Sunday, October 6, 2024

ਜੋਸ਼ੀ ਨੇ ਰਣਜੀਤ ਐਵਨਿਊ ਈ-ਬਲਾਕ ਐਸੋਸੀਏਸ਼ਨ ਦੇ ਨਾਲ ਕੀਤੀ ਚਾਹ ਤੇ ਚਰਚਾ

PPN0812201512

ਅੰਮ੍ਰਿਤਸਰ, 8 ਦਸਬਰ (ਜਗਦੀਪ ਸਿੰਘ ਸੱਗੂ)- ਸਥਾਨਕ ਵਾਰਡ ਨੰਬਰ 6 ਦੇ ਰਣਜੀਤ ਐਵੀਨਿਊ ਈ-ਬਲਾਕ ਵਿਖੇ ਕੈਬਿਨੇਟ ਮੰਤਰੀ ਸ਼੍ਰੀ ਅਨਿਲ ਜੋਸ਼ੀ ਨੇ ਚਾਹ ਮੀਟਿੰਗ ਕਰ ਉਥੋਂ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਸ਼੍ਰੀ ਜੋਸ਼ੀ ਨੇ ਕਿਹਾ ਕੰਪਨੀ ਬਾਗ ਦੀ ਤਰਾਂ ਹੀ ਹੁਣ ਅਮ੍ਰਿਤ-ਆਨੰਦ ਪਾਰਕ ਵਿਚ ਸਵੇਰੇ-ਸ਼ਾਮ ਸੈਰ ਕਰਦੇ ਸਮੇਂ ਭਜਨ, ਗੁਰਬਾਣੀ, ਅਤੇ ਹਿੰਦੀ-ਪੰਜਾਬੀ ਗੀਤਾਂ ਦਾ ਆਨੰਦ ਮਾਣ ਸਕਣਗੇ ।ਪਾਣੀ ਦੇ ਫੁਹਾਰੇ ਦੇ ਨਾਲ ਮਿਉਜੀਕਲ ਫਾਊਨਟੇਨ ਅਤੇ ਰੰਗ-ਬਿਰੰਗੀਆਂ ਲਾਈਟਾਂ ਦੇ ਨਜਾਰੇ ਦੇਖਣ ਯੋਗ ਹੋਣਗੇ। ਸ਼੍ਰੀ ਜੋਸ਼ੀ ਨੇ ਕਿਹਾ ਕਿ ਜਿੰਨਾ ਵਿਕਾਸ ਕੁੱਝ ਸਾਲਾਂ ਵਿਚ ਹੋਇਆ ਹੈ।ਕਾਂਗਰਸ ਦੇ 65 ਸਾਲਾਂ ਦੇ ਰਾਜ ਵਿਚ ਵੀ ਨਹੀਂ ਹੋਇਆ। ਜੋਸ਼ੀ ਨੇ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਜੋ ਵੀ ਅੰਮ੍ਰਿਤਸਰ ਵਿਖੇ ਇਕ ਦਿਨ ਰਹਿਣ ਲਈ ਆਉਂਦਾ ਹੈ, ਉਹ ਇਥੋਂ ਦੀਆਂ ਇਤਿਹਾਸਿਕ ਚੀਜਾਂ ਦੇਖਣ ਲਈ 2 ਦਿਨ ਰਹੇ, ਜਿਸ ਨਾਲ ਲੋਕਾਂ ਦਾ ਰੋਜਗਾਰ ਵੀ ਵਧੇਗਾ।ਉਹਨਾਂ ਕਿਹਾ ਗੁਰੂ ਨਗਰੀ ਚ ਲਹਿਰਾ ਰਿਹਾ 170 ਫੁੱਟ ਉਚਾ ਤਿਰੰਗਾ ਗੁਰੂ ਨਗਰੀ ਦੇ ਲੋਗਾਂ ਲਈ ਮਾਣ ਦੀ ਗੱਲ ਹੈ। ਇਹ ਰਾਸ਼ਟਰੀ ਝੰਡਾ ਪੰਜਾਬ ਵਿਚ ਸਭ ਤੋਂ ਉੱਚਾ ਹੈ । ਜੋ ਲੋਕਾਂ ਵਿਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਦਾ ਹੈ, ਉਥੇ ਹੀ ਦੇਸ਼ ਨੂੰ ਆਜਾਦ ਕਰਨ ਵਾਲੇ ਸ਼ਹੀਦਾਂ ਦਾ ਮਾਨ-ਸਨਮਾਨ ਵਧਾਉਂਦਾ ਹੈ। ਇਸ ਮੋਕੇ ਨੇ ਪ੍ਰਿਤਪਾਲ ਸਿੰਘ ਫੋਜੀ, ਕੁਲਦੀਪ ਅਰੋੜਾ, ਸੁਬਾਸ਼ ਅਰੋੜਾ, ਸੰਦੀਪ ਖੋਸਲਾ, ਯਸ਼ ਅਗਰਵਾਲ, ਨਵਲ ਅਗਰਵਾਲ, ਵਿਜੇ ਜੋਸ਼ੀ , ਕੇ.ਐਲ ਗੁਲਾਟੀ, ਸੰਦੀਪ ਗੁਲਾਟੀ, ਰਾਮ ਪ੍ਰਕਾਸ਼ ਅਰੋੜਾ, ਕਿਰਪਾਲ ਸਿੰਘ, ਗੁਰਦੇਵ ਸਿੰਘ ਆਦਿ ਮੋਜੂਦ ਸਨ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply