Wednesday, September 30, 2026

ਸਰਕਾਰੀ ਸੀਨੀ: ਸੈਕੰ: ਸਕੂਲ ਕੋਟ ਬਾਬਾ ਦੀਪ ਸਿੰਘ ਵਿਖੇ ਏਡਜ਼ ਦਿਵਸ ਮਨਾਇਆ

PPN0412201513ਅੰਮ੍ਰਿਤਸਰ, 2 ਦਸੰਬਰ (ਗੁਰਚਰਨ ਸਿੰਘ)- ਮਾਨਯੋਗ ਜਿਲਾ ਸਾਇੰਸ ਸੁਪਰਵਾਈਜਰ ਸ੍ਰੀਮਤੀ ਸੁਦੀਪ ਕੋਰ ਦੇ ਹੁਕਮਾਂ ਅਨੁਸਾਰ ਸਰਕਾਰੀ ਸੀਨੀ: ਸਕੈਡੰਰੀ ਸਕੂਲ ਕੋਟ ਬਾਬਾ ਦੀਪ ਸਿੰਘ (ਲੜਕੇ) ਵਿਖੇ ਪ੍ਰਿਸੀਪਲ ਸ੍ਰੀਮਤੀ ਮੋਨਿਕਾ ਦੀ ਅਗਵਾਈ ਵਿਚ ਏਡਜ਼ ਡੇਅ ਮਨਾਇਆ ਗਿਆ।ਇਸ ਦੌਰਾਨ ਵਿਦਿਆਰਥੀਆ ਦੇ ਭਾਸ਼ਨ ਅਤੇ ਪੋਸਟਰ ਮੁਕਾਬਲੇ ਵੀ ਕਰਵਾਏ ਗਏ।ਸਾਇੰਸ ਅਧਿਆਪਕ ਸ੍ਰੀਮਤੀ ਰਮਨਦੀਪ ਕੋਰ ਅਤੇ ਸ੍ਰੀਮਤੀ ਵਨੀਤਾ ਜੁਲਕਾ ਵੱਲੋ ਏਡਜ਼ ਦੀ ਬਿਮਾਰੀ ਦੇ ਲੱਛਣ, ਕਾਰਣ ਅਤੇ ਬਚਾਅ ਸੰਬਧੀ ਜਾਣਕਾਰੀ ਦਿੱਤੀ ਗਈ ਅਤੇ ਮੈਥ ਲੈਕਚਰਾਰ ਸ੍ਰੀਮਤੀ ਮਨਜੀਤ ਕੋਰ ਏਡਜ਼ ਦੇ ਰੋਗੀਆਂ ਨਾਲ ਸੰਵੈਦਨਸ਼ੀਲ ਤਰੀਕੇ ਨਾਲ ਵਰਤਾਉ ਕਰਨ ਬਾਰੇ ਪੇ੍ਰਿਰਤ ਕੀਤਾ।ਪ੍ਰਿਸੀਪਲ ਵੱਲੋ ਵਿਦਿਆਰਥੀਆਂ ਨੂੰ ਇਸ ਬਿਮਾਰੀ ਤੋ ਹਮੇਸ਼ਾਂ ਆਪਣੇ ਆਪ ਨੂੰ ਦੂਰ ਰੱਖਣ ਪ੍ਰਣ ਕਰਵਾਇਆ।ਸਕੂਲ ਵਿਚ ਹੋਏ ਮੁਕਾਬਲਿਆਂ ਵਿਚ ਅਰਸ਼ਦੀਪ ਸਿੰਘ (ਅੱਠਵੀ),ਅੰਮ੍ਰਿਤਪਾਲ ਸਿੰਘ (ਛੇਵੀ)ਅਤੇ ਸੁਖਦੇਵ ਸਿੰਘ (ਦੱਸਵੀ) ਨੇ ਕ੍ਰਮਵਾਰ ਪਹਿਲਾ ਦੁਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ ਅਤੇ ਪ੍ਰਿਸੀਪਲ ਵੱਲੋ ਜੇਤੂ ਬੱਚਿਆਂ ਨੂੰ ਇਨਾਮ ਦਿਤੇ ਗਏ ਅਤੇ ਅੱਗੇ ਤੋ ਵੀ ਉਚੇਰੀਆਂ ਪ੍ਰਾਪਤੀਆਂ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply