
ਅੰਮ੍ਰਿਤਸਰ, 8 ਦਸੰਬਰ (ਜਗਦੀਪ ਸਿੰਘ ਸੱਗੂ) – ਗੁਰੁ ਨਗਰੀ ਅੰਮ੍ਰਿਤਸਰ ਦੇ ਭਾਈ ਵੀਰ ਸਿੰਘ ਨਿਵਾਸ ਵਿਖੇ ਇੱਕ ਸਾਂਝੀ ਧਰਮਾਂ ਦੀ ਅਰਦਾਸ ਦਾ ਆਯੋਜਨ ਕੀਤਾ ਗਿਆ। ਇਸ ਅਰਦਾਸ ਵਿੱਚ ਸ਼ਾਮਿਲ ਹੋਏ, ਸਮੂਹ ਧਰਮਾਂ ਦੇ ਮੁਖੀ, ਵਿਦਵਾਨ, ਡਾਕਟਰ, ਵਾਤਾਵਰਨ ਪ੍ਰੇਮੀ, ਉਦਯੋਗਪਤੀ, ਸਾਮਾਜਿਕ ਜੱਥੇਬੰਦੀਆਂ, ਨੋਜਵਾਨ ਕਲਾਕਾਰ ਅਤੇ ਸਕੂਲਾਂ ਦੇ ਬੱਚੇ ਜਿਨ੍ਹਾਂ ਨੇ ਵਾਤਾਵਰਨ ਸੰਬੰਧੀ ਆਪਣੀ ਚਿੰਤਾ ਪ੍ਰਗਟ ਕੀਤੀ।ਜਿੱਥੇ ਪੈਰਿਸ ਦੇ ਵਿੱਚ ਯੂਨਾਈਟਿਡ ਨੇਸ਼ਨ ਵੱਲੋਂ ਵਾਤਾਵਰਨ ਸੰਬੰਧੀ ਇਕੱਠ ਹੋ ਰਿਹਾ ਹੈ ਜਿਸ ਵਿੱਚ ਦੋ ਸੌ ਮੁਲਕਾਂ ਦੇ ਮੁਖੀ ਭਾਗ ਲੈ ਰਹੇ ਹਨ, ਉੱਥੇ ਹੀ ਗੁਰੁ ਨਗਰੀ ਅੰਮ੍ਰਿਤਸਰ ਤੋਂ ਇਹ ਅਰਦਾਸ ਇੱਕ ਮਹੱਤਵਪੂਰਨ ਉਪਰਾਲਾ ਹੈ।ਇਸ ਇਕੱਠ ਵਿੱਚ ਪੰਜਾਬ ਅਤੇ ਚੰਡੀਗੜ੍ਹ ਤੋਂ ਵੀ ਨੌਜਵਾਨ ਪ੍ਰਤੀਨਿਧੀ ਜੁੜੇ।ਭਾਈ ਵੀਰ ਸਿੰਘ ਨਿਵਾਸ ਜਿਹੇ ਸੁਚੱਜੇ ਵਾਤਾਵਰਨ ਵਿੱਚ ਗੁਰੁ ਗ੍ਰੰਥ ਸਾਹਿਬ ਦੀ ਬਾਣੀ, ਬੌਧੀ ਮੰਤਰ, ਭਗਵਤ ਗੀਤਾ ਦੇ ਸ਼ਲੋਕ, ਕੁਰਾਨ ਦੀਆਂ ਆਇਤਾਂ, ਬਾਈਬਲ ਦਾ ਗਿਆਨ ਅਤੇ ਜੈਨੀਆਂ ਦੇ ਸ਼ਲੋਕਾਂ ਨੇ ਇੱਕ ਵੱਖਰਾ ਹੀ ਮਾਹੌਲ ਬਣਾਇਆ।ਸਾਰਿਆਂ ਨੇ ਰਲ ਕੇ ਇੱਕ ਸਰਬ ਸਾੰਝੀ ਅਰਦਾਸ ਨੂੰ ਇਕ’ਠਿਆਂ ਪੜ੍ਹਿਆ।
ਅਸੀਂ ਸਮੂਹ ਧਰਮਾਂ ਦੇ ਮੌਢੀ,
ਮਿਲ ਬੈਠੇ ਅੰਮ੍ਰਿਤਸਰੁਗੁਰੂ ਦੀ ਨਗਰੀ,
ਕਰਦੇ ਹਾਂ ਰੱਬ ਅੱਗੇ ਸਾੰਝੀ ਅਰਦਾਸ,
ਕਿ ਹੋਏ ਪ੍ਰੇਰਿਤ ਸਮੂਹ ਮਨੁੱਖਤਾ,
ਕਰੇ ਕੁਦਰਤ ਅਤੇ ਉਸਦੀਆਂ ਨਿਹਮਤਾਂ ਦਾ ਸਤਿਕਾਰ,
ਅਤੇ ਮੰਗਦੇ ਹਾਂ ਅਸੀਸਾਂ,
ਕਿ ਪਵੇ ਰੱਬ ਦੀ ਕਾਇਨਾਤ ਨਾਲ ਪੂਰਨ ਸਾੰਝ।
ਇਸ ਵਿਸ਼ੇ ਤੇ ਬੋਲਦਿਆਂ ਰਵਨੀਤ ਸਿੰਘ ਪ੍ਰੋਜੈਕਟ ਮੈਨੇਜਰ ਈਕੋਸਿੱਖ ਨੇ ਕਿਹਾ, ਸਮਾਂ ਆ ਗਿਆ ਹੈ ਕਿ ਆਮ ਜਨਤਾ ਅਤੇ ਸਰਕਾਰ ਉਹ ਸੁਚੱਜੇ ਕਦਮ ਚੁੱਕਣ ਜਿਸ ਨਾਲ ਵਾਤਾਵਰਨ ਵਿੱਚ ਹੋ ਰਹੇ ਖਤਰਨਾਕ ਬਦਲਾਵਾਂ ਨੂੰ ਰੋਕਿਆ ਜਾ ਸਕੇ। ਪੰਜਾਬ ਅਤੇ ਬਾਕੀ ਦੇ ਭਾਰਤ ਤੇ ਇਹਨਾਂ ਬਦਲਾਵਾਂ ਦਾ ਖਤਰਾ ਮੰਡਰਾ ਰਿਹਾ ਹੈ। ਸਾਨੂੰ ਊਰਜਾ ਦੇ ਕੁਦਰਤੀ ਸੌਮਿਆਂ ਦਾ ਇਸਤੇਮਾਲ ਕਰਨਾ ਪਵੇਗਾ। ਪੰਜਾਬ ਦੇ ਵਿੱਚ ਸਿਰਫ ੪% ਜੰਗਲ ਰਹਿ ਗਏ ਹਨ। ਪਾਣੀ ਦਾ ਨਿਰੰਤਰ ਗਲਤ ਇਸਤੇਮਾਲ ਹੋ ਰਿਹਾ ਹੈ ਜਿਸ ਕਰਕੇ ਪੰਜਾਬ ਦੀ ਧਰਤੀ ਰੇਤੀਲੀ ਬਣ ਸਕਦੀ ਹੈ। ਪੰਜਾਬ ਦਾ ਭਵਿੱਖ ਚਿੰਤਾਜਨਕ ਹੈ।
ਗੁਨਬੀਰ ਸਿੰਘ ਚੇਅਰਮੈਨ ਈਕੋ ਅੰਮ੍ਰਿਤਸਰ ਅਤੇ ਚੇਅਰਪਰਸਨ ਾਂਾਂਢੁੀਨਦੳਿ ਪੰਜਾਬ ਨੇ ਕਿਹਾ, ਇਹਨਾਂ ਵਿਸ਼ਿਆਂ ਤੇ ਦੁਨਿਆਵੀ ਸਹਿਮਤੀ ਹੋਣੀ ਜਰੂਰੀ ਹੈ, ਜਦਕਿ ਅੱਜ ਦੇ ਵਾਤਾਵਰਨ ਦੀ ਖਤਰਨਾਕ ਹਾਲਤ ਦੇ ਜਿੰਮੇਵਾਰ ਵਿਕਿਸਤ ਦੇਸ਼ ਹਨ, ਪਰੰਤੂ ਵਿਕਾਸਸ਼ੀਲ ਦੇਸ਼ ਆਪਣੀ ਜਿੰਮੇਵਾਰੀ ਤੋਂ ਮੁਨਕਰ ਨਹੀਂ ਹੋ ਸਕਦੇ ਕਿਉਂਕਿ ਉਹ ਵੀ ਹੁਣ ਤੇਜੀ ਨਾਲ ਵਾਤਾਵਰਨ ਦਾ ਦੁਰੂਪਯੋਗ ਕਰ ਰਹੇ ਹਨ। ਅੱਜ ਪੰਜਾਬ ਦੇ ਵਿੱਚ ਵੀ ਪਰਾਲੀ ਸਾੜਨਾ, ਕੈਂਸਰ ਅਤੇ ਹੋਰ ਬੀਮਾਰੀਆਂ ਦਾ ਵੱਧਨਾ, ਰੁੱਖਾਂ ਦੀ ਲਗਾਤਾਰ ਕਟੌਤੀ, ਪਾਣੀ ਦੀ ਸਤਹਿ ਦਾ ਗਿਰਣਾ ਅਤੇ ਉਸ ਵਿੱਚ ਪ੍ਰਦੂਸ਼ਿਤ ਪਦਾਰਥਾਂ ਦਾ ਵੱਧਣਾ, ਮਿੱਟੀ ਦੀ ਗੁਣਵੱਤਾ ਦਾ ਘਟਣਾ, ਇਸਦੇ ਸਿੱਟੇ ਵਜੋਂ ਕਿਸਾਨਾਂ ੳੱਤੇ ਪੈ ਰਿਹਾ ਆਰਥਿਕ ਦਬਾਅ ਇੱਕ ਚਿੰਤਾਜਨਕ ਮਸਲਾ ਹੈ।ਉੱਧਰ ਵਿਗਿਆਨਿਕਾਂ ਨੇ ਤਾਪਮਾਨ ਵਿੱਚ ੨੦੫੦ ਤਕ ੨ੁ੫ ਡਿਗਰੀ ਵਾਧੇ ਦੀ ਚੇਤਾਵਨੀ ਦੇ ਦਿੱਤੀ ਹੈ। ਜਿਸਦਾ ਖੇਤੀਬਾੜੀ ਤੇ ਅਤੇ ਆਮ ਜਿੰਦਗੀ ਤੇ ਬਹੁਤ ਅਸਰ ਹੋਵੇਗਾ। ਚੇੱਨਈ ਦੇ ਵਿੱਚ ਹੜ੍ਹ ਆਉਣੇ ਅਤੇ ਦਿੱਲੀ ਦੀ ਪ੍ਰਦੂਸ਼ਨ ਸਤਹਿ ਵਿੱਚ ਅਤਿ ਦਾ ਵਾਧਾ ਸੰਕੇਤ ਕਰਦੇ ਹਨ ਕਿ ਖਤਰਾ ਸਾਡੀ ਦਹਿਲੀਜ਼ ਤਕ ਪਹੁੰਚ ਚੁੱਕਾ ਹੈ। ਸਮਾਂ ਸੋਚੁਵਿਚਾਰ ਦਾ ਨਹੀਂ ਬਲਕਿ ਮੁੱਢਲੇ ਕਦਮ ਚੁੱਕਣ ਦਾ ਹੈ। ਉਹਨਾਂ ਕਿਹਾ ਕਿ ਹੁਣ ਆਪਣੀਆਂ ਆਦਤਾਂ ਬਦਲਣੀਆਂ ਪੈਣਗੀਆਂ ਅਤੇ ਕੁਦਰਤ ਦਾ ਨਿਰਾਦਰ ਰੋਕਣਾ ਪਏਗਾ। ਅੱਜ ਦੀ ਸਾਡੀ ਇਹ ਸਾੰਝੀ ਧਰਮਾਂ ਦੀ ਪ੍ਰਾਥਨਾ ਜਿੱਥੇ ਸਾਰੇ ਜਗਤ ਨੂੰ ਇੱਕ ਨਿਮਰ ਬੇਨਤੀ ਵੀ ਹੈ ਉੱਥੇ ਵਾਤਾਵਰਨ ਸੰਭਾਲ ਪ੍ਰਤੀ ਅਤੇ ਆਉਣ ਵਾਲੀਆਂ ਅਗਲੀਆਂ ਨਸਲਾਂ ਦੇ ਭਵਿੱਝ ਲਈ ਇੱਕ ਅਰਦਾਸ ਵੀ ਹੈ ।
Punjab Post Daily Online Newspaper & Print Media