Friday, August 14, 2026

ਜਿਲ੍ਹਾ ਪ੍ਰਧਾਨ ਸਿੰਘ ਸੰਧੂ ਵੱਲੋਂ ਬਿਜਲੀ ਦੇ ਟਰਾਂਸਫਾਰਮਰ ਦਾ ਉਦਘਾਟਨ

PPN1512201519

ਅੰਮ੍ਰਿਤਸਰ, 15 ਦਸੰਬਰ (ਜਗਦੀਪ ਸਿੰਘ ਸੱਗੂ) – ਜਿਲ੍ਹਾ ਅਕਾਲੀ ਜਥਾ ਅੰਮ੍ਰਿਤਸਰ (ਸ਼ਹਿਰੀ) ਦੇ ਪ੍ਰਧਾਨ ਸ. ਉਪਕਾਰ ਸਿੰਘ ਸੰਧੂ ਵੱਲੋਂ ਹਲਕਾ ਪੂਰਬੀ ਦੀ ਵਾਰਡ ਨੰ. 28 ਦੇ ਲੋਕਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਆ ਰਹੀ ਬਿਜਲੀ ਦੀ ਮੁਸ਼ਕਿਲ ਦਾ ਹੱਲ ਕਰਦੇ ਗਲੀ ਨੰ. 2 ਧਰਮਪੁਰਾ, ਜੋੜਾ ਫਾਟਕ ਵਿਖੇ ਬਿਜਲੀ ਦੇ ਟਰਾਂਸਫਾਰਮਰ ਦਾ ਉਦਘਾਟਨ ਕੀਤਾ ਗਿਆ।ਇਸ ਸਮੇਂ ਕੌਂਸਲਰ ਜਤਿੰਦਰਪਾਲ ਸਿੰਘ ਘੁੰਮਣ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਬਿਜਲੀ ਦਾ ਟਰਾਂਸਫਾਰਮਰ ਨਾ ਹੋਣ ਕਰਕੇ ਜਿਥੇ ਬਿਜਲੀ ਬਹੁਤ ਡਿੰਮ ਆਉਂਦੀ ਸੀ ਉਥੇ ਬਿਜਲੀ ਇੱਕ ਦਮ ਵਧਣ ਘਟਣ ਨਾਲ ਲੋਕਾਂ ਦੇ ੇ ਟੀ.ਵੀ ਫਰਿਜ਼ ਅਤੇ ਬਲਬ ਅਤੇ ਹੋਰ ਬਿਜ਼ਲਈ ਵਸਤਾਂ ਅਕਸਰ ਸੜ ਜਾਂਦੀਆਂ ਸਨ ਅਤੇ ਇਲਾਕੇ ਦੇ 200 ਤੋਂ ਵੀ ਵੱਧ ਘਰ ਪ੍ਰਭਾਵਿਤ ਸਨ।ਉਨਾਂ ਨੇ ਲੋਕਾਂ ਦੀ ਇਹ ਮੁਸ਼ਕਲ ਸ਼ਹਿਰੀ ਪ੍ਰਧਾਨ ਸ. ਸੰਧੂ ਦੇ ਧਿਆਨ ਵਿੱਚ ਲਿਆਂਦੀ ਸੀ ਅਤੇ ਅੱਜ ਉਨਾਂ ਦੇ ਯਤਨਾਂ ਸਦਕਾ ਇਥੇ ਨਵਾਂ ਟਰਾਂਸਫਾਰਮ ਲਗਵਾ ਕੇ ਲੋਕਾਂ ਦੀ ਬੜੀ ਵੱਡੀ ਮੁਸ਼ਕਿਲ ਹੱਲ ਕੀਤੀ ਗਈ ਹੈ।ਉਨਾਂ ਕਿਹਾ ਕਿ ਇਸ ਟਰਾਂਸਫਾਰਮ ਦੇ ਲੱਗਣ ਨਾਲ ਇੱਥੋਂ ਦੀ ਗਲੀ ਨੰ. 2, 3, 4 ਦੇ ਲੋਕਾਂ ਦੀ ਵੀ ਬਿਜਲੀ ਦੀ ਸਮੱਸਿਆ ਦਾ ਹੱਲ ਹੋ ਜਾਵੇਗਾ ਤੇ ਲੋਕਾਂ ਨੂੰ ਪੂਰੀ ਬਿਜਲੀ ਮਿਲਿਆ ਕਰੇਗੀ।ਇਸ ਸਮੇਂ ਇਲਾਕਾ ਵਾਸੀਆਂ ਵਲੋਂ ਸ੍ਰ. ਸੰਧੂ ਦਾ ਧੰਨਵਾਦ ਕਰਦਿਆਂ ਉਨਾਂ ਨੂੰ ਸਨਾਮਨਿਤ ਵੀ ਕੀਤਾ ਗਿਆ। ਇਸ ਮੌਕੇ ਕਾਮਰੇਡ ਰਾਜ ਕੁਮਾਰ, ਕਾਮਰੇਡ ਪ੍ਰਵੇਸ਼ ਰਾਣੀ, ਅੰਮ੍ਰਿਤਪਾਲ ਸਿੰਘ ਬੱਬਲੂ ਪ੍ਰੈੱਸ ਸਕੱਤਰ, ਐਸ.ਡੀ.ਓ. ਦਿਨੇਸ਼ ਗੁਪਤਾ, ਅਮਰਜੀਤ ਸਿੰਘ ਰੰਧਾਵਾ, ਰਵਿੰਦਰ ਸਿੰਘ ਸ਼ੇਰਾ, ਭੁਪਿੰਦਰ ਸਿੰਘ, ਹਰਜੀਤ ਸਿੰਘ ਚੱਕੀ ਵਾਲੇ, ਜਸਪਾਲ ਸਿੰਘ ਮਹਿਤਾ, ਤਰਸੇਮ ਸਿੰਘ, ਬਾਬਾ ਜਮੀਤ ਸਿੰਘ, ਦੀਪਕ ਕੁਮਾਰ, ਗੁਲਸ਼ਨ ਕੁਮਾਰ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …

Leave a Reply