Monday, July 8, 2024

ਡੀ. ਸੀ ਵੱਲੋਂ ਚਾਇਨਾ ਡੋਰ ਦੀ ਵਿਕਰੀ ਤੇ ਵਰਤੋਂ ਰੋਕਣ ਲਈ ਉਡਣ ਦਸਤਿਆਂ ਦਾ ਗਠਨ

DC Mr. Ravi Bhagat

ਅੰਮ੍ਰਿਤਸਰ, 14 ਦਸੰਬਰ (ਗੁਰਚਰਨ ਸਿੰਘ)-ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਚਾਇਨਾ ਡੋਰ ਦੀ ਵਿਕਰੀ ਅਤੇ ਵਰਤੋਂ ਨੂੰ ਸਖ਼ਤੀ ਨਾਲ ਰੋਕਣ ਦੀਆਂ ਹਦਾਇਤਾਂ ਜਾਰੀ ਕਰਦਿਆਂ ਜ਼ਿਲ੍ਹੇ ਵਿਚ ਵੱਖ-ਵੱਖ ਚੈਕਿੰਗ ਟੀਮਾਂ ਦਾ ਗਠਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਟੀਮਾਂ ਚੈਕਿੰਗ ਰਾਹੀਂ ਚਾਇਨਾ ਡੋਰ ਦੀ ਵਿਕਰੀ ਤੇ ਵਰਤੋਂ ‘ਤੇ ਰੋਕ ਨੂੰ ਯਕੀਨੀ ਬਣਾਉਣਗੀਆਂ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਅੰਮ੍ਰਿਤਸਰ-1, ਅੰਮ੍ਰਿਤਸਰ-2, ਅਜਨਾਲਾ ਤੇ ਬਾਬਾ ਬਕਾਲਾ ਸਬ-ਡਵੀਜ਼ਨਾਂ ਤੋਂ ਇਲਾਵਾ ਸਬ ਤਹਿਸੀਲ ਮਜੀਠਾ, ਜੰਡਿਆਲਾ ਗੁਰੂ, ਅਟਾਰੀ, ਲੋਪੋਕੇ, ਤਰਸਿੱਕਾ ਤੇ ਰਮਦਾਸ ਲਈ ਟੀਮਾਂ ਬਣਾ ਦਿੱਤੀਆਂ ਗਈਆਂ ਹਨ।
ਸ੍ਰੀ ਭਗਤ ਨੇ ਦੱਸਿਆ ਕਿ ਅੰਮ੍ਰਿਤਸਰ-1 ਲਈ ਤਹਿਸੀਲਦਾਰ ਗੁਰਮੰਦਰ ਸਿੰਘ, ਸਹਾਇਕ ਕਮਿਸ਼ਨਰ ਆਫ ਪੁਲਿਸ, ਕਾਨੂੰਗੋ ਲਖਵਿੰਦਰ ਸਿੰਘ, ਏ. ਡੀ. ਓ ਸਤਿੰਦਰ ਸਿੰਘ ‘ਤੇ ਆਧਾਰਿਤ ਟੀਮ ਗਠਿਤ ਕੀਤੀ ਗਈ ਹੈ। ਇਸੇ ਤਰ੍ਹਾਂ ਮਜੀਠਾ ਲਈ ਨਾਇਬ ਤਹਿਸੀਲਦਾਰ ਜੇ ਪੀ ਸਲਵਾਨ, ਡੀ. ਐਸ. ਪੀ ਵਿਸ਼ਾਲਜੀਤ ਸਿੰਘ, ਕਾਨੂੰਗੋ ਅਸ਼ੋਕ ਕੁਮਾਰ ਅਤੇ ਏ. ਡੀ. ਓ ਸਤਨਾਮ ਸਿੰਘ ‘ਤੇ ਆਧਾਰਿਤ ਟੀਮ ਬਣਾਈ ਗਈ ਜਦਕਿ ਸਬ ਤਹਿਸੀਲ ਜੰਡਿਆਲਾ ਗੁਰੂ ਲਈ ਨਾਇਬ ਤਹਿਸੀਲਦਾਰ ਮਨਜੀਤ ਸਿੰਘ, ਡੀ. ਐਸ. ਪੀ ਭਗਵੰਤ ਸਿੰਘ ਗਿੱਲ, ਕਾਨੂੰਗੋ ਰਤਨ ਕੁਮਾਰ ਅਤੇ ਏ. ਡੀ. ਓ ਤਜਿੰਦਰ ਸਿੰਘ ‘ਤੇ ਆਧਾਰਿਤ ਟੀਮ ਚੈਕਿੰਗ ਕਰੇਗੀ। ਇਸੇ ਤਰ੍ਹਾਂ ਅੰਮ੍ਰਿਤਸਰ-2 ਲਈ ਤਹਿਸੀਲਦਾਰ-2, ਨਾਇਬ ਤਹਿਸੀਲਦਾਰ-2, ਨਾਇਬ ਤਹਿਸੀਲਦਾਰ ਅਟਾਰੀ, ਸਬੰਧਤ ਕਾਨੂੰਗੋ ਤੇ ਪਟਵਾਰੀਆਂ ਸਮੇਤ ਸਬੰਧਤ ਐਸ. ਐਚ. ਓਜ਼ ਚਾਇਨਾ ਡੋਰ ਸਬੰਧੀ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਗੇ।
