Wednesday, March 25, 2026

ਬਠਿੰਡਾ ਜਿਲੇ ਨਾਲ ਸੰਬੰਧਤ ਅਧਿਅਪਕਾਂ ਵੱਲੋ ਇੱਕ ਰੋਜਾ ਭੁੱਖ ਹੜਤਾਲ 16 ਨੂੰ

ਬਠਿੰਡਾ, 4 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਆਪਣੀਆ ਮੰਗਾਂ ਨੂੰ ਲੈ ਕੇ ਐਸ ਐਸ ਏ/ਰਮਸਾ ਯੂਨੀਅਨ ਵੱਲੋ ਬਠਿੰਡਾ ਵਿਖੇ ਜਿਲਾ ਪੱਧਰੀ ਇੱਕ ਰੋਜਾ ਭੁੱਖ ਹੜਤਾਲ ਕਰਨ ਦਾ ਐਲਾਨ ਕਰ ਦਿੱਤਾ । ਯੂਨੀਅਨ ਦੇ ਪ੍ਰਧਾਨ ਬੇਅੰਤ ਸਿੰਘ ਫੂਲੇਵਾਲਾ ਨੇ ਦੱਸਿਆ ਕਿ ਅਧਿਆਪਕਾਂ ਦੇ ਸੰਘਰਸ਼ ਤੋ ਬਾਅਦ ਸਰਕਾਰ ਨਾਲ 27 ਨਵੰਬਰ ਨੂੰ ਬੈਠਕ ਹੋਈ ਸੀ ਜਿਸ ਵਿਚ ਸਿੱਖਿਆ ਮੰਤਰੀ ਨੇ 12 ਹਜਾਰ ਅਧਿਆਪਕਾਂ, ਹੈਡਮਾਸਟਰਾਂ ਅਤੇ ਲੈਬ ਅਟੈਡੈਟਾਂ ਦੀਆ ਸੇਵਾਵਾਂ ਰੇਗੂਲਰ ਕੀਤੇ ਜਾਣ ਦੀ ਗੱਲ ਕਹੀ ਸੀ ਪ੍ਰੰਤੂ ਸਰਕਾਰ ਵੱਲੋ ਸੇਵਾਵਾਂ ਰੇਗੂਲਰ ਕਰਨ ਸੰਬਧੀ ਕੋਈ ਨੌਟੀਫਿਕੇਸ਼ਨ ਜਾਰੀ ਨਹੀ ਕੀਤਾ ਗਿਆ ਜਿਸ ਕਾਰਨ ਅਧਿਆਪਕਾਂ ਵੱਲੋ ਲਗਾਤਾਰ ਸਘੰਰਸ ਕੀਤਾ ਜਾ ਰਿਹਾ ਹੈ ਇਸੇ ਲੜੀ ਤਹਿਤ 16 ਦਸੰਬਰ ਨੂੰ ਬਠਿੰਡਾ ਜਿਲੇ ਨਾਲ ਸੰਬੰਧਤ ਅਧਿਅਪਕਾਂ ਵੱਲੋ ਇੱਕ ਰੋਜ ਭੁੱਖ ਹੜਤਾਲ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਇਸ ਭੁੱਖ ਹੜਤਾਲ ਵਿਚ ਵੱਡੀ ਗਿਣਤੀ ਵਿਚ ਅਧਿਆਪਕ ਭਾਗ ਲੈਣਗੇ। ਇਸ ਸਮੇ ਉਹਨਾਂ ਨਾਲ ਜਤਿੰਦਰ ਕੁਮਾਰ, ਨਰੇਸ਼ ਕੁਮਾਰ, ਅਮਨਦੀਪ ਸਿੱਧੂ,ਸੁਭਾਸ਼ ਚੰਦ, ਮੈਡਮ ਨੀਰੂ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply