Saturday, June 20, 2026

ਜੀ.ਐਮ ਦੇ ਵਤੀਰੇ ਖਿਲਾਫ਼ ਪੀ.ਆਰ.ਟੀ.ਸੀ ਪੈਨਸ਼ਨਰਾਂ ਵਲੋਂ ਰੋਸ ਧਰਨਾ

ਬਠਿੰਡਾ, 7 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੈਨਸ਼ਨਰਜ਼ ਐਸੋਸੀਏਸ਼ਨ ਬਠਿੰਡਾ ਵਲੋਂ ਪਹਿਲਾ ਝੰਡਾ ਦਿਵਸ ‘ਤੇ ਸਰਹੱਦਾਂ ਤੇ ਰਾਖੀ ਕਰਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਕੋਟਿ ਕੋਟਿ ਪ੍ਰਣਾਮ ਕਰਦੇ ਹੋਏ ਸ਼ਰਧਾਂਜ਼ਲੀ ਦੇਣ ਉਪੰਰਤ ਸ਼ਾਂਤਮਈ ਰੋਸ ਧਰਨਾ ਦਿੱਤਾ ਗਿਆ। ਜਿਸ ਦੌਰਾਨ ਗੁਰਤੇਜ ਸਿੰਘ ਜੱਸੀ ਨੇ ਪੈਨਸ਼ਨਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 28 ਅਕਤੂਬਰ 2015 ਨੂੰ ਜੀ ਐਮ ਬਠਿੰਡਾ ਨੂੰ ਪੈਨਸ਼ਨਰਾਂ ਅਤੇ ਵਿਧਵਾ ਪੈਨਸ਼ਨਰਾਂ ਨੂੰ ਆ ਰਹੀਆਂ ਤਕਲੀਫ਼ਾਂ ਦਾ ਹੱਲ ਕਰਨ ਲਈ ਮੰਗ ਪੱਤਰ ਦਿੱਤਾ। ਫਿਰ 30 ਨਵੰਬਰ 2015 ਨੂੰ ਦੁਆਰਾ ਯਾਦ ਪੱਤਰ ਦਿੱਤਾ ਗਿਆ। ਪਰ ਜੀ. ਐਮ ਨੇ ਐਸੋਸੀਏਸ਼ਨ ਨੂੰ ਅੱਜ ਤੱਕ ਬੁਲਾ ਕੇ ਮੀਟਿੰਗ ਨਹੀ ਕੀਤੀ, ਜਿਸ ਕਾਰਨ ਬਜ਼ਰੁਗ ਪੈਨਸ਼ਨਰਾਂ ਦੇ ਮਨਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਜਿਸ ਕਾਰਨ ਬਜ਼ੁਰਗ ਪੈਨਸ਼ਨਰਾਂ ਅਤੇ ਵਿਧਵਾ ਪੈਨਸ਼ਨਰਾਂ ਬੀਬੀਆਂ ਨੇ ਜੀ ਐਮ ਦੇ ਵਰਤਾਓ ਦੀ ਨਿਖੇਧੀ ਕਰਦੇ ਹੋਏ ਸ਼ਾਂਤਮਈ ਧਰਨਾ ਦੇਣ ਲਈ ਮਜ਼ਬੂਰ ਹੋਏ ਹਨ।ਅਰੁਣ ਕੁਮਾਰ ਸੀਨੀਅਰ ਸਹਾਇਕ ਜੋ ਪੈਨਸ਼ਨ ਸ਼ਾਖਾ ਵਿਚ ਡਿਉਟੀ ਦੌਰਾਨ ਪੈਨਸ਼ਨਰਾਂ ਪ੍ਰਤੀ ਵਤੀਰਾ ਨਿੰਦਣਯੋਗ ਹੈ, ਜੋ ਡਿਊਟੀ ਦੌਰਾਨ ਬੀੜੀਆਂ ਪੀਦਾ ਹੈ ਅਤੇ ਪਹਿਲਾਂ ਵੀ ਕਈ ਕੇਸ਼ਾਂ ਵਿਚ ਦੋਸ਼ੀ ਹੈ।