ਉਨ੍ਹਾਂ ਦੱਸਿਆ ਕਿ ਅਜਨਾਲਾ ਲਈ ਦੋ ਉਡਣ ਦਸਤਿਆਂ ਦਾ ਗਠਨ ਕੀਤਾ ਗਿਆ ਹੈ ਜਿਨ੍ਹਾਂ ਵਿਚ ਤਹਿਸੀਲਦਾਰ ਅਜਨਾਲਾ ਅਰਵਿੰਦਰ ਪ੍ਰਕਾਸ਼ ਵਰਮਾ, ਡੀ. ਐਸ. ਪੀ ਤਿਲਕ ਰਾਜ, ਐਸ. ਐਚ. ਓ ਸ਼ਿਵਦਰਸ਼ਨ ਸਿੰਘ, ਸਬੰਧਤ ਕਾਨੂੰਗੋ ਅਤੇ ਪਟਵਾਰੀਆਂ ‘ਤੇ ਆਧਾਰਿਤ ਉਡਣ ਦਸਤਾ ਗਠਿਤ ਕੀਤਾ ਗਿਆ ਹੈ। ਇਸੇ ਤਰ੍ਹਾਂ ਨਾਇਬ ਤਹਿਸੀਲਦਾਰ ਅਜਨਾਲਾ ਜਗਸੀਰ ਸਿੰਘ, ਐਸ. ਐਚ. ਓ ਅਜਨਾਲਾ ਸਮੇਤ ਸਬੰਧਤ ਕਾਨੂੰਗੋ ਤੇ ਪਟਵਾਰੀ ‘ਤੇ ਆਧਾਰਿਤ ਟੀਮ ਬਣਾਈ ਗਈ ਹੈ। ਲੋਪੋਕੇ ਲਈ ਨਾਇਬ ਤਹਿਸੀਲਦਾਰ ਸੁਖਰਾਜ ਸਿੰਘ ਸੰਧੂ, ਐਸ. ਐਚ. ਓ ਲੋਪੋਕੇ, ਸਬੰਧਤ ਕਾਨੂੰਗੋ ਅਤੇ ਪਟਵਾਰੀ ਅਤੇ ਰਮਦਾਸ ਲਈ ਨਾਇਬ ਤਹਿਸੀਲਦਾਰ ਨਰਿੰਦਰ ਪਾਲ ਸਿੰਘ, ਐਸ. ਐਚ. ਓ ਜਗਬੀਰ ਸਿੰਘ, ਸਬੰਧਤ ਕਾਨੂੰਗੋ ਤੇ ਪਟਵਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਉਣਗੇ। ਬਾਬਾ ਬਕਾਲਾ ਲਈ ਗਠਿਤ ਟੀਮ ਵਿਚ ਤਹਿਸੀਲਦਾਰ ਮਨਜੀਤ ਸਿੰਘ, ਕਾਨੂੰਗੋ ਜੋਗਾ ਸਿੰਘ, ਪਟਵਾਰੀ ਰਣਜੀਤ ਸਿੰਘ, ਐਸ. ਐਚ. ਓ ਬਿਆਸ ਪ੍ਰੀਤਇੰਦਰ ਸਿੰਘ ਅਤੇ ਤਰਸਿੱਕਾ ਲਈ ਨਾਇਬ ਤਹਿਸੀਲਦਾਰ ਸੁਖਦੇਵ ਕੁਮਾਰ, ਐਸ. ਐਚ. ਓ ਸੁਖਵਿੰਦਰ ਸਿੰਘ, ਕਾਨੂੰਗੋ ਗੁਰਦਿਆਲ ਸਿੰਘ ਅਤੇ ਪਟਵਾਰੀ ਹਰਪ੍ਰਤਾਪ ਸਿੰਘ ਨੂੰ ਸ਼ਾਮਿਲ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਟੀਮਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੀ ਰੋਜ਼ਾਨਾ ਰਿਪੋਰਟ ਉਨ੍ਹਾਂ ਦੇ ਦਫ਼ਤਰ ਨੂੰ ਭੇਜਣਗੇ ਅਤੇ ਚਾਇਨਾ ਡੋਰ ਦੀ ਵਿਕਰੀ ਤੇ ਵਰਤੋਂ ‘ਤੇ ਪਾਬੰਦੀ ਨੂੰ ਪੂਰੀ ਸਖ਼ਤੀ ਨਾਲ ਲਾਗੂ ਕਰਾਉਣਗੇ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply