Sunday, April 26, 2026

ਘਨੌਰੀ ਕਲਾਂ ਸਕੂਲ’ ਚ ਖੋ-ਖੋ ਦਾ ਕੋਚਿੰਗ ਕੈਂਪ ਸਫਲਤਾਪੂਰਵਕ ਸੰਪਨ

PPN1712201507

ਸੰਦੌੜ, 15 ਦਸੰਬਰ (ਹਰਮਿੰਦਰ ਸਿੰਘ ਭੱਟ) – 61 ਵੀਆਂ ਨੈਸ਼ਨਲ ਸਕੂਲ ਗੇਮਜ਼ ਲੜਕੀਆਂ ਖੋ-ਖੋ ਵਰਗ 19 ਸਾਲਾ ਦਾ ਪ੍ਰੀ-ਕੋਚਿੰਗ ਕੈਂਪ ਮਿਤੀ 7 ਦਸੰਬਰ ਤੋ14 ਦਸੰਬਰ ਤੱਕ ਪ੍ਰਿੰਸੀਪਲ ਸ਼੍ਰੀਮਤੀ ਸੁਰਿੰਦਰ ਕੌਰ ਦੀ ਯੋਗ ਅਗਵਾਈ ਵਿੱਚ ਸਰਕਾਰੀ ਸੀਨੀਅਰ ਸਕੰਡਰੀ ਸਕੂਲ ਘਨੌਰੀ ਕਲਾਂ ਵਿਖੇ ਲਗਾਇਆ ਗਿਆ।ਨੈਸ਼ਨਲ ਸਕੂਲ ਗੇਮਜ਼ ਮਿਤੀ 17 ਦਸੰਬਰ ਤੋ 21 ਦਸੰਬਰ ਤੱਕ ਦੇਵਾਸ (ਮੱਧ ਪ੍ਰਦੇਸ਼) ਵਿਖੇ ਹੋ ਰਿਹਾ ਰਹੀਆਂ ਹਨ। ਕੋਚਿੰਗ ਲੈ ਕੇ ਗਈਆਂ ਇਹ ਵਿਦਿਆਰਖਣਾਂ ਨੈਸ਼ਨਲ ਗੇਮਜ਼ ਵਿੱਚ ਪੰਜਾਬ ਸਟੇਟ ਦੀ ਨੁਮਾਇੰਦਗੀ ਕਰਨਗੀਆਂ। ਪ੍ਰੀ -ਕੋਚਿੰਗ ਕੈਂਪ ਦੌਰਾਨ ਕੋਚ ਬਲਵੀਰ ਸਿੰਘ ਬਾਦਸ਼ਾਹਪੁਰ,ਅਮਰੀਕ ਸਿੰਘ ਅਤੇ ਮੈਡਮ ਸੰਦੀਪ ਕੌਰ ਵੱਲੋਂ ਪੂਰੀ ਮਿਹਨਤ ਅਤੇ ਤਨਦੇਹੀ ਨਾਲ ਖਿਡਾਰਨਾਂ ਨੂੰ ਤਿਆਰੀ ਕਰਵਾਈ ਗਈ।ਕੋਚਿੰਗ ਕੈਂਪ ਦੌਰਾਨ ਸ਼੍ਰੀਮਤੀ ਰਾਜਿੰਦਰ ਕੌਰ ਅਤੇ ਜਤਿੰਦਰਪਾਲ ਸਿੰਘ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ।ਕੋਚਿੰਗ ਕੈਂਪ ਦੀ ਸਮਾਪਤੀ ਤੇ ਪ੍ਰਿੰਸੀਪਲ ਸ਼੍ਰੀਮਤੀ ਸੁਰਿੰਦਰ ਕੌਰ ਨੇ ਕੋਚ ਸz. ਬਲਵੀਰ ਸਿੰਘ ਨੂੰ ਕੈਂਪ ਸਫਲਤਾਪੂਰਵਕ ਸੰਪਨ ਹੋਣ ਤੇ ਮੁਬਾਰਕਵਾਦ ਦਿੱਤੀ ਅਤੇ ਖਿਡਾਰਨਾਂ ਨੂੰ ਆਸ਼ੀਰਵਾਦ ਦੇ ਕੇ ਵਿਦਾਇਗੀ ਦਿੱਤੀ। ਇਸ ਸਮਾਪਤੀ ਸਮਾਰੋਹ ਮੌਕੇ ਮੈਡਮ ਮਨਮਿੰਦਰ ਕੌਰ,ਲੈਕ. ਬਲਿੰਦਰ ਸ਼ਰਮਾ, ਲੈਕ.ਭੁਪਿੰਦਰ ਸਿੰਘ, ਕਰਮਪ੍ਰੀਤ ਸਿੰਘ, ਲੈਕ. ਦਰਸ਼ਨ ਸਿੰਘ,ਅਤੇ ਸਮੁੱਚਾ ਸਟਾਫ ਹਾਜ਼ਰ ਸੀ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply