Wednesday, March 25, 2026

ਕਿਸਾਨਾਂ ਵਲੋਂ ਲਲਕਾਰ ਰੈਲੀਆ ਤੋ ਬਾਅਦ ਪਿੰਡ ਬਾਦਲ ਵਿਖੇ ਲੱਗਣਗੇ ਪੱਕਾ ਮੋਰਚਾ

PPN0412201503

ਬਠਿੰਡਾ, 4 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਚਿੱਟੇ ਮੱਛਰ ਕਾਰਨ ਬਰਬਾਦ ਹੋਈ ਫਸਲ ਦੇ ਮੁਆਵਜੇ ਕਿਸਾਨਾਂ ਨੂੰ ਨਾ ਮਿਲਣ ਕਾਰਨ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਵੱਲੋ ਸਰਕਾਰ ਖਿਲਾਫ ਲਲਕਾਰ ਰੈਲੀ ਕਰਨ ਦਾ ਐਲਾਨ ਕੀਤਾ ਗਿਆ। ਯੂਨੀਅਨ ਦੇ ਜਿਲਾ ਪ੍ਰਧਾਨ ਬਲਦੇਵ ਸਿੰਘ ਭਾਈ ਰੂਪਾ ਨੇ ਕਿਹਾ ਕਿ ਪਿਛਲੇ ਦਿਨੀ ਚਿੱਟੇ ਮੱਛਰ ਕਾਰਨ ਬਰਬਾਦ ਹੋਈ ਨਰਮੇ ਦੀ ਫਸਲ ਦੇ ਖਰਾਬੇ ਦੇ ਚੈਕਾਂ ਦਾ ਚੌਥਾ ਹਿੱਸਾ ਵੀ ਕਿਸਾਨ ਨੂੰ ਨਹੀ ਵੱਡਿਆ ਗਿਆ ਅਤੇ ਜੋ ਚੈਕ ਵੱਡੇ ਗਏ ਉਹ ਕੈਸ਼ ਨਹੀ ਹੋ ਰਹੇ ਕਈ ਅਜਿਹੇ ਵਿਅਕਤੀਆ ਦੇ ਨਾਮ ਤੇ ਚੈਕ ਦਿੱਤੇ ਗਏ ਹਨ ਜਿਨਾਂ ਦੀ ਮੌਤ ਹੋਈ ਨੂੰ ਕਈ ਕਈ ਸਾਲ ਹੋ ਚੁੱਕੇ ਹਨ ਮੁਆਵਜੇ ਸੰਬਧੀ ਮਿਲ ਰਹੇ ਚੈਕਾਂ ਵਿਚ ਵਿਚਲੀਆ ਉਣਤਾਈਆ ਨੂੰ ਦੂਰ ਕਰਨ ਵਾਰ ਵਾਰ ਪ੍ਰਸ਼ਾਸ਼ਨਿਕ ਅਧਿਕਾਰੀਆ ਨੂੰ ਮਿਲਿਆ ਜਾ ਰਿਹਾ ਹੈ ਪਰ ਉਨ੍ਹਾਂ ਕੋਈ ਕਾਰਵਾਈ ਨਹੀ ਕੀਤੀ ਜਾ ਰਹੀ।ਉਨ੍ਹਾਂ ਕਿਹਾ ਸਰਕਾਰ ਕਿਸਾਨ ਨੂੰ ਪ੍ਰਤੀ ਏਕੜ 40 ਹਜਾਰ ਰੁਪਏ ਅਤੇ ਮਜਦੂਰਾਂ ਨੂੰ 20 ਹਜਾਰ ਰੁਪਏ ਪ੍ਰਤੀ ਪਰਿਵਾਰ ਮੁਆਵਜਾ ਦੇਵੇ ਅਤੇ ਕਿਸਾਨਾਂ ਦਾ ਸਰਕਾਰੀ ਅਤੇ ਗੈਰ ਸਰਕਾਰੀ ਕਰਜਾ ਮਾਫ ਕੀਤਾ ਜਾਵੇ।ਉਹਨਾਂ ਕਿਹਾ ਕਿਸਾਨਾਂ ਅਤੇ ਮਜਦੂਰ ਦੀਆ ਜਾਇਜ ਮੰਗਾਂ ਨੂੰ ਮਨਾਉਣ ਲਈ 16 ਦਸੰਬਰ ਨੂੰ ਬਰਨਾਲਾਂ ਅਤੇ 18 ਦਸੰਬਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਲਲਕਾਰ ਰੈਲੀਆ ਕੀਤੀ ਜਾਣਗੀਆ। ਇਹਨਾਂ ਰੈਲੀਆ ਤੋ ਬਾਅਦ ਕਿਸਾਨਾਂ ਅਤੇ ਮਜਦੂਰਾਂ ਵੱਲੋ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਿਖੇ ਪੱਕਾ ਮੋਰਚਾ ਲਾਇਆ ਜਾਵੇਗਾ ਉਹਨਾਂ ਕਿਹਾ ਕਿ ਪਿੰਡ ਬਾਦਲ ਵਿਖੇ ਪੱਕਾ ਮੋਰਚੇ ਦੀ ਤਾਰੀਕ ਸੰਬਧੀ ਜਲਦ ਹੀ ਐਲਾਨ ਕੀਤਾ ਜਾਵੇਗਾ ਇਸ ਸਮੇ ਉਨ੍ਹਾ ਨਾਲ ਸਿੰਕਦਰ ਸਿੰਘ ਮਲਕਾਣਾ, ਜਗਸੀਰ ਸਿੰਘ ਨਰੂਆਣਾ, ਮਨਦੀਪ ਸਿੰਘ ਗੁਲਾਬਗੜ੍ਹ, ਹਰਵਿੰਦਰ ਸਿੰਘ ਕੋਟਲੀ, ਹਰਦੇਵ ਸਿੰਘ ਗਹਿਰੀ ਬੁੱਟਰ, ਬੂਟਾਂ ਸਿੰਘ ਤੁੰਗਵਾਲੀ, ਬਲਵਿੰਦਰ ਸਿੰਘ ਜੇਠੂਕੇ, ਗੁਰਨਾਮ ਸਿੰਘ ਰਾਮਪੁਰਾ ਆਦਿ ਮੌਜੂਦ ਸਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply