ਬਠਿੰਡਾ, 14 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ਼ਹਿਰ ਬਠਿੰਡਾ ਆਉਣ ਵਾਲੀ ਹਰਦੁਆਰ ਵਾਲੀ ਰੇਲਗੱਡੀ ਵਿਚੋਂ ਨੌਜਵਾਨ ਲੜਕੀ ਕਿਸੇ ਕਾਰਨ ਡਿੱਗ ਕੇ ਗੰਭੀਰ ਜ਼ਖਮੀ ਹੋ ਗਈ, ਜਿਸ ਨੂੰ ਸਹਾਰਾ ਜਨ ਸੇਵਾ ਦੇ ਵਰਕਰਾਂ ਸੰਦੀਪ ਗੋਇਲ ਅਤੇ ਇੰਦਰਜੀਤ ਸਿੰਘ ਗੋਪੀ ਨੇ ਅਣਜਾਣ ਲੜਕੀ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ, ਐਮਰਜੈਸੀ ਵਿੱਚ ਦਾਖਲ ਲੜਕੀ ਦੀ ਕੁਝ ਸਮੇਂ ਬਾਅਦ ਮੌਤ ਹੋ ਗਈ, ਲੜਕੀ ਦੇ ਕੋਲੋਂ ਕੁਝ ਵੀ ਸਨਾਖ਼ਤੀ ਕਾਗਜ਼ ਨਹੀ ਮਿਲਿਆਂ ਜਿਸ ਕਾਰਨ ਮੌਕੇ ‘ਤੇ ਪਹਿਚਾਣ ਨਹੀ ਹੋ ਸਕੀ ਸਹਾਰਾ ਜਨ ਵਾਲੇ ਲੜਕੀ ਦੇ ਵਾਰਿਸਾਂ ਨੂੰ ਲੱਭਣ ਦੀ ਭਰਪੂਰ ਕੋਸ਼ਿਸ਼ ਕਰ ਰਹੇ ਹਨ। ਇਕ ਹੋਰ ਘਟਨਾ ਵਿਚ ਰਾਤ ਦੇ ਸਮੇਂ ਪੈਦਲ ਜਾ ਰਹੇ ਦੋ ਨੋਜਵਾਨਾਂ ਨੂੰ ਤੇਜ ਰਫਤਾਰ ਕਾਰ ਨੇ ਟੱਕਰ ਮਾਰ ਦਿੱਤੀ ਜਿਸ ਨਾਲ ਦੋਹਾਂ ਨੌਜਵਾਨ ਜ਼ਖ਼ਮੀ ਹੋ ਗਏ, ਸਹਾਰਾ ਲਾਇਫ਼ ਸੇਵਿੰਗ ਬ੍ਰਿਗੇਡ ਵਰਕਰਾਂ ਵਲੋਂ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਖਬਰ ਲਿਖਣ ਤੱਕ ਨੌਜਵਾਨਾਂ ਦੀ ਕੋਈ ਪਹਿਚਾਣ ਨਹੀ ਹੋ ਸਕੀ। ਇਸ ਤੋਂ ਇਲਾਵਾ ਮਾਲ ਗੋਦਾਮ ਦੇ ਨਜਦੀਕ ਕੋਲਾ ਮਜ਼ਦੂਰਾਂ ਦੀ ਆਪਸ ਵਿਚ ਲੜਾਈ ਦਾ ਵਿਵਾਦ ਦੇ ਦੌਰਾਨ ਇਕ ਮਜ਼ਦੂਰ ਨੇ ਦੂਜੇ ਮਜ਼ਦੂਰ ਦੀ ਪਤਨੀ ਅਤੇ 12 ਸਾਲ ਦੇ ਬੱਚੇ ਦੇ ਸਿਰ ‘ਤੇ ਕਹੀ (ਕੱਸੀ) ਮਾਰ ਕੇ ਸਿਰ ਪਾਟ ਦਿੱਤਾ, ਇਸ ਦੀ ਸੂਚਨਾ ਪਾ ਕੇ ਨੌਜਵਾਨ ਵੈਲਫੇਅਰ ਸੁਸਾਇਟੀ ਨੇ ਮਾਂ ਸੁਰਮਾ ਦੇਵੀ ਅਤੇ ਪੁੱਤਰ ਦਾਨਾ ਵਾਸੀ ਗੱਤਾ ਫੈਕਟਰੀ ਵਾਲੀ ਗਲੀ ਪਰਸਰਾਮ ਨੂੰ ਚੁੱਕ ਕੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ।
Check Also
ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ
ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …
Punjab Post Daily Online Newspaper & Print Media