ਬਠਿੰਡਾ, 6 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਜਿਲ੍ਹਾ ਬਠਿੰਡਾ ਦੀ ਮੀਟਿੰਗ ਲਹਿਰ ਦੇ ਪ੍ਰਮੁੱਖ ਸੇਵਾਦਾਰ ਜਸਕਰਨ ਸਿੰਘ ਸਿਵੀਆਂ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਹਾਜੀ ਰਤਨ ਵਿਖੇ ਹੋਈ। ਇਸ ਮੀਟਿੰਗ ਵਿਚ ਬੀਤ ਰਿਹਾ ਸਾਲ 2015 ਦਾ ਲੇਖਾ ਜੋਖਾ ਕੀਤਾ ਗਿਆ।ਮੀਟਿੰਗ ਨੂੰ ਸੰਬੋਧਨ ਕਰਦਿਆਂ ਜਸਕਰਨ ਸਿੰਘ ਸਿਵੀਆਂ ਨੇ ਹਰ ਇਕ ਵਰਕਰ ਨੂੰ ਨਸ਼ਿਆਂ ਦੇ ਖਿਲਾਫ਼ ਦ੍ਰਿੜਤਾ ਨਾਲ ਪਹਿਰਾ ਦੇਣ ਵਾਸਤੇ ਕਿਹਾ। ਉਨ੍ਹਾਂ ਕਿਹਾ ਕਿ ਜਦੋਂ ਮਨੁੱਖ ਦਾ ਮਾਨਸਿਕ ਪੱਧਰ ਗਿਰ ਜਾਵੇ।ਉਦੋਂ ਹੀ ਨਸ਼ੇ ਆਦਿ ਘੇਰਾ ਪਾ ਲੈਂਦੇ ਹਨ ।ਚੰਗੀ ਸੋਚ ਮਨੁੱਖ ਨੂੰ ਚੰਗਾ ਕਰਨ ਵਾਸਤੇ ਪ੍ਰੇਰਤ ਕਰਦੀ ਹੈ।ਜੋ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜ ਕੇ ਹੀ ਕੀਤਾ ਜਾ ਸਕਦਾ ਹੈ। ਸਲਾਨਾ ਸਮਾਗਮ ਹਰ ਸਾਲ ਦੀ ਤਰ੍ਹਾਂ ਕਰਵਾਉਣ ਬਾਰੇ ਵਰਕਰਾਂ ਨੂੰ ਅਪੀਲ ਕੀਤੀ ਕਿ ਇਸ ਚੰਗੇ ਕਾਰਜ ਪ੍ਰਤੀ ਸਾਨੂੰ ਸਾਰਿਆਂ ਨੂੰ ਹੀ ਸੁਹਿਰਦ ਹੋਣਾ ਚਾਹੀਦਾ ਹੈ। ਪਿੰਡ ਪਿੰਡ ਜਾ ਕੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਰੁਝਾਨਾ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ, ਤਾਂ ਕਿ ਸਮਾਜ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਗੱਲ ਤੋਂ ਜਾਗੂਰਕ ਕੀਤਾ ਜਾਵੇ ਕਿ ਨਸ਼ੇ ਆਰਥਿਕ, ਸਮਾਜਿਕ ਤੌਰ ‘ਤੇ ਇੱਜ਼ਤਾਂ ਨਾਲ ਖਿਲਵਾੜ ਕਰਦੇ ਹਨ। ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ‘ਤੇ ਵੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਨਸ਼ਾ ਮੁਕਤ ਸਮਾਜ ਸਿਰਜਣ ਦਾ ਸੱਦਾ ਦਿੱਤਾ ਗਿਆ।
ਇਸ ਮੌਕੇ ਜਿਲ੍ਹਾ ਭਰ ਤੋਂ ਵਰਕਰਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ।ਮੀਟਿੰਗ ਵਿਚ ਵੱਖ ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ ਅਤੇ ਸਲਾਨਾ ਸਮਾਗਮ ਵਿਚ ਚੰਗੇ ਵਿਦਵਾਨ ਸੱਦਣ ਬਾਰੇ ਕਿਹਾ, ਨਾਲ ਹੀ ਪ੍ਰਣ ਕੀਤਾ ਕਿ ਸਾਰੇ ਵਰਕਰ ਆਪਣੀ ਜਿੰਮੇਵਾਰੀ ਨਾਲ ਲੌਕਾਂ ਨੂੰ ਲਾਮਬੰਦ ਕਰਨਗੇ। ਬੋਲਣ ਵਾਲੇ ਬੁਲਾਰਿਆਂ ਵਿਚ ਹਾਕਮ ਸਿੰਘ ਏ ਐਸ ਆਈ, ਅਜੀਤਪਾਲ ਸਿੰਘ ਭੁੱਚੋਂ, ਪ੍ਰਿਤਪਾਲ ਸਿੰਘ ਮਹਿਮਾ ਸਰਜਾ, ਸੁਖਦੇਵ ਸਿੰਘ ਚੱਕੀਵਾਲੇ, ਨਿਰਮਲ ਸਿੰਘ ਜਿਉਂਦ, ਜਸਕਰਨ ਸਿੰਘ ਭੁੱਚੋ ਖੁਰਦ, ਇਕਬਾਲ ਸਿੰਘ ਸੋਨੀ, ਜਗਜੀਤ ਸਿੰਘ ਸਾਬਕਾ ਸਰਪੰਚ ਮਹਿਮਾ ਸਰਜਾ ਆਦਿ ਸਨ। ਇਸ ਤੋਂ ਇਲਾਵਾ ਅਜੀਤ ਸਿੰਘ ਬਹਿਮਣ ਦੀਵਾਨਾ, ਸਤਨਾਮ ਸਿੰਘ ਬਹਿਮਣ ਦੀਵਾਨਾ, ਬੂਟਾ ਸਿੰਘ ਸਿਵੀਆਂ, ਸਮਸੇਰ ਸਿੰਘ ਸਬ ਇੰਸਪੈਕਟਰ ਪੰਜਾਬ ਪੁਲਿਸ, ਮਨਜੀਤ ਸਿੰਘ ਢੇਲਵਾਂ, ਬੂਟਾ ਸਿੰਘ ਫੂਸਮੰਡੀ, ਜਗਜੀਤ ਸਿੰਘ ਜੱਗਾ, ਗੁਰਤੇਜ ਸਿੰਘ ਮਹਿਮਾ ਸਰਜਾ, ਬਲਦੇਵ ਸਿੰਘ ਬਹਿਮਣ ਦੀਵਾਨਾ ਅਤੇ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media