
ਅੰਮ੍ਰਿਤਸਰ, 14 ਦਸੰਬਰ (ਜਗਦੀਪ ਸਿੰਘ ਸੱਗੂ) – ਅੱਜ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਫਰੈਡਜ ਐਵੀਨਿਊ, ਏਅਰਪੋਰਟ ਵਿਖੇ ਊਰਜਾ ਦਿਵਸ ਮਨਾਇਆ ਗਿਆ।ਪ੍ਰਿੰਸੀਪਲ ਰਵਿੰਦਰ ਕੌਰ ਬਮਰਾ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਦਿਵਸ ਹਰ ਸਾਲ 14 ਦਸੰਬਰ ਨੂੰ ਰਾਸ਼ਟਰੀ ਪੱਧਰ ਤੇ ਮਨਾਇਆ ਜਾਂਦਾ ਹੈ ਤਾਂ ਜੋ ਲੋਕਾਂ ਨੂੰ ਊਰਜਾ ਬਚਾਉਣ ਸਬੰਧੀ ਜਾਗਰੁਕ ਰੱਖਿਆ ਜਾ ਸਕੇ। ਏਸੇ ਮਕਸੱਦ ਦੀ ਪੂਰਤੀ ਲਈ ਸਕੂਲ ਵਿੱਚ ਬੱਚਿਆਂ ਨੇ ਊਰਜਾ ਬਚਾਉਣ ਸਬੰਧੀ ਚਾਰਟ ਅਤੇ ਬੈਨਰ ਬਣਾ ਕੇ ਲੋਕਾਂ ਨੂੰ ਸੰਦੇਸ਼ ਦੇਂਦੀ ਹੋਈ ਰੈਲੀ ਕੱਢੀ।ਉਨਾਂ ਬੱਚਿਆਂ ਨੂੰ ਕਿਹਾ ਕਿ ਉਹ ਵੱਧ ਤੋਂ ਵੱਧ ਊਰਜਾ ਬਚਾਉਣ ਲਈ ਬਿਜਲੀ ਅਤੇ ਪੈਟਰੋਲ ਦੀ ਬੱਚਤ ਅਤੇ ਸੋਲਰ ਊਰਜਾ ਦੀ ਵੱਧ ਵੱਧ ਵਰਤੋਂ ਕਰਨ।
Punjab Post Daily Online Newspaper & Print Media