Friday, July 5, 2024

ਜ਼ਿਲ੍ਹੇ ਵਿਚ 20 ਜੁਡੀਸ਼ੀਅਲ ਅਤੇ 16 ਰੈਵਨਿਊ ਅਦਾਲਤਾਂ ਕਰਨਗੀਆਂ ਕੇਸਾਂ ਦੇ ਨਿਬੇੜੇ

PPN1112201503ਬਠਿੰਡਾ, 11 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਜ਼ਿਲ੍ਹਾ ਅਤੇ ਸੈਨਜ਼ ਜੱਜ ਕਮ-ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਂਵਾ ਅਥਾਰਟੀ ਤੇਜਵਿੰਦਰ ਸਿੰਘ ਨੇ ਦੱਸਿਆ ਕਿ ਕੌਮੀ ਲੋਕ ਅਦਾਲਤ 12 ਦਸੰਬਰ ਨੂੰ ਬਠਿੰਡਾ ਜ਼ਿਲ੍ਹੇ ਵਿੱਚ ਲਗਾਈ ਜਾ ਰਹੀ ਹੈ, ਜਿਸ ਤਹਿਤ ਲੋਕਾਂ ਦੀਆਂ ਆਪਸੀ ਰਜਾਮੰਦੀਆਂ ਨਾਲ ਫ਼ੈਸਲੇ ਦਿੱਤੇ ਜਾਣਗੇ। ਸੀ.ਜੇ.ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਂਵਾ ਅਥਾਰਟੀ ਸ਼੍ਰੀਮਤੀ ਅਮੀਤਾ ਸਿੰਘ ਨਾਲ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਤੇਜਵਿੰਦਰ ਸਿੰਘ ਨੇ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਵਿੱਚ 20 ਜ਼ੁਡੀਸ਼ੀਅਲ ਅਤੇ 16 ਰੈਵੀਨਿਓੂ ਦੀਆਂ ਅਦਾਲਤਾਂ ਕੇਸਾਂ ਦਾ ਨਿਬੇੜਾ ਕਰਨਗੀਆਂ।ਤੇਜਵਿੰਦਰ ਸਿੰਘ ਨੇ ਦੱਸਿਆ ਜ਼ਿਲ੍ਹੇ ਵਿੱਚ ਅਦਾਲਤਾਂ ਬਠਿੰਡਾ, ਫੂਲ ਅਤੇ ਤਲਵੰਡੀ ਸਾਬੋ ਵਿਖੇ ਲਗਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਬਠਿੰਡਾ ਕਚਹਿਰੀਆਂ ਵਿੱਚ 16 ਬੈਂਚ, ਫੂਲ ਕਚਹਿਰੀਆਂ ਵਿੱਚ 2 ਬੈਂਚ ਅਤੇ ਤਲਵੰਡੀ ਸਾਬੋ ਕਚਹਿਰੀਆਂ ਵਿੱਚ 3 ਬੈਂਚ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕੌਮੀ ਲੋਕ ਅਦਾਲਤ ਵਿਚ ਕੇਸਾਂ ਦੇ ਨਿਪਟਾਰੇ ਲਈ ਇੱਛੁਕ ਵਿਅਕਤੀ ਜਾਂ ਤਾਂ ਸਬੰਧਿਤ ਅਦਾਲਤ ਜਾਂ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ/ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ ਦਰਖ਼ਾਸਤ ਦੇ ਸਕਦਾ ਹੈ। ਉਨ੍ਹਾਂ ਦੱਸਿਆ ਕਿ ਲੋਕ ਅਦਾਲਤ ਵਿਚ ਕੇਸ ਦੀ ਸੁਣਵਾਈ ਲਈ ਕੋਈ ਕੋਰਟ ਫ਼ੀਸ ਨਹੀਂ ਲੱਗਦੀ ਅਤੇ ਜੇਕਰ ਲੋਕ ਅਦਾਲਤ ਰਾਹੀਂ ਮਾਮਲੇ ਦਾ ਨਿਪਟਾਰਾ ਹੁੰਦਾ ਹੈ ਤਾਂ ਅਦਾ ਕੀਤੀ ਕੋਰਟ ਫ਼ੀਸ ਦੀ ਵਾਪਸੀ ਨੂੰ ਵੀ ਯਕੀਨੀ ਬਣਾਇਆ ਜਾਂਦਾ ਹੈ।ਉਨ੍ਹਾਂ ਕਿਹਾ ਕਿ ਜਿਹੜੇ ਮਾਮਲਿਆਂ ਦਾ ਨਿਪਟਾਰਾ ਲੋਕ ਅਦਾਲਤਾਂ ਵਿਚ ਹੋ ਜਾਂਦਾ ਹੈ, ਉਨ੍ਹਾਂਖ਼ਿਲਾਫ਼ ਅੱਗੇ ਅਪੀਲ ਨਹੀਂ ਪਾਈ ਜਾ ਸਕਦੀ ਅਤੇ ਲੋਕ ਅਦਾਲਤਾਂ ਰਾਹੀਂ ਕੇਸਾਂ ਦਾ ਨਿਪਟਾਰਾ ਛੇਤੀ ਅਤੇ ਦੋਸਤਾਨਾ ਤਰੀਕੇ ਨਾਲ ਹੁੰਦਾ ਹੈ। ਉਨ੍ਹਾਂ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਿਪਟਾਰਾ ਹੋਣ ਯੋਗ ਮਾਮਲੇ ਲੋਕ ਅਦਾਲਤ ਵਿੱਚ ਸੁਣਵਾਈ ਲਈ ਲਿਆਉਣ ਤਾਂ ਜੋ ਛੇਤੀ ਅਤੇ ਸਸਤਾ ਨਿਆਂ ਪਾ ਸਕਣ। ਉਨ੍ਹਾਂ ਅੱਗੇ ਦੱਸਿਆ ਕਿ 12 ਦਸੰਬਰ ਦੀ ਕੌਮੀ ਲੋਕ ਅਦਾਲਤ ਦੌਰਾਨ ਅਦਾਲਤਾਂ ਵਿੱਚ ਲੰਬਿਤ ਜਾਂਪ੍ਰੀ-ਲਿਟੀਗੇਸ਼ਨ ਸਟੇਜ ‘ਤੇ ਪੁੱਜੇ ਮਾਮਲਿਆਂ ਜਿਨ੍ਹਾਂ ਵਿੱਚ ਫ਼ੌਜਦਾਰੀ ਰਾਜ਼ੀਨਾਮਾ ਹੋਣ ਯੋਗ ਕੇਸ, ਮੋਟਰ ਐਕਸੀਡੈਂਟ ਕਲੇਮ, ਵਿਆਹ-ਸ਼ਾਦੀ ਅਤੇ ਫੈਮਲੀ ਕੋਰਟ ਮਾਮਲੇ, ਕਿਰਤ ਮਾਮਲਿਆਂ ਨਾਲ ਸਬੰਧਤ ਕੇਸ, ਜ਼ਮੀਨ ਅਕਵਾਇਰ, ਵਸੂਲੀ ਨਾਲ ਸਬੰਧਤ ਦੀਵਾਨੀ ਮਾਮਲੇ, ਮਾਲ ਵਿਭਾਗ, ਮਗਨਰੇਗਾ, ਬਿਜਲੀ ਤੇ ਪਾਣੀ ਬਿੱਲ (ਚੋਰੀ ਦੇ ਮਾਮਲਿਆਂ ਤੋਂ ਬਗੈਰ), ਆਮਦਨ ਕਰ, ਵਿੱਕਰੀ ਕਰ ਅਤੇ ਸਿੱਧੇ ਕਰਾਂ ਨਾਲ ਸਬੰਧਤ ਮਾਮਲੇ, ਸੇਵਾ ਨਾਲ ਸਬੰਧਤ ਮਾਮਲੇ ਜਿਵੇਂ ਤਨਖ਼ਾਹ, ਭੱਤੇ ਤੇ ਸੇਵਾਮੁਕਤੀ ਲਾਭ ਆਦਿ, ਜੰਗਲਾਤ ਐਕਟ ਨਾਲ ਸਬੰਧਤ ਮਾਮਲੇ, ਰੇਲਵੇ ਕਲੇਮਜ਼, ਖ਼ਰਾਬਾ ਮੁਆਵਜ਼ਾ, ਫੁਟਕਲ ਅਪੀਲਾਂ, ਫ਼ੌਜਦਾਰੀ ਅਪੀਲਾਂ, ਸਿਵਲ ਅਪੀਲਾਂ, ਦੂਸਰੇ ਪੱਧਰ ਦੀਆਂ ਅਪੀਲਾਂ ਆਦਿ ਮਾਮਲੇ ਸ਼ਾਮਿਲ ਹਨ, ਨਿਪਟਾਰੇ ਲਈ ਲਾਏ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ 12 ਦਸੰਬਰ ਨੂੰ ਲੱਗਣ ਵਾਲੀ ਕੌਮੀ ਲੋਕ ਅਦਾਲਤ ਵਿਚ ਵੱਧ ਤੋ ਵੱਧ ਲੋਕਾਂ ਨੂੰ ਜਲਦੀ ਨਿਆਂ ਦੁਆਇਆ ਜਾਵੇਗਾ। ਇਸ ਕੌਮੀ ਲੋਕ ਅਦਾਲਤ ਵਿਚ ਧਿਰਾਂ ਦੀ ਸਹਿਮਤੀ ਨਾਲ ਕੇਸਾਂ ਦਾ ਨਿਪਟਾਰਾ ਕੀਤਾ ਜਾਵੇਗਾ ਅਤੇ ਇਸ ਕੌਮੀ ਲੋਕ ਅਦਾਲਤ ਵਿਚ ਪ੍ਰੀ-ਲਿਟੀਗੇਟਿਵ ਕੇਸ ਜੋ ਕਿ ਅਜੇ ਤੱਕ ਅਦਾਲਤ ਵਿਚ ਦਾਇਰ ਨਹੀ ਕੀਤੇ ਗਏ ਉਹ ਵੀ ਕੇਸ ਇਸ ਲੋਕ ਅਦਾਲਤ ਵਿਚ ਨਿਪਟਾਏ ਜਾਣਗੇ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply