
ਪਠਾਨਕੋਟ, 8 ਦਸੰਬਰ (ਪ.ਪ)- ਸ਼੍ਰੀ ਬੀ.ਐਸ ਸੰਧੂ ਜ਼ਿਲ੍ਹਾ ਤੇ ਸ਼ੈਸ਼ਨ ਜੱਜ ਨੇ ਇੱਕ ਪ੍ਰੈਸ ਬਿਆਨ ਰਾਹੀਂ ਦੱਸਿਆ ਹੈ ਕਿ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਨੋਟੀਫਿਕੇਸ਼ਨ ਅਨੁਸਾਰ ਇਸ ਮਹੀਨੇ ਵਿੱਚ ਆਉਂਦੇ ਦੂਜੇ ਸ਼ਨੀਵਾਰ 12 ਦਸੰਬਰ ਨੂੰ ਕੋਰਟਾਂ ਆਮ ਦੀ ਤਰ੍ਹਾਂ ਲੱਗਣਗੀਆਂ, ਕਿਉਂਕਿ 12 ਦਸੰਬਰ ਨੂੰ ਨੈਸ਼ਨਲ ਲੋਕ ਅਦਾਲਤ ਲਗਾਈ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਦੇ ਬਦਲੇ ਵਿੱਚ ਤੀਜੇ ਸ਼ਨੀਵਾਰ 19 ਦਸੰਬਰ ਨੂੰ ਕੋਰਟਾਂ ਵਿੱਚ ਛੁੱਟੀ ਹੋਵੇਗੀ।
Punjab Post Daily Online Newspaper & Print Media