੰਘ ਭੱਟ)- ਬੀਤੇ ਦਿਨੀਂ ਸਿੱਖੀ ਦੇ ਪ੍ਰਚਾਰ ਅਤੇ ਪਾਸਾਰ ਵਿਚ ਅਹਿਮ ਰੋਲ ਅਤੇ ਅਦਾ ਕਰ ਰਹੇ ਸਿੱਖ ਏਕਤਾ ਲਹਿਰ ਦੇ ਸੇਵਾਦਾਰ ਭਾਈ ਜਗਜੀਤ ਸਿੰਘ ਹੇੜੀਕੇ, ਡਾ. ਗੁਰਵਿੰਦਰ ਸਿੰਘ ਹੇੜੀਕੇ ਅਤੇ ਮਨਿੰਦਰ ਸਿੰਘ ਹੇੜੀਕੇ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਹਿਰਾਸਤ ਵਿਚ ਲੈ ਕੇ ਸੰਗਰੂਰ ਜੇਲ੍ਹ ਭੇਜ ਦਿੱਤਾ ਗਿਆ ਸੀ, ਨੂੰ ਅੱਜ ਰਿਹਾਅ ਕਰ ਦਿੱਤਾ ਗਿਆ ਹੈ।ਰਿਹਾਈ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਜਗਜੀਤ ਸਿੰਘ ਹੇੜੀਕੇ ਨੇ ਕਿਹਾ ਕਿ ਸਿੱਖ ਕੌਮ ਨਾਲ ਹੋ ਰਹੀਆਂ ਵਧੀਕੀਆਂ ਦੀ ਮੁੱਖ ਦੋਸ਼ੀ ਸਰਕਾਰ ਹੈ। ਉਹ ਪੰਜਾਬ ਦੇ ਖ਼ਰਾਬ ਹੋਏ ਮਾਹੌਲ ਨੂੰ ਸ਼ਾਂਤਮਈ ਬਣਾਉਣ ਦੀ ਥਾਂ ਪੰਜਾਬ ਅਤੇ ਕੌਮ ਤੇ ਆਏ ਸੰਕਟ ਨੂੰ ਦੂਰ ਕਰਨ ਲਈ ਸੰਘਰਸ਼ ਕਰ ਰਹੇ ਆਗੂਆਂ ਨੂੰ ਨਜਾਇਜ਼ ਤੌਰ ਤੇ ਝੂਠੇ ਦੇਸ਼ ਧ੍ਰੋਹ ਅਤੇ ਹੋਰ ਅਨੇਕਾਂ ਕੇਸ ਪਾ ਕੇ ਆਪਣੇ ਹੀ ਸੂਬੇ ਪੰਜਾਬ ਵਿਚ ਵੱਸਦੇ ਪੰਜਾਬ ਵਾਸੀਆਂ ਨੂੰ ਪਰਾਏਪਣ ਅਤੇ ਦਬਾਉਣ ਦਾ ਯਤਨ ਕਰ ਰਹੀ ਹੈ ।ਇਸ ਮੌਕੇ ਉਨ੍ਹਾਂ ਨਾਲ ਕੁਲਵੰਤ ਸਿੰਘ ਕਾਂਝਲਾ, ਭਾਈ ਲਖਵੀਰ ਸਿੰਘ ਹੇੜੀਕੇ, ਭਾਈ ਮਨਦੀਪ ਸਿੰਘ, ਭਾਈ ਸਿਮਰਨਜੀਤ ਸਿੰਘ ਡੋਗਰ ਤੋਂ ਇਲਾਵਾ ਹੋਰ ਸੇਵਾਦਾਰ ਹਾਜ਼ਰ ਸਨ।

Check Also

ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …

Leave a Reply