Wednesday, September 30, 2026

40 ਪਿੰਡਾਂ ਦੀਆਂ ਪੰਚਾਇਤਾਂ, ਲਾਭਪਾਤਰੀਆਂ ਤੇ ਮੋਟੀਵੇਟਰਾਂ ਨੂੰ ਪਿੰਡ ਬਾਘੇਵਾਲਾ ਦਾ ਟੂਰ ਕਰਵਾਇਆ

PPN0412201511

PPN0412201512

ਫਾਜ਼ਿਲਕਾ, 4 ਦਸੰਬਰ (ਵਨੀਤ ਅਰੋੜਾ)- ਡਿਪਟੀ ਕਮਿਸ਼ਨਰ ਸ. ਰਵਿੰਦਰ ਸਿੰਘ ਆਈ.ਏ.ਐਸ. ਦੀ ਯੋਗ ਅਗਵਾਈ ਅਤੇ ਵਧੀਕ ਡਿਪਟੀ ਕਮਿਸ਼ਨਰ ( ਵਿਕਾਸ) ਸ਼੍ਰੀ ਵਿਪੁਲ ਉਜਵਲ ਦੇ ਯਤਨਾਂ ਸਦਕਾ ਪਿੰਡ ਬਾਘੇ ਵਾਲਾ ਵਿਖੇ ਜ਼ਿਲ੍ਹਾ ਫਾਜ਼ਿਲਕਾ ਦੇ 40 ਪਿੰਡਾਂ ਦੀਆਂ ਪੰਚਾਇਤਾਂ, ਲਾਭਪਾਤਰੀਆਂ ਅਤੇ ਮੋਟੀਵੇਟਰਾਂ ਲਈ ਐਕਸ-ਪੋਜੀਅਰ ਟੂਰ ਕਰਵਾਇਆ ਗਿਆ। ਪਿੰਡ ਬਾਘੇ ਵਾਲਾ ਵਿਚ ਵਰਲਡ ਬੈਂਕ ਦੀ ਟੀਮ ਵੱਲੋਂ 29 ਨਵੰਬਰ 2015 ਨੂੰ ਦੌਰਾ ਕੀਤਾ ਗਿਆ ਸੀ। ਉਨ੍ਹਾਂ ਵੱਲੋਂ ਸਵੱਛ ਭਾਰਤ ਅਭਿਆਨ ਅਧੀਨ ਬਣ ਰਹੀਆਂ ਆਈ.ਐਚ.ਐਚ.ਐਲ ਦੀ ਬਣਤਰ ਦੀ ਗੁਣਵਤਾ ਸਬੰਧੀ ਸ਼ਲਾਘਾ ਕੀਤੀ ਗਈ ਸੀ।ਨਿਗਰਾਨ ਇੰਜੀਨੀਅਰ ਸ. ਮੇਜਰ ਸਿੰਘ, ਕਾਰਜਕਾਰੀ ਇੰਜੀਨੀਅਰ ਸ਼੍ਰੀ ਰਵਿੰਦਰ ਕੁਮਾਰ ਅਤੇ ਕਾਰਜਕਾਰੀ ਇੰਜੀਨੀਅਰਰ ਸ. ਗੁਰਪ੍ਰੀਤ ਸਿੰਘ ਦੀ ਹਾਜ਼ਰੀ ਵਿਚ ਸ਼੍ਰੀਮਤੀ ਸੇਵਿਆ ਸ਼ਰਮਾ ਅਤੇ ਸ੍ਰੀ ਪ੍ਰਵੀਨ ਗਾਂਧੀ (ਐਚ.ਆਰ.ਡੀ.ਸਪੈਸ਼ਲਿਸਟ) ਵੱਲੋਂ ਪਿੰਡ ਦੀਆਂ ਬਣੀਆਂ ਆਈ.ਐਚ.ਐਚ.ਐਲ ਬਾਰੇ ਬਾਕੀ ਪੰਚਾਇਤਾਂ ਅਤੇ ਮੋਟੀਵੇਟਰਾਂ ਨੂੰ ਪ੍ਰੇਰਿਤ ਕੀਤਾ ਗਿਆ ਤਾਂ ਜੋ ਪਿੰਡਾਂ ਵਿਚ ਲੋਕਾਂ ਨੂੰ ਪਖ਼ਾਨੇ ਬਣਾਉਣ ਲਈ ਪ੍ਰੇਰਿਤ ਕਰਕੇ ਸਵੱਛ ਭਾਰਤ ਅਭਿਆਨ ਤਹਿਤ ਲੋਕਾਂ ਨੂੰ ਸਫ਼ਾਈ ਲਈ ਪ੍ਰੇਰਿਆ ਜਾ ਸਕੇ। ਇਸ ਮੌਕੇ ਹੋਰਨਾਂ ਤੋ ਇਲਾਵਾ ਸ. ਸੁਖਵਿੰਦਰ ੰਿਸੰਘ ਬਰਾੜ ਸਰਪੰਚ ਪਿੰਡ ਬਾਘੇਵਾਲਾ ਅਤੇ ਸ. ਸੁਖਪਾਲ ਸਿੰਘ ਮੋਟੀਵੇਟਰ ਵੀ ਹਾਜਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply