
ਖਾਲੜਾ, 8 ਦਸੰਬਰ (ਲਖਵਿੰਦਰ ਗੋਲਣ, ਰਿੰਪਲ ਗੋਲਣ)- ਕਸਬਾ ਖਾਲੜਾ ਵਿਖੇ ਬਿਜਲੀ ਵਿਭਾਗ ਦੀਆ ਨਿੱਤ ਦਿਨ ਹੋ ਰਹੀਆ ਤਰੱਕੀਆ ਦਾ ਨਤੀਜਾ ਵੇਖਣ ਨੂੰ ਮਿਲ ਰਿਹਾ ਹੈ ਜਿਸ ਦੀ ਜਿੰਦਾ ਮਿਸਾਲ ਖਾਲੜਾ ਮੇਨ ਬਜਾਰ ਵੱਡੇ ਗਲੇ ਵਿਚ ਲੱਗਾ ਮੀਟਰਾ ਵਾਲਾ ਬਕਸਾ ਨੰ: 64 ਜੋ ਕਿ ਬਿਨਾ ਕਿਸੇ ਜਿੰਦਰੇ ਤੋ ਸਰੇਆਮ ਖੁੱਲਾ ਪਿਆ ਹੈ ਅਤੇ ਇਸ ਦੇ ਨਾਲ ਹੀ ਮੇਨ ਬਜਾਰ ਖਾਲੜਾ ਪੁਰਾਣੇ ਠੇਕੇ ਵਾਲੀ ਗਲੀ ਵਿਚ ਵੀ ਇਕ ਬਕਸਾ ਜਿਸ ਦਾ ਜਿੰਦਰਾ ਟੁੱਟਾ ਪਿਆ ਬਕਸੇ ਨਾਲ ਲਮਕ ਰਿਹਾ ਹੈ ਪਰ ਵਿਭਾਗ ਕੋਈ ਕਾਰਵਾਈ ਕਰਨ ਨੂੰ ਤਿਆਰ ਨਹੀ ਇਸ ਸਮੇ ਬਿਜਲੀ ਵਿਭਾਗ ਦੇ ਐਸ.ਡੀ.ੳ ਨਾਲ ਸੰਪਰਕ ਕਰਨਾ ਚਾਹਿਆ ਪਰ ਸੰਪਰਕ ਨਹੀ ਹੋ ਸਕਿਆ ।
Punjab Post Daily Online Newspaper & Print Media