ਅੰਮ੍ਰਿਤਸਰ, 10 ਦਸੰਬਰ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਣੀਆ)- ਯੂ.ਜੀ.ਸੀ. ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਨੀਵਰਸਿਟੀ ਬਿਜ਼ਨੈਸ ਸਕੂਲ ਦੇ ਅਧਿਆਪਕਾਂ ਪ੍ਰੋ. ਅਮਰਜੀਤ ਸਿੰਘ ਸਿੱਧੂ ਅਤੇ ਡਾ. ਗੁਰਪ੍ਰੀਤ ਰੰਧਾਵਾ ਨੂੰ ਪੰਜਾਬ ਵਿਚ ਲੋਕ ਸਿਹਤ ਭਲਾਈ ਸੇਵਾਵਾਂ ਸਬੰਧੀ ਖੋਜ ਕਰਨ ਲਈ 10 ਲੱਖ 22 ਹਜ਼ਾਰ ਦਾ ਮੇਜਰ ਖੋਜ ਪ੍ਰੋਜੈਕਟ ਪ੍ਰਦਾਨ ਕੀਤਾ ਹੈ। ਇਹ ਪ੍ਰੋਜੈਕਟ ਤਿੰਨ ਸਾਲਾਂ ਦੇ ਸਮੇਂ ਲਈ ਹੋਵੇਗਾ। ਇਸ ਪ੍ਰੋਜੈਕਟ ਵਿਚ ਪ੍ਰੋ. ਸਿੱਧੂ ਅਤੇ ਡਾ.ਰੰਧਾਵਾ ਪੰਜਾਬ ਵਿਚ ਸਿਹਤ ਸੇਵਾਵਾਂ ਸਬੰਧੀ ਮੁਸ਼ਕਲਾਂ ਅਤੇ ਮੌਜੂਦਾਂ ਹਾਲਾਤਾਂ ਬਾਰੇ ਘੋਖ ਪੜਤਾਲ ਕਰਨਗੇ। ਇਸ ਤੋਂ ਇਲਾਵਾ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੀ ਕਾਰਗੁਜ਼ਾਰੀ ‘ਤੇ ਵੀ ਅਧਿਐਨ ਤੋਂ ਇਲਾਵਾ ਸਿਹਤ ਸੇਵਾਵਾਂ ਵਰਤਣ ਵਾਲਿਆਂ ਦੀ ਸੰਤੁਸ਼ਟਤਾ ਬਾਰੇ ਵੀ ਸਟੱਡੀ ਕੀਤੀ ਜਾਵੇਗੀ।
Check Also
ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ
ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …
Punjab Post Daily Online Newspaper & Print Media