ਹੁਣ ਟ੍ਰੈਫ਼ਿਕ ਮੈਨੇਜਰ ਬਠਿੰਡਾ ਨੇ ਪੜਤਾਲ ਵਿਚ ਦੋਸੀ ਕਰਾਰ ਦਿੱਤਾ ਹੈ ਪ੍ਰੰਤੂ ਜੀ ਐਮ ਦਾ ਚਹੇਤਾ ਹੋਣ ਕਰਕੇ ਜੀ ਐਮ ਵਲੋਂ ਬਚਾਅ ਕਰਨ ਖਾਤਰ ਛੁੱਟੀ ਤੇ ਭੇਜ ਦਿੱਤਾ ਗਿਆ ਹੈ ਤਾਂ ਕਿ ਮਸ਼ਲਾ ਸਾਂਤ ਹੋ ਜਾਵੇ। ਰੋਸ ਧਰਨਾ ਦੌਰਾਨ ਅਰੁਣ ਕੁਮਾਰ ਦੀ ਸੀਟ ਬਦਲਣ ਦੀ ਮੰਗ ਕੀਤੀ ਗਈ ਹੈ। ਮਾਨਯੋਗ ਹਾਈਕੋਰਟ ਦੇ ਫੈਸਲੇ ਅਨੁਸਾਰ ਪਾਈਆਂ ਜਾ ਰਹੀਆਂ ਰਿਕਵਰੀਆਂ ਬੰਦ ਕੀਤੀਆਂ ਜਾਣ ਜਨਵਰੀ 2006 ਤੋਂ ਪਹਿਲਾਂ ਸੇਵਾ ਮੁਕਤ ਹੋਏ ਪੈਨਸ਼ਰਨਾਂ ਦੇ ਡੀ ਏ ਦਾ ਬਕਾਇਆ ਦਿੱਤਾ ਜਾਵੇ, ਪੰਜਵੇਂ ਪੇ ਕਮਿਸ਼ਨ ਦੇ ਵਾਧੇ ਦੇ ਬਕਾਏ ਦਿੱਤੇ ਜਾਣ ਜਦੋ ਕਿ ਪੰਜਾਬ ਸਰਕਾਰ ਨੇ ਛੇਵੇਂ ਪੇ ਕਮਿਸ਼ਨ ਦਾ ਗਠਨ ਵੀ ਕਰ ਦਿੱਤਾ ਹੈ। ਬੁਢਾਪੇ ਭੱਤੇ ਸਮੇਂ ਤੇ ਲਾਇਆ ਜਾਵੇ, ਜੋ ਪੈਨਸ਼ਨਰ 75 ਸਾਲਾਂ ਦੇ ਹੋ ਗਏ ਹਨ, ਉਨ੍ਹਾਂ ਦੇ ਸਾਰੇ ਬਕਾਏ ਦਿੱਤੇ ਜਾਣ ਅਤੇ ਪੈਨਸ਼ਨਰ ਅਤੇ ਫੈਮਲੀ ਪੈਨਸ਼ਨਰਾਂ ਦੇ ਬਕਾਇਆ ਦੀ ਲਿਸਟ ਜਾਰੀ ਕੀਤੀ ਜਾਵੇ, ਬਣਦੇ ਬਕਾਏ ਦਿੱਤੇ ਜਾਣ, ਹਰੇਕ ਮਹੀਨੇ ਰੈਗੂਲਰ ਪੈਨਸ਼ਨ ਦੇਣ ਦੀ ਇਕ ਪੱਕੀ ਤਾਰੀਖ ਮੁਕੱਰਰ ਕੀਤੀ ਜਾਵੇ। ਮੁੱਖ ਦਫ਼ਤਰ ਪਟਿਆਲਾ ਭੇਜਣ ਵਾਲੀਆਂ ਫਾਈਲਾਂ ਤੇ ਯੋਗ ਕਾਰਵਾਈ ਕਰਕੇ ਸਮੇਂ ‘ਤੇ ਭੇਜੀਆਂ ਜਾਣ। ਇਸ ਰੋਸ ਧਰਨਾ ਨੂੰ ਸੰਬੋਧਣ ਕਰਨ ਵਾਲਿਆਂ ਵਿਚ ਗੁਰਬਚਨ ਸਿੰਘ ਜੱਸੀ, ਸਤਪਾਲ ਮੌੜ, ਗੁਰਕਰਨ ਸਿੰਘ, ਬਾਲੀ ਸਿੰਘ ਪ੍ਰਧਾਨ, ਭਗਤ ਰਾਮ ਸ਼ਰਮਾ, ਗੁਰਤੇਜ ਸਿੰਘ ਨੰਬਰਦਾਰ, ਪ੍ਰੀਤਮ ਸਿੰਘ ਨੇ ਮੈਨੇਜਮੈਂਟ ਨੂੰ ਸਖ਼ਤ ਚੇਤਾਵਨੀ ਦਿੱਤੀ ਕਿ ਜੇਕਰ ਸਾਡੀਆਂ ਹੱਕੀ ਮੰਗਾਂ ਮੰਨਕੇ ਲਾਗੂ ਨਾ ਕੀਤੀਆਂ ਗਈਆਂ ਤਾਂ ਅਸੀ ਲਸਖ਼ਤ ਐਕਸ਼ਨ ਲੈਣ ਲਈ ਮਜ਼ਬੂਰ ਹੋਵਾਂਗੇ। ਜਿਸ ਦੀ ਜਿੰਮੇਵਾਰੀ ਮੈਨੇਜਮੇਂਟ ਦੀ ਹੋਵੇਗੀ। ਉਨ੍ਹਾਂ ਮੰਗ ਕੀਤੀ ਕਿ ਕਿਲੋ ਮੀਟਰ ਸਕੀਮ ਅਧੀਨ ਲੱਖਾਂ ਰੁਪਏ ਦੀ ਆਮਦਨ ਜਮਾਂ ਨਾ ਕਰਾਵਾਉਣ ਵਾਲਿਆਂ ਦੀ ਉੱਚਪਧਰੀ ਪੜਤਾਲ ਕਰਾ ਕੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ ਅਤੇ ਬਣਦੀ ਰਕਮ ਵਸ਼ੂਲੀ ਜਾਵੇ।

Check Also

ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …

Leave a Reply