ਬਠਿੰਡਾ, 3 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ )- ਜਿਲ੍ਹਾ ਰੋਜਗਾਰ ਜਨਰੇਸ਼ਨ ਟਰੇਨਿੰਗ ਵਿਭਾਗ, ਬਠਿੰਡਾ ਅਤੇ ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਬਠਿੰਡਾ ਡਾ: ਅਮਰਜੀਤ ਕੌਰ,ਕੋਟਫੱਤਾ ਦੇ ਸਹਿਯੋਗ ਨਾਲ ਜਿਲ੍ਹਾ ਪ੍ਰਸ਼ਾਸਨ ਦੇ ਆਦੇਸ਼ ਅਨੁਸਾਰ ਸਸਸਸ ਮਹਿਰਾਜ(ਗ) ਵਿਖੇ ਮਾਸ ਕੋਸਲਿੰਗ ਅੱਜ 3 ਦਸਬੰਰ ਨੂੰ ਕੀਤੀ ਗਈ। ਜਿਸ ਵਿੱਚ ਲਗਭਗ 400 ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੋਕੇ ਤੇ ਗਤੀਵਿਧੀ ਕੋਆਰਡੀਨੇਟਰ ਬਲਜਿੰਦਰ ਸਿੰਘ (ਜਿਲਾ ਗਾਈਡੈਸ ਕੋਸਲਰ) , ਅਮਨਦੀਪ ਸਿੰਘ (ਯੰਗ ਪ੍ਰੋਫੈਸ਼ਨਲ ,ਜਿਲਾ ਰੋਜਗਾਰ ਅਫਸਰ) ਅਤੇ ਪ੍ਰੇਮ ਨਾਥ ਗਰਗ (ਮੈਨੇਜਰ ਲੀਡ ਬੈਕ, ਬਠਿੰਡਾ), ਸੁਖਵਿੰਦਰ ਸਿੰਘ ਕੋੜਾ(ਪ੍ਰੋ ਗੁਰੂਕਾਸ਼ੀ ਯੁਨੀਵਰਸਿਟੀ, ਤਲਵੰਡੀ ਸਾਬੋ), ਮਨਜੀਤ ਸਿੰਘ ਭੂੱਲਰ(ਪ੍ਰੋਫੈਸਰ ਸਰਕਾਰੀ ਪੋਲੀਟੈਕਨਿਕ, ਬਠਿੰਡਾ), ਕੈਪਟਨ ਗੁਰਤੇਜ ਸਿੰਘ (ਸੈਨਿਕ ਵੈਲਫੇਅਰ ਡਿਪਾਰਟਮੈਟ)ਨੇ ਵੱਖ ਵੱਖ ਖੇਤਰਾਂ ਸਬੰਧੀ ਮਹੱਤਵਪੂਰਨ ਜਾਣਕਾਰੀ ਸਮੂਹ ਸਟਾਫ ਅਤੇ ਵਿਦਿਆਰਥੀਆਂ ਨਾਲ ਸਾਂਝੀ ਕੀਤੀ।ਇਸ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਜਸਵੀਰ ਕੌਰ ਨੇ ਜਿਲਾ ਸਿੱਖਿਆ ਅਫ਼ਸਰ, ਰੋਜਗਾਰ ਅਫਸਰ, ਰਿਸੋਰਸ ਪਰਸਨਜ਼ ਦਾ ਇਸ ਗਤੀਵਿਧੀ ਲਈ ਧੰਨਵਾਦ ਕੀਤਾ ਅਤੇ ਨਾਲ ਹੀ ਇਹ ਆਸ ਕੀਤੀ ਕਿ ਵਿਦਿਆਰਥੀਆਂ ਲਈ ਅਜਿਹੇ ਚੰਗੇ ਪ੍ਰੋਗਰਾਮ ਭਵਿੱਖ ਵਿੱਚ ਹੁੰਦੇ ਰਹਿਣ। ਮੈਡਮ ਸ਼੍ਰੀਮਤੀ ਪਰਮਿੰਦਰਜੀਤ ਕੌਰ ਨੇ ਸਾਰੇ ਪ੍ਰੋਗਰਾਮ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਸੰਭਾਲਿਆ।
Check Also
ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …
Punjab Post Daily Online Newspaper & Print Media