Friday, July 5, 2024

15 ਦਸੰਬਰ ਨੂੰ ਬਠਿੰਡਾ ਵਿਖੇ ਹੋ ਰਹੀ ਰੈਲੀ ਸਬੰਧੀ ਔਜਲਾ ਦੀ ਅਗਵਾਈ ਹੇਠ ਹੋਈ ਮੀਟਿੰਗ

PPN1112201502ਅੰਮ੍ਰਿਤਸਰ, 11 ਦਸੰਬਰ (ਗੁਰਚਰਨ ਸਿੰਘ)- ਜਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਅੰਮ੍ਰਿਤਸਰ ਵਿਖੇ 15 ਦਸੰਬਰ ਨੂੰ ਬਠਿੰਡਾ ਵਿਖੇ ਹੋ ਰਹੀ ਰੈਲੀ ਸਬੰਧੀ ਬੈਠਕ ਗੁਰਜੀਤ ਸਿੰਘ ਔਜਲਾ ਦੀ ਅਗਵਾਈ ਹੇਠ ਹੋਈ। ਇਸ ਮੌਕੇ ਗੁਰਜੀਤ ਸਿੰਘ ਔਜਲਾ, ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਅਤੇ ਏ.ਡੀ.ਸੀ ਜਸਵਿੰਦਰ ਸਿੰਘ ਰਮਦਾਸ ਨੇ ਵੱਖ ਵੱਖ ਕਸਬਿਆਂ ਤੇ ਪਿੰਡਾਂ ਤੋਂ ਪੁੱਜੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਜ਼ੋਰ ਦਿੱਤਾ ਕਿ ਉਹ ਬਠਿੰਡਾ ਰੈਲੀ ਕਾਮਯਾਬ ਕਰਨ ਲਈ ਹਰ ਸੰਭਵ ਯਤਨ ਕਰਨ ਤਾਂ ਜੋ ਸਤਾਧਾਰੀ ਅਕਾਲੀ ਭਾਜਪਾ ਗਠਜੋੜ ਨੂੰ ਉਸ ਦੇ ਵਕਾਰ ਤੋਂ ਜਾਣੂ ਕਰਵਾਇਆ ਜਾ ਸਕੇ।ਉਨ੍ਹਾਂ ਕਿਹਾ ਕਿ ਅਕਾਲੀਆਂ ਸਾਰਾ ਖਜਾਨਾ ਖਾਲੀ ਕਰ ਦਿੱਤਾ ਹੈ, ਮੁਲਾਜਮਾਂ ਨੂੰ ਤਨਖਾਹ ਦੇਣ ਜੋਗੇ ਪੈਸੇ ਨਹੀਂ ਪਰ ਬੇਸ਼ਕੀਮਤੀ ਜਮੀਨਾਂ ਵੇਚ ਕੇ ਸਿਰੇ ਦੀ ਲੁੱਟ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵਿਕਾਸ ਦੇ ਦਾਅਵੇ ਝੂਠੇ ਹਨ ਤੇ ਬੇਬੁਨਿਆਦ ਹਨ, ਸਾਰਾ ਸ਼ਹਿਰ ਵਿਕਾਸ ਦੇ ਨਾਅ ਤੇ ਪੁੱਟ ਦਿੱਤਾ ਹੈ। ਸ਼ਹਿਰ ਦਾ ਅੰਦੂਰਨੀ ਹਿੱਸਾ ਸਾਰਾ ਹੀ ਟੁੱਟਾ ਪਿਆ ਹੈ।ਔਜਲਾ ਨੇ ਦੋਸ਼ ਲਾਇਆ ਕਿ ਸz. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਭਾਜਪਾ ਸਰਕਾਰ ਜਿਹੜੇ ਵੀ ਵਿਕਾਸ ਕੰਮ ਕੀਤੇ ਜਾ ਰਹੇ ਹਨ ਉਹ ਸਾਰੇ ਡਾ. ਮਨਮੋਹਨ ਸਿੰਘ ਦੀ ਸਰਕਾਰ ਵੇਲੇ ਪਾਸ ਹੋਏ ਹਨ। ਮੋਦੀ ਸਰਕਾਰ ਨੂੰ ਅਕਾਲੀਆਂ ਨੂੰ ਕੁੱਝ ਨਹੀਂ ਦਿੱਤਾ। ਇਸ ਮੌਕੇ ਸੁਖਪਾਲ ਸਿੰਘ, ਲੀਲਾ ਵਰਮਾ, ਸਵਿੰਦਰ ਸਿੰਘ, ਕਸ਼ਮੀਰ ਸਿੰਘ, ਲਖਵਿੰਦਰ ਕੌਰ, ਚੰਨਣ ਸਿੰਘ, ਦਿਲਬਾਗ ਸਿੰਘ, ਬੱਬਲੂ ਦਬੁਰਜੀ, ਸੁਰਿੰਦਰ ਸਿੰਘ, ਸਰਵਨ ਸਿੰਘ ਅਟਾਰੀ, ਗਿਆਨ ਸਿੰਘ ਮਾਹਵਾ, ਗੁਰਮੇਜ ਸਿੰਘ ਜੇਠੂਵਾਲ, ਨਿਸ਼ਾਨ ਸਿੰਘ, ਰਣਜੀਤ ਸਿੰਘ ਸਰਪੰਚ, ਸੁਰਜੀਤ ਅਵਾਣ, ਜਸਮਿੱਤਰ ਸਿੰਘ, ਜਸਪਾਲ ਸਿੰਘ, ਕੈਪਟਨ ਬਲਦੇਵ ਸਿੰਘ, ਹਰਭਜਨ ਕੌਰ, ਗੁਰਮੀਤ ਸਿੰਘ, ਰੁਪਿੰਦਰ ਕੌਰ, ਬਚਨ ਸਿੰਘ, ਦਲਬੀਰ ਸਿੰਘ, ਰਾਜਵਿੰਦਰ ਸਿੰਘ, ਜੋਗਾ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply