Monday, June 22, 2026

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰ ਪੋਰਟ ਵਿਖੇ ‘ਵਰਲਡ ਏਡਜ ਡੇਅ’ ਮਨਾਇਆ

PPN0212201510

ਅੰਮ੍ਰਿਤਸਰ, 2 ਦਸੰਬਰ (ਜਗਦੀਪ ਸਿੰਘ ਸੱਗੂ)- ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਏਅਰ ਪੋਰਟ ਰੋਡ ਵਿਖੇ ‘ਵਰਲਡ ਏਡਜ ਡੇਅ’ ਮਨਾਇਆ ਗਿਆ।ਇਸ ਮੌਕੇ ਮੈਂਬਰ ਇੰਚਾਰਜ਼ ਡਾ. ਮੰਨਮੋਹਨ ਸਿੰਘ ਖੰਨਾ ਅਤੇ ਸ੍ਰ. ਅਮਰਜੀਤ ਸਿੰਘ ਸੱਭਰਵਾਲ ਜੀ ਵਿਸ਼ੇਸ਼ ਤੌਰ ਤੇ ਸ਼ਾਮਲ ਸਨ।ਡਾ. ਮਨਮੋਹਨ ਸਿੰਘ ਖੰਨਾ ਜੀ ਨੇ 9ਵੀਂ ਅਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸੈਮੀਨਾਰ ਦਾ ਅਯੋਜਨ ਕੀਤਾ। ਉਹਨਾਂ ਨੇ ਵਿਸ਼ਵ ਦੀ ਸਭ ਤੋਂ ਖਤਰਨਾਕ ਬਿਮਾਰੀ ਏਡਜ਼ ਬਾਰੇ ਜਾਗਰੂਕ ਕਰਵਾਉਦਿਆਂ ਦੱਸਿਆ ਕਿ ਪਿਛਲੇ 29 ਸਾਲਾਂ ਜੰਗ ਤੋਂ ਬਾਅਦ ਅੱਜ ਭਾਰਤ ਵਿੱਚ ਏਡਜ਼ ਮਾਮਲਿਆਂ ਵਿੱਚ ਕਮੀ ਆਈ ਹੈ।ਉਹਨਾਂ ਨੇ ਦੱਸਿਆ ਕਿ ਇਲਾਜ ਦੇ ਨਾਲ ਨਾਲ ਪੀੜਤਾਂ ਨੂੰ ਪਿਆਰ, ਸਨੇਹ ਅਤੇ ਸਹਿਯੋਗ ਦੀ ਲੋੜ ਹੁੁੰਦੀ ਹੈ।ਉਹਨਾਂ ਕਿਹਾ ਕਿ ਬਿਮਾਰੀ ਤੋਂ ਬਚਣ ਲਈ ਸੁਚੇਤ ਰਹਿੰਦੇ ਹੋਏ ਖੂਨਦਾਨ ਵੇਲੇ ਖੂਨ ਦਾ ਟੈਸਟ ਜਰੂਰ ਕਰਵਾ ਲੈਣਾ ਚਾਹੀਦਾ ਹੈ ਅਤੇ ਟੀਕਾ ਲਗਵਾਉਣ ਸਮੇਂ ਸਰਿੰਜ ਵਰਤਣ ਤੋਂ ਬਾਅਦ ਤੋੜ ਕੇ ਸੁੱਟ ਦੇਣੀ ਚਾਹੀਦੀ ਹੈ।ਪਿ੍ਰੰਸੀਪਲ ਰਵਿੰਦਰ ਕੌਰ ਬਮਰਾ ਨੇ ਮੈਂਬਰ ਇੰਚਾਰਜ ਡਾ. ਮਨਮੋਹਨ ਸਿੰਘ ਖੰਨਾ ਅਤੇ ਸ੍ਰ. ਅਮਰਜੀਤ ਸਿੰਘ ਦਾ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਕਿ ਏਡਜ ਦੀ ਲੜਾਈ ਨੂੰ ਇਕਜੁੱਟ ਹੋ ਕੇ ਜਿੱਤਿਆ ਜਾ ਸਕਦਾ ਹੈ।

Check Also

ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ

ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …

Leave a Reply