ਬਠਿੰਡਾ, 3 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ )- ਕੇਂਦਰ ਸਰਕਾਰ ਵਲੋਂ ਬਾਲ ਮਜ਼ਦੂਰੀ ਸਬੰਧੀ ਜੋ ਕਾਨੂੰਨ ਤਹਿਤ ਦੇਸ਼ ਵਿਚ ਬਾਲ ਮਜ਼ਦੂਰੀ ਉਪਰ ਪਾਬੰਦੀ ਲਗਾਈ ਗਈ ਹੈ, ਪ੍ਰੰਤੂੁ ਪਾਬੰਦੀ ਦੇ ਬਾਵਜੂਦ ਵੀਂ 14 ਸਾਲ ਤੋਂ ਘੱਟ ਉਮਰ ਦੇ ਬੱਚੇ ਆਮ ਤੌਰ ‘ਤੇ ਹੋਟਲਾਂ,ਦੁਕਾਨਾਂ ਤੇ ਹੋਰ ਰੇਹੜੀ ਵਾਲਿਆਂ ਕੋਲ ਮਜ਼ਬੂਰ ਹਨ ਕਿਉਂਕਿ ਇਕ ਤਾਂ ਪੇਟ ਦੀ ਭੁੱਖ ਹੈ ਤੇ ਨਾਲ ਹੀ ਗਰੀਬੀ ਦੀ ਹਾਲਤ ਵਿਚੋਂ ਗੁਜ਼ਰ ਰਹੇ ਹਨ। ਇਸ ਸਬੰਧੀ ਜਦੋਂ ਗਰੀਬ ਲੋਕ ਜਿਵੇਂਕਿ ਝੁੱਗੀ ਝੋਪੜੀ ਅਤੇ ਗਰੀਬੀ ਰੇਖਾ ਤੋਂ ਗੁਜ਼ਰ ਰਹੇ ਹਨ, ਨਾਲ ਗੱਲ ਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਗਰੀਬੀ ਰੇਖਾਂ ਤੋਂ ਹੇਠਾਂ ਰਹਿ ਰਹੇ ਲੋਕਾਂ ਨੂੰ ਸਹੂਲਤਾਂ ਨਹੀ ਦੇ ਰਹੀ ਅਤੇ ਨਾਂ ਹੀ ਉਨ੍ਹਾਂ ਦੇ ਬੱਚੇ ਸਕੂਲਾਂ ਵਿੱਚ ਪੜ੍ਹ ਸਕਦੇ ਹਨ। ਗਰੀਬ ਕਾਰਨ ਪੇਟ ਦੀ ਭੁੱਖ ਨੂੰ ਖ਼ਤਮ ਕਰਨ ਲਈ ਤਾਂ ਕੁਝ ਹੀਲਾ ਕਰਨਾ ਹੀ ਪੈਣਾ ਹੈ। ਜਿਵੇਂਕਿ ਇਕ ਕਹਾਵਤ ਹੈ ਕਿ ”ਪੇਟ ਪਈਆਂ ਰੋਟੀਆਂ ਸਭੇ ਗੱਲਾਂ ਖੋਟੀਆਂ” ਜਿਸ ਤਰ੍ਹਾਂ ਬਾਹਰਲੇ ਦੇਸਾਂ ਵਿਚ ਇਥੋ ਦੀਆਂ ਸਰਕਾਰਾਂ 18 ਸਾਲ ਤੱਕ ਦੇ ਬੱਚਿਆਂ ਨੂੰ ਮੁਫ਼ਤ ਪੜਾਈ ਤੇ ਪਾਲਣ ਪੋਸ਼ਣ ਦਾ ਖਰਚਾ ਦਿੰਦੀ ਹੈ ਜੇਕਰ ਸਰਕਾਰ ਚਾਹੇ ਤਾਂ ਇਨ੍ਹਾਂ ਗਰੀਬ ਬੱਚਿਆਂ ਦਾ ਪਾਲਣ ਪੋਸ਼ਣ ਅਤੇ ਪੜ੍ਹਾਈ ਦੀ ਜਿੰਮੇਵਾਰੀ ਲਵੇਂ ਤਾਂ ਕੋਈ ਵੀਂ ਮਾਂ ਪਿਉ ਆਪਣੇ ਬੱਚਿਆਂ ਨੂੰ ਮਜ਼ਦੂਰੀ ਵੱਲ ਨਹੀਂ ਧੱਕਦੇ ਪਰ ਸਰਕਾਰ ਕਾਨੂੰਨ ਤਾਂ ਬਨਾਉਣਾ ਜਾਣਦੀ ਹੈ, ਪਰ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਨਹੀਂ ਕਰ ਸਕਦੀ। ਜਿਸ ਕਰਕੇ ਉਨ੍ਹਾਂ ਨੂੰ ਆਪਣਾ ਪੇਟ ਪਾਲਣ ਲਈ ਬੱਚਿਆਂ ਤੋਂ ਬਾਲ ਮਜ਼ਦੂਰੀ ਕਰਵਾਉਣੀ ਪੈ ਰਹੀ ਹੈ।
Check Also
ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ
ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …
Punjab Post Daily Online Newspaper & Print Media