ਅੰਮ੍ਰਿਤਸਰ, 14 ਦਸੰਬਰ (ਗੁਰਚਰਨ ਸਿੰਘ)- ਪੰਜਾਬ ਸਰਕਾਰ ਵੱਲੋਂ ਪੜ੍ਹੇ-ਲਿਖੇ ਬੇਰੁਜ਼ਗਾਰ ਵਿਅਕਤੀਆਂ ਨੂੰ ਸਵੈ-ਰੁਜ਼ਗਾਰ ਸਕੀਮ ਅਧੀਨ ਇਕ ਪੰਦਰਾਂ ਦਿਨਾਂ ਡੇਅਰੀ ਸਿਖਲਾਈ ਕੋਰਸ ਚਲਾਇਆ ਜਾ ਰਿਹਾ ਹੈ।ਜਿਸ ਵਿਚ ਕੋਈ ਲੜਕਾ ਜਾਂ ਲੜਕੀ ਜਿਸ ਦੀ ਉਮਰ ਘੱਟੋ-ਘੱਟ 18 ਸਾਲ ਦੀ ਹੋਵੇ ਅਤੇ ਵੱਧ ਤੋ ਵੱਧ 50 ਸਾਲ ਹੋਵੇ ਇਹ ਕੋਰਸ ਕਰ ਸਕਦਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਜੋਗਿੰਦਰ ਸਿੰਘ ਢਿੱਲੋ, ਡਿਪਟੀ ਡਾਇਰੈਕਟਰ ਡੇਅਰੀ ਨੇ ਦੱਸਿਆ ਕਿ ਸਿਖਿਆਰਥੀ ਪੰਜਵੀਂ ਪਾਸ ਹੋਣਾ ਚਾਹੀਦਾ ਹੈ ਅਤੇ ਉਹ ਬੇਰੁਜ਼ਗਾਰ ਹੋਵੇ। ਉਨ੍ਹਾਂ ਦੱਸਿਆ ਕਿ ਪਂੇਡੂ ਇਲਾਕੇ ਨਾਲ ਸਬੰਧਤ ਸਿਖਿਆਰਥੀ ਇਸ ਟ੍ਰੇਨਿੰਗ ਕੋਰਸ ਵਿਚ ਭਾਗ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਟ੍ਰੇਨਿੰਗ ਕੋਰਸ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਵੇਰਕਾ ਵਿਖੇ 21 ਦਸੰਬਰ, 2015 ਤੋਂ ਸ਼ੁਰੂ ਹੋਵੇਗਾ ਅਤੇ ਇਸ ਸਬੰਧੀ ਦਰਖਾਸਤ ਦੇਣ ਦੀ ਆਖਰੀ ਮਿਤੀ 18 ਦਸੰਬਰ, 2015 ਹੈ।
ਉਨ੍ਹਾਂ ਅੱਗੇ ਕਿਹਾ ਕਿ ਚਾਹਵਾਨ ਵਿਅਕਤੀ ਦਫਤਰ ਡਿਪਟੀ ਡਾਇਰੈਕਟਰ ਅੰਮ੍ਰਿਤਸਰ ਵਿਖੇ ਆਪਣੇ ਨਾਲ ਪੰਜਵੀਂ ਜਾਂ ਅੱਠਵੀ ਜਾਂ ਦਸਵੀ ਜਿਹੜਾ ਵੀ ਸਰਟੀਫਿਕੇਟ ਹੋਵੇ, ਰਿਹਾਇਸ਼ੀ ਸਬੂਤ, ਆਧਾਰ ਕਾਰਡ ਅਤੇ ਇਕ ਪਾਸਪੋਰਟ ਸਾਈਜ ਫੋਟੋ ਲੈ ਕੇ ਆਉਣ। ਸਿਖਲਾਈ ਉਪਰੰਤ ਸਿਖਆਰਥੀਆਂ ਨੂੰ ਸਸਤੇ ਵਿਆਜ ਦਰ ਅਤੇ ਸਬਸਿਡੀ ਉਪਰ ਡੇਅਰੀ ਫਾਰਮ ਬਣਾਉਣ ਲਈ ਕਰਜਾ ਵੀ ਦਿਵਾਇਆ ਜਾਵੇਗਾ।
Check Also
ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media