ਬਠਿੰਡਾ, 4 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪਿਛਲੇ ਕਾਫੀ ਅਰਸੇ ਤੋਂ ਗੁਰੂ ਗੋਬਿੰਦ ਸਟੱਡੀ ਸਰਕਲ ਵਿਦਿਆਰਥੀਆਂ ਵਿਚ ਸਰਬਪੱਖੀ ਸਖਸ਼ੀਅਤ, ਨੈਤਿਕ ਕਦਰਾਂ ਕੀਮਤਾਂ ਦੀ ਬਹਾਲੀ, ਨਸ਼ੇ ਰਹਿਤ ਸਮਾਜ ਦੀ ਸਿਰਜਨਾ ਅਤੇ ਸਮਾਜ ਵਿਚਲੀਆਂ ਬੁਰਿਆਈਆਂ ਬਾਰੇ ਸੁਚੇਤ ਕਰਨ ਹਿੱਤ ਅੰਤਰ ਸਕੂਲ ਯੁਵਕ ਮੇਲੇ ਦਾ ਅਯੋਜਿਨ ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਿਵਲ ਸਟਸ਼ਨ ਬਠਿੰਡਾ ਵਿਖੇ ਕੀਤਾ ਗਿਆ ਜਿਸ ਵਿਚ ਤਕਰੀਬਨ 350..ਸਕੂਲਾਂ ਦੇ 3253 ਵਿਦਿਆਰਥੀਆਂ ਨੇ ਭਾਗ ਲਿਆ।ਇਸ ਮੌਕੇ ਕਰਾਏ ਗਏ ਕਵਿਤਾ, ਕਵੀਸ਼ਰੀ, ਦਸਤਾਰ ਅਤੇ ਕੁਇਜ਼ (ਗੁਰਮਤਿ ਪ੍ਰਸ਼ਨੋਤਰੀ) ਮੁਕਾਬਲਿਆਂ ਦੇ ਨਤੀਜਿਆਂ ਵਿਚ ਕਵਿਤਾ ਮੁਕਾਬਲਾ ਜੁਨੀਅਰ ਵਿਚੋਂ ਸਮਿੰਦਰ ਸਿੰਘ ਗੁਰੂ ਰਾਮ ਦਾਸ ਪਬਲਿਕ ਸਕੂਲ ਲਹਿਰਾ ਮੁਹੱਬਤ ਨਵਦੀਪ ਸਿੰਘ ਬਾਬਾ ਫਰੀਦ ਪਬਲਿਕ ਸਕੂਲ ਬੰਿਠੰਡਾ, ਅਵਨੀਤ ਕੌਰ ਭਾਈ ਮਸਤਾਨ ਪਬਲਿਕ ਸਕੂਲ ਪੱਕਾ ਕਲਾਂ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ‘ਤੇ ਰਹੇ। ਸੀਨੀਅਰ ਵਿਚੋਂ ਰਮਨਦੀਪ ਕੌਰ ਸ.ਸ.ਸ. ਮਾਨ (ਬਾਦਲ), ਰੂਹੀ ਸਿੰਘ ਮਾਤਾ ਸਾਹਿਬ ਕੌਰ ਸੀਨੀਅਰ ਸੈਕੰਡਰੀ ਕੰਨਿਆ ਕਾਲਜੇਟ ਸਕੂਲ ਤਲਵੰਡੀ ਸਾਬੋ ਅਤੇ ਸੰਦੀਪ ਕੌਰ ਬਾਬਾ ਫਰੀਦ ਸ.ਸ ਸਕੂਲ ਦਿਉਣ ਨੇ ਪਹਿਲਾ,ਦੁਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਕਵੀਸ਼ਰੀ ਮੁਕਾਬਲੇ ਵਿਚ ਸਰਬਜੋਤ ਸਿੰਘ ਅਨਮੋਲਪ੍ਰੀਤ ਸਿੰਘ, ਦਵਿੰਦਰ ਸਿੰਘ ਬਾਬਾ ਫਰੀਦ ਸੀਨੀਅਰ ਸੈਕੰਡਰੀ ਸਕੂਲ ਦਿਉਣ, ਹਰਪ੍ਰੀਤ ਕੌਰ, ਕੁਲਵਿੰਦਰ ਕੌਰ, ਅਮ੍ਰਿਤਪਾਲ ਕੌਰ ਖਾਲਸਾ ਲੜਕੀਆਂ ਸੀਨੀਅਰ ਸੈਕੰਡਰੀ.ਸਕੂਲ ਤਲਵੰਡੀ ਸਾਬੋ ਅਤੇ ਜਸਪ੍ਰੀਤ ਕੌਰ, ਏਕਮਜੋਤ ਕੌਰ, ਰਾਜਵੀਰ ਕੌਰ ਭਾਈ ਮਸਤਾਨ ਸਿੰਘ ਪਬਲਿਕ ਸਕੂਲ ਪੱਕਾ ਕਲਾਂ ਨੇ ਪਹਿਲਾ,ਦ ੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ।ਦਸਤਾਰ ਮਕਾਬਲਾ ਜੁਨੀਅਰ ਵਿਚ ਕੁਲਦੀਪ ਸਿੰਘ ਗੁਰੂ ਨਾਨਕ ਪਬਲਿਕ ਸਕੂਲ ਸੀਨੀਅਰ ਸੈਕੰਡਰੀ ਬਠਿੰਡਾ, ਪ੍ਰੀਤਪਾਲ ਸਿੰਘ ਬਾਬਾ ਫਰੀਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ, ਦਵਿੰਦਰਜੀਤ ਸਿੰਘ ਸੰਤ ਬਾਬਾ ਫਤਹਿ ਸਿੰਘ ਪਬਲਿਕ ਸਕੂਲ ਬੱਲੋ ਨੇ ਪਹਿਲਾ, ਦੁਸਰਾ ਅਤੇ ਤੀਸਰਾ ਸਥਾਨ ਲਿਆ।ਸੀਨੀਅਰ ਵਿਚੋਂ ਪੁਨੀਤ ਸ਼ਰਮਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ, ਕੰਵਰ ਨੌਨਿਹਾਲ ਸਿੰਘ ਗੁਰੂ ਰਾਮ ਦਾਸ ਪਬਲਿਕ ਸਕੂਲ ਲੈਹਰਾ ਮੁਹੱਬਤ ਅਤੇ ਹਰਨੇਕ ਸਿੰਘ ਸੰਤ ਬਾਬਾ ਫਤੇਹਿ ਸਿੰਘ ਪਬਲਿਕ ਸਕੂਲ ਬੱਲੋ ਨੇ ਪਹਿਲਾ, ਦੁਸਰਾ ਅਤੇ ਤੀਸਰਾ ਸਥਾਨ ਲਿਆ । ਲੜਕੀਆਂ ਵਿਚੋਂ ਪ੍ਰਨਪ੍ਰੀਤ ਕੌਰ ਸੰਤ ਫਤਹਿ ਸਿੰਘ ਪਬਲਿਕ ਸਕੂਲ ਬੱਲੋ, ਸੰਦੀਪ ਕੌਰ ਬਾਬਾ ਫਰੀਦ ਸ.ਸ.ਸ ਸਕੂਲ ਦਿਉਣ ਅਤੇ ਲਵਨੀਤ ਕੌਰ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਬਾਦਲ ਪਹਿਲਾ ਦੁਸਰਾ ਅਤੇ ਤੀਸਰਾ ਸਥਾਨ ‘ਤੇ ਰਹੇ। ਕੁਇਜ ਵਿਚੋਂ ਮਨਜਿੰਦਰ ਕੌਰ, ਹਰਪ੍ਰੀਤ ਕੌਰ ਖਾਲਸਾ ਸੀਨੀਅਰ.ਸੈਕੰਡਰੀ ਸਕੂਲ ਲੜਕੀਆਂ ਤਲਵੰਡੀ ਸਾਬੋ, ਰੂਹੀ ਸਿੰਘ, ਲਵਪ੍ਰੀਤ ਕੌਰ ਸੀਨੀਅਰ ਸੈਕੰਡਰੀ ਸਾਹਿਬ. ਕੌਰ ਜੀ ਤਲਵੰਡੀ ਸਾਬੋ ਅਤੇ ਬਲਵਿੰਦਰ ਕੌਰ, ਜਸ਼ਨਪ੍ਰਤ ਕੌਰ , ਸੰਤ ਫਤਹਿ ਸਿੰਘ ਪਬਲਿਕ ਸਕੂਲ ਬੱਲੋ ਪਹਿਲੇ, ਦੁਸਰੇ ਅਤੇ ਤੀਸਰੇ ਸਥਾਨ ਤੇ ਰਹੇ ।
ਇਸ ਮੌਕੇ ਅਗਸਤ ਵਿਚ ਹੋਏ ਇਮਤਿਹਾਨ ਵਿੱਚ ਚੰਗੀਆਂ ਪ੍ਰਾਪਤੀਆਂ ਸਥਾਨ ਪ੍ਰਾਪਤ ਕਰਨ ਵਾਲੇ ਅਤੇ ਮੈਰਿਟ ਵਿਚ ਆਉਣ ਵਾਲੇ ਵਿਦਿਆਰਥੀਆਂ ਨੂੰ ਨਗਦੀ ਇਨਾਮ ਅਤੇ ਦੀਵਾਰ ਘੜੀ ਅਤੇ ਘੜੀਆਂ ਆਦਿ ਨਾਲ ਸਨਮਾਨਤ ਕੀਤਾ ਗਿਆ ।ਪੁਰੇ ਕਾਰਜ ਦਾ ਸੰਚਾਲਨ ਸਕਾਡਨ ਲੀਡਰ ਬਲਵੰਤ ਸਿੰਘ ਮਾਨ (ਸੇਵਾ ਮੁਕਤ) ਖੇਤਰ ਪ੍ਰਧਾਨ ਬਲਵੰਤ ਸਿੰਘ ਕਾਲਝਰਾਣੀ ਸਕੱਤਰ ਅਤੇ ਸ਼ਿਵਰਾਜ ਸਿੰਘ ਜੋਨਲ ਪ੍ਰਧਾਨ ਨੇ ਕਤਿਾ । ਕਾਰਜ ਦੀ ਸਮਾਪਤੀ ਕਰਦਿਆਂ ਬਲਵੰਤ ਸਿੰਘ ਮਾਨ ਨੇ ਸਭ ਦਾ ਧੰਨਵਾਦ ਕੀਤਾ ਅਤੇ ਅੱਗੇ ਲਈ ਵੀ ਅਜਿਹੇ ਸਹਿਯੋਗ ਲਈ ਉਮੀਦ ਕੀਤੀ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media