ਅੰਮ੍ਰਿਤਸਰ, 10 ਦਸੰਬਰ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂ.ਜੀ.ਸੀ. ਹਿਊਮਨ ਰਿਸੋਰਸ ਡਿਵੈਲਪਮੈਂਟ ਸੈਂਟਰ ਵੱਲੋਂ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨ.ਡੀ.ਆਰ.ਐਫ.), 7ਵੀਂ ਬੀ.ਐਨ. ਬਠਿੰਡਾ ਦਾ ਬਚਾਉ ਅਪਰੇਸ਼ਨ ਦਾ ਅਭਿਆਸ ਪ੍ਰੋਗਰਾਮ ਤੇ ਰਿਫਰੈਸ਼ਰ ਕੋਰਸ ਆਯੋਜਿਤ ਕੀਤਾ ਗਿਆ। ਇਸ ਮੌਕੇ ਉੱਚੀਆਂ ਬਿਲਡਿੰਗਾਂ ਤੋਂ ਉਤਰਨ, ਤਬਾਹੀ ਮੌਕੇ ਮਰੀਜ਼ਾਂ ਦੀ ਦੇਖਭਾਲ, ਫਸਟ ਏਡ, ਅੱਗ, ਭੁਚਾਲ ਤੇ ਹੋਰ ਕੁਦਰਤੀ ਆਫਤਾਂ ਮੌਕੇ ਬਚਾਉ ਦੇ ਤਰੀਕੇ ਸਿਖਾਏ ਗਏ। ਇਸ ਮੌਕੇ ਚਾਰ ਰਾਜਾਂ ਤੋਂ ਅਧਿਆਪਕਾਂ ਨੇ ਭਾਗ ਲਿਆ ਅਤੇ ਬਚਾਉ-ਰਾਹਤ ਦੇ ਤਰੀਕੇ ਸਿੱਖੇ। ਇਸ ਕੋਰਸ ਦੀ ਸਮਾਪਤੀ 16 ਦਸੰਬਰ ਨੂੰ ਹੋਵੇਗੀ। ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਦੀ ਟੀਮ ਜਿਸ ਦੀ ਅਗਵਾਈ ਅਸਿਸਟੈਂਟ ਕਮਾਂਡੈਂਟ ਸ੍ਰੀ ਪ੍ਰਦੀਪ ਕੁਮਾਰ ਅਤੇ ਸਾਥੀਆਂ ਨੇ ਕੀਤੀ। ਉਨ੍ਹਾਂ ਬਚਾਉ ਸਮੇਂ ਵਰਤੇ ਜਾਣ ਵਾਲੇ ਸੰਦਾਂ ਬਾਰੇ ਵੀ ਜਾਣਕਾਰੀ ਦਿੱਤੀ। ਆਈ.ਟੀ.ਬੀ.ਪੀ. ਕੈਂਪਸ ਬਠਿੰਡਾ ਵਿਚ 7ਵੀਂ ਬਟਾਲੀਅਨ ਦੀਆਂ 12 ਬਚਾਉ ਅਤੇ ਰਾਹਤ ਟੀਮਾਂ ਤੈਨਾਤ ਹਨ ਜੋ ਕਿ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਰਾਜਾਂ ਲਈ ਹਨ।
Check Also
ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ
ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …
Punjab Post Daily Online Newspaper & Print Media