ਅੰਮ੍ਰਿਤਸਰ, 4 ਦਸੰਬਰ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਰਤਾਨੀਆਂ ਦੇ ਪੋਲੈਂਡ ਵਿੱਚ ਇਕ ਸਿੱਖ ਨੌਜਵਾਨ ਤੇ ਨਸਲੀ ਹਮਲਾ ਹੋਣ ‘ਤੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।ਉਨ੍ਹਾਂ ਕਿਹਾ ਕਿ ਪ੍ਰਿੰਟ ਮੀਡੀਏ ਵਿੱਚ ਇਕ ਛਪੀ ਖਬਰ ਮੁਤਾਬਿਕ ਬਰਤਾਨੀਆ ਦੇ ਇਕ 25 ਸਾਲਾ ਦਸਤਾਰਧਾਰੀ ਇੰਜੀਨੀਅਰ ਨਵ ਸਾਹਨੀ ਦੇ ਕਰਾਕੋ ਵਿਖੇ ਕਿਸੇ ਕਲੱਬ ਦੇ ਬਾਹਰ ਬਾਊਂਸਰ ਨੇ ਉਨਾਂ ਨੂੰ ਦਸਤਾਰ ਬੰਨ੍ਹੀ ਹੋਣ ਕਾਰਣ ਮੁਸਲਿਮ ਅੱਤਵਾਦੀ ਕਹਿ ਕੇ ਚਿਹਰੇ ਤੇ ਮੁੱਕਾ ਮਾਰ ਦਿੱਤਾ ਜੋ ਬਹੁਤ ਹੀ ਮੰਦਭਾਗੀ ਤੇ ਦੁੱਖਦਾਈ ਘਟਨਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਵਿਦੇਸ਼ਾਂ ਵਿੱਚ ਸਿੱਖਾਂ ਨੂੰ ਅੱਤਵਾਦੀ ਕਹਿ ਕੇ ਇਸ ਤਰ੍ਹਾਂ ਦੇ ਹਮਲੇ ਹੁੰਦੇ ਆ ਰਹੇ ਹਨ ਜੋ ਉਚਿੱਤ ਨਹੀਂ ਹੈ।ਉਨ੍ਹਾਂ ਵਿਦੇਸ਼ ਦੀਆਂ ਸੋਸ਼ਲ ਸਿ’ਖ ਸੁਸਾਇਟੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿ’ਥੇ ਕਿਤੇ ਵੀ ਕਿਸੇ ਮੁਲਕ ਵਿੱਚ ਸਿੱਖ ਵਸੇ ਹੋਏ ਹਨ ਉਹ ਉਥੋਂ ਦੇ ਬਾਸ਼ਿੰਦਿਆਂ ਨੂੰ ਸਿੱਖਾਂ ਦੇ ਲਿਬਾਸ, ਰਹਿਣੀੁਬਹਿਣੀ ਤੇ ਸਖਸ਼ੀਅਤ ਤੋਂ ਜਾਣੂੰ ਕਰਵਾਉਣ ਤਾਂ ਜੋ ਉਨ੍ਹਾਂ ਦੀ ਸਹੀ ਪਹਿਚਾਣ ਹੋ ਸਕੇ।ਉਨ੍ਹਾਂ ਬਰਤਾਨੀਆਂ ਦੀ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਐਸੇ ਵਿਅਕਤੀ ਜੋ ਵਿਦੇਸਾਂ ਵਿੱਚ ਵਸਦੇ ਸਿੱਖਾਂ ਤੇ ਦੂਸਰੇ ਦੇਸ਼ ਦੇ ਵਿਅਕਤੀਆਂ ਨੂੰ ਨਸਲੀ ਟਿੱਪਣੀਆਂ ਕਾਰਣ ਜ਼ਲੀਲ ਕਰਕੇ ਆਪਣੇ ਦੇਸ਼ ਦਾ ਸਿਰ ਝੁਕਾਉਂਦੇ ਹਨ ਉਨ੍ਹਾਂ ਨੂੰ ਕਾਨੂੰਨ ਅਨੁਸਾਰ ਸਖ਼ਤ ਸਜ਼ਾਵਾਂ ਦੇਵੇ ਤਾਂ ਜੋ ਬਾਰੁਬਾਰ ਐਸੀਆਂ ਅਨਹੋਣੀਆਂ ਘਟਨਾਵਾਂ ਨਾ ਵਾਪਰਨ